ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ ਕੈਂਪਸ ਵਿਚ ਐਮ.ਟੈਕ ਵਾਇਰਲੈੱਸ ਕਮਿਊਨੀਕੇਸ਼ਨ ਆਨ
ਕਟਿੰਗਜ਼ ਐਜ ਟੈਕਨਾਲੋਜੀਜ਼ ਸੈਸ਼ਨ 2024-25 ਤੋਂ ਨਵਾਂ ਕੋਰਸ ਸ਼ੁਰੂ ਕਰਨ ਜਾ ਰਹੀ ਹੈ। ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਰਵਿੰਦਰ ਕੁਮਾਰ ਨੇ ਦੱਸਿਆ ਕਿ ਵਾਇਰਲੈੱਸ ਕਮਿਊਨੀਕੇਸ਼ਨ ਵਿੱਚ ਨਵਾਂ ਪੇਸ਼ ਕੀਤਾ ਗਿਆ ਐਮ.ਟੈਕ ਪ੍ਰੋਗਰਾਮ ਇਲੈਕਟ੍ਰੋਨਿਕਸ ਅਤੇ ਦੂਰਸੰਚਾਰ ਉਦਯੋਗ ਦੀਆਂ ਵਿਕਾਸਸ਼ੀਲ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ ਇਹ ਪ੍ਰੋਗਰਾਮ ਵਿਭਿੰਨ ਖੇਤਰਾਂ ਵਿਚ ਕਰੀਅਰ ਦੀਆਂ ਸੰਭਾਵਨਾਵਾਂ ਪ੍ਰਦਾਨ ਕਰੇਗਾ। ਦੂਰਸੰਚਾਰ ਦੇ ਖੇਤਰ ਵਿਚ 5 ਜੀ ਅਤੇ 6 ਜੀ, ਆਰਟੀਫੀਸ਼ੀਅਲ ਇੰਟੈਲੀਜੈਂਸ, ਬਾਇਓ-ਮੈਡੀਕਲ ਇੰਜੀਨੀਅਰਿੰਗ, ਰਿਮੋਟ ਸੈਂਸਿੰਗ, ਟਿਕਾਊ ਊਰਜਾ ਪ੍ਰਣਾਲੀਆਂ, ਆਟੋਮੇਸ਼ਨ, ਡਰੋਨ, ਸਵੈ-ਡਰਾਈਵਿੰਗ ਕਾਰਾਂ, ਅਤੇ ਰੋਬੋਟਿਕਸ ਦੇ ਖੇਤਰ ਵਿੱਚ ਇਸ ਕੋਰਸ ਦੇ ਵਿਦਿਆਰਥੀਆਂ ਦੀ ਮੰਗ ਰਹੇਗੀ। ਇਸ ਪ੍ਰੋਗਰਾਮ ਵਿੱਚ ਦਾਖਲਾ ਜੇ.ਈ.ਈ ਮੇਨ ਪ੍ਰਵੇਸ਼ ਪ੍ਰੀਖਿਆ ਦੇ ਪ੍ਰਾਪਤ ਕੀਤੇ ਰੈਂਕ ਦੇ ਆਧਾਰ `ਤੇ ਹੋਵੇਗਾ।
ਉਨ੍ਹਾਂ ਦੱਸਿਆ ਕਿ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਨੂੰ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਵੱਲੋਂ “5ਜੀ ਯੂਜ਼ ਕੇਸ” ਲੈਬ ਪ੍ਰਦਾਨ ਕੀਤੀ ਗਈ ਹੈ।ਇਸ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦਾ ਲਾਭ ਉਠਾਉਂਦੇ ਹੋਏ ਅਤੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਆਧਾਰ `ਤੇ 5ਜੀ ਅਤੇ 6ਜੀ ਸੰਚਾਰ ਪ੍ਰਣਾਲੀਆਂ, ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਅਤਿ ਆਧੁਨਿਕ ਤਕਨਾਲੋਜੀਆਂ `ਤੇ ਕੇਂਦ੍ਰਿਤ ਇੱਕ ਏਕੀਕ੍ਰਿਤ ਐਮ.ਟੈਕ ਵਾਇਰਲੈੱਸ ਕਮਿਊਨੀਕੇਸ਼ਨ ਆਨ ਕਟਿੰਗਜ਼ ਐਜ ਟੈਕਨਾਲੋਜੀਜ਼ ਸੈਸ਼ਨ 2024-25 ਤੋਂ ਸ਼ੁਰੂ ਕਰੇਗੀ।
ਡਾ. ਕੁਮਾਰ ਨੇ ਦੱਸਿਆ ਕਿ ਵਾਇਰਲੈੱਸ ਕਮਿਊਨੀਕੇਸ਼ਨ ਵਿੱਚ ਨਵਾਂ ਪੇਸ਼ ਕੀਤਾ ਗਿਆ ਐਮ.ਟੈਕ ਪ੍ਰੋਗਰਾਮ ਇਲੈਕਟ੍ਰੋਨਿਕਸ ਅਤੇ ਦੂਰਸੰਚਾਰ ਉਦਯੋਗ ਦੀਆਂ ਵਿਕਾਸਸ਼ੀਲ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ।ਦੂਰਸੰਚਾਰ ਦੇ ਖੇਤਰ ਵਿਚ 5 ਜੀ ਅਤੇ 6 ਜੀ, ਆਰਟੀਫੀਸ਼ੀਅਲ ਇੰਟੈਲੀਜੈਂਸ, ਬਾਇਓ-ਮੈਡੀਕਲ ਇੰਜੀਨੀਅਰਿੰਗ, ਰਿਮੋਟ ਸੈਂਸਿੰਗ, ਟਿਕਾਊ ਊਰਜਾ ਪ੍ਰਣਾਲੀਆਂ, ਆਟੋਮੇਸ਼ਨ, ਡਰੋਨ, ਸਵੈ-ਡਰਾਈਵਿੰਗ ਕਾਰਾਂ, ਅਤੇ ਰੋਬੋਟਿਕਸ ਦੇ ਖੇਤਰ ਵਿੱਚ ਇਸ ਕੋਰਸ ਦੇ ਵਿਦਿਆਰਥੀਆਂ ਦੀ ਮੰਗ ਰਹੇਗੀ।ਇਸ ਪ੍ਰੋਗਰਾਮ ਵਿੱਚ ਦਾਖਲਾ ਜੇਈਈ ਮੇਨ ਪ੍ਰਵੇਸ਼ ਪ੍ਰੀਖਿਆ ਦੇ ਪ੍ਰਾਪਤ ਕੀਤੇ ਰੈਂਕ ਦੇ ਆਧਾਰ `ਤੇ ਹੋਵੇਗਾ।
ਡਾ. ਕੁਮਾਰ ਨੇ ਦੱਸਿਆ ਕਿ ਅਸੀਂ ਆਪਣੇ ਵਿਦਿਆਰਥੀਆਂ ਲਈ ਪਲੇਸਮੈਂਟ ਅਤੇ ਇੰਟਰਨਸ਼ਿਪ ਦੇ ਮੌਕਿਆਂ ਵਿੱਚ ਵਾਧਾ ਦੇਖਿਆ ਹੈ।ਉਨ੍ਹਾਂ ਦੱਸਿਆ ਕਿ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਵਰਗੀਆਂ ਵੱਕਾਰੀ ਸੰਸਥਾਵਾਂ ਨੇ ਸਾਡੇ ਵਿਦਿਆਰਥੀਆਂ ਨੂੰ 12.45 ਪ੍ਰਤੀ ਸਾਲਾਨਾ ਤਨਖਾਹ ਵਾਲੇ ਪੈਕੇਜ਼ ਨਾਲ ਰਿਕਰੂਟਮੈਂਟ ਕੀਤੀ ਹੈ ਅਤੇ ਬਿਊਰੋ ਆਫ ਇੰਡੀਅਨ ਸਟੈਂਡਰਡਜ਼ ਅਤੇ ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ ਵੱਲੋਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰ ਰਿਹਾ ਹੈ।
ਪ੍ਰੋ. ਰਵਿੰਦਰ ਸਿੰਘ ਸਾਹਨੀ ਡੀਨ ਫੈਕਲਟੀ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਨੇ ਸਰਕਾਰ ਦੇ `ਮੇਕ ਇਨ ਇੰਡੀਆ` ਮਿਸ਼ਨ ਅਤੇ ਸੈਮੀਕੰਡਕਟਰ ਨਿਰਮਾਣ ਸੁਵਿਧਾਵਾਂ ਦੀ ਸਥਾਪਨਾ ਲਈ ਹਾਲ ਹੀ ਦੇ ਯਤਨਾਂ ਦਾ ਹਵਾਲਾ ਦਿੰਦਿਆਂ ਭਾਰਤ ਵਿੱਚ ਵਧ ਰਹੇ ਇਲੈਕਟ੍ਰੋਨਿਕਸ ਉਦਯੋਗ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੰਨ ਸੈਮੀਕੰਡਕਟਰ ਸੁਵਿਧਾਵਾਂ ਦੇ ਨੀਂਹ ਪੱਥਰ ਦੇ ਸਬੰਧ ਵਿੱਚ ਹਾਲ ਹੀ ਵਿੱਚ ਕੀਤੀ ਗਈ ਘੋਸ਼ਣਾ, ਜਿਸ ਵਿੱਚ ਕੁੱਲ 1.25 ਲੱਖ ਕਰੋੜ ਦਾ ਨਿਵੇਸ਼ ਹੈ, ਇੱਕ ਗਲੋਬਲ ਸੈਮੀਕੰਡਕਟਰ ਹੱਬ ਬਣਨ ਲਈ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ
ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …
Punjab Post Daily Online Newspaper & Print Media