Friday, July 5, 2024

ਸੰਤ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਗੁਰਮਤਿ ਸਮਾਗਮ ਆਯੋਜਿਤ

ਸੰਗਰੂਰ, 17 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਥਲੇਸ ਬਾਗ ਕਲੋਨੀ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸੰਤ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਅਤੇ ਰਾਤਰੀ ਕੀਰਤਨ ਦਰਬਾਰ, ਰਾਜਵਿੰਦਰ ਸਿੰਘ ਲੱਕੀ ਪ੍ਰਧਾਨ, ਹਰਵਿੰਦਰ ਸਿੰਘ ਬਿੱਟੂ ਅਤੇ ਚਰਨਜੀਤ ਪਾਲ ਸਿੰਘ ਦੀ ਦੇਖ-ਰੇਖ ਹੇਠ ਕੀਤਾ ਗਿਆ।ਸਮਾਗਮ ਦੀ ਆਰੰਭਤਾ ਸੋਦਰਿ ਰਹਿਰਾਸ ਸਾਹਿਬ ਦੇ ਪਾਠ ਨਾਲ ਕੀਤੀ ਗਈ ਉਪਰੰਤ ਸੁਰਿੰਦਰ ਪਾਲ ਸਿੰਘ ਸਿਦਕੀ ਵਲੋਂ ਸ੍ਰੀ ਸਹਿਜ ਪਾਠ ਦੇ ਭੋਗ ਦੇ ਭੋਗ ਪਾਏ ਗਏ।ਜਨਮ ਦਿਹਾੜੇ ਅਤੇ ਨਵੇਂ ਨਾਨਕਸ਼ਾਹੀ ਸੰਮਤ ਦੀ ਆਰੰਭਤਾ ਦੀ ਖੁਸ਼ੀ ਵਿੱਚ ਹੋਏ ਵਿਸ਼ਾਲ ਕੀਰਤਨ ਦਰਬਾਰ ਵਿੱਚ ਭਾਈ ਹਰਫੂਲ ਸਿੰਘ, ਰੇਖਾ ਰਾਣੀ, ਕਿਰਨ ਦੂਆ, ਸੁਰਿੰਦਰ ਕੌਰ, ਗੁਰਮੀਤ ਸਿੰਘ ਸਾਹਨੀ, ਸੁਰਿੰਦਰ ਪਾਲ ਸਿੰਘ ਸਿਦਕੀ, ਅਰਵਿੰਦ ਸਿੰਘ ਦੇ ਜਥਿਆਂ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਗੁਰਿੰਦਰ ਸਿੰਘ ਗੁਜਰਾਲ ਨੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਸੰਤ ਅਤਰ ਸਿੰਘ ਜੀ ਦੇ ਜੀਵਨ ਵਿਚੋਂ ਮਿਲਦੀਆਂ ਪੇ੍ਰਨਾਵਾਂ ਸੇਵਾ, ਸਿਮਰਨ, ਵਿਦਿਆ ਪਸਾਰ ਆਦਿ ਬਾਰੇ ਦੱਸਿਆ।
ਸਮਾਗਮ ਲਈ ਦਲਬੀਰ ਸਿੰਘ ਬਾਬਾ, ਜਗਜੀਤ ਸਿੰਘ ਭਿੰਡਰ, ਅਮਰਿੰਦਰ ਸਿੰਘ ਮੌਖਾ, ਮਨਮੋਹਨ ਸਿੰਘ, ਗੁਰਪ੍ਰੀਤ ਸਿੰਘ, ਬਲਜੋਤ ਸਿੰਘ, ਮਨਿੰਦਰ ਪਾਲ ਸਿੰਘ, ਰਾਜਵੰਤ ਕੌਰ, ਕਮਲਪ੍ਰੀਤ ਕੌਰ, ਮਨਪ੍ਰੀਤ ਕੌਰ, ਗੁਰਸਿਮਰਨ ਸਿੰਘ ਆਦਿ ਨੇ ਵੱਖ-ਵੱਖ ਸੇਵਾਵਾਂ ਨਿਭਾਈਆਂ।ਰਾਜਿੰਦਰ ਪਾਲ ਸਿੰਘ ਜਨਰਲ ਸਕੱਤਰ ਨੇ ਸੰਗਤਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।ਸੁਸਾਇਟੀ ਵਲੋਂ ਸਹਿਯੋਗੀਆਂ ਨੂੰ ਰਾਜਵਿੰਦਰ ਸਿੰਘ ਲੱਕੀ, ਹਰਦੀਪ ਸਿੰਘ ਸਾਹਨੀ, ਨਰਿੰਦਰ ਪਾਲ ਸਿੰਘ ਸਾਹਨੀ, ਗੁਰਿੰਦਰ ਸਿੰਘ ਗੁਜਰਾਲ, ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਪ੍ਰਬੰਧਕਾਂ ਨੂੰ ਨਾਨਕਸ਼ਾਹੀ ਕੈਲੰਡਰ ਵੀ ਭੇਂਟ ਕੀਤਾ ਗਿਆ।
ਸਮਾਗਮ ਵਿੱਚ ਜਸਵਿੰਦਰ ਪਾਲ ਸਿੰਘ ਵਿੱਕੀ, ਜਸਵੀਰ ਸਿੰਘ ਪਿੰਕਾ, ਜੀਤ ਸਿੰਘ ਢੀਂਡਸਾ, ਈਮਾਨ ਪ੍ਰੀਤ ਸਿੰਘ, ਮਹਿੰਦਰ ਪਾਲ ਸਿੰਘ ਪਾਹਵਾ, ਜਸਵੀਰ ਸਿੰਘ ਖਾਲਸਾ, ਇੰਦਰਪਾਲ ਕੌਰ, ਜੋਗਿੰਦਰ ਕੌਰ, ਹਰਵਿੰਦਰ ਪਾਲ ਕੌਰ, ਸਿਮਰਨਜੀਤ ਕੌਰ, ਬਲਵਿੰਦਰ ਕੌਰ, ਰਵਨੀਤ ਕੌਰ, ਗੁਰਮੀਤ ਕੌਰ ਸਮੇਤ ਕਲੋਨੀ ਨਿਵਾਸੀ ਹਾਜ਼ਰ ਸਨ।ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

 

 

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …