ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ) – ਸੂਬੇ ਦੇ ਵਿੱਚ ਆਦਰਸ਼ ਚੋਣ ਜ਼ਾਬਤੇ ਦੇ ਲਾਗੂ ਹੋਣ ਤੋਂ ਬਾਅਦ ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਘਨਸ਼ਾਮ
ਥੋਰੀ ਵਲੋਂ ਜਿਲਾ ਅੰਮ੍ਰਿਤਸਰ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਦੇ ਨੁਮਾਇੰਦਿਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤੇ ਦੇ ਨਿਯਮਾਂ ਦੀ ਪਾਲਣਾ ਨੂੰ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਵੀ ਯਕੀਨੀ ਬਣਾਇਆ ਜਾਵੇ।ਉਨਾਂ ਕਿਹਾ ਕਿ ਜੇਕਰ ਕਿਸੇ ਵੀ ਬੈਂਕ ਵਲੋਂ ਖਾਤਿਆਂ ਵਿਚੋਂ ਕਿਸੇ ਤਰਾਂ ਦੇ ਸ਼ੱਕੀ ਲੈਣ ਦੇਣ ਤੋਂ ਇਲਾਵਾ ਨਿਯਮਾਂ ਤੋਂ ਵੱਧ ਪੈਸੇ ਦਾ ਲੈਣ ਦੇਣ ਪਾਇਆ ਜਾਂਦਾ ਹੈ ਤਾਂ ਉਹ ਤੁਰੰਤ ਇਸ ਦੀ ਸੂਚਨਾ ਮੁਹੱਈਆ ਕਰਵਾਉਣ।
ਜਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੌਰਾਨ ਕਿਸੇ ਤਰਾਂ ਦੀ ਆਸਾਧਾਰਨ ਜਾਂ ਫਿਰ ਇੱਕ ਲੱਖ ਪਏ ਤੋਂ ਵੱਧ ਸ਼ੱਕੀ ਲੈਣ ਦੇਣ ਪਾਇਆ ਜਾਵੇ ਤਾਂ ਉਸ ਖਾਤਾਧਾਰਕ ਦੀ ਜਾਣਕਾਰੀ ਸਬੰਧਤ ਬੈਂਕਾਂ ਚੋਣ ਜ਼ਿਲ੍ਹਾ ਦਫ਼ਤਰ ਨੂੰ ਦੇਣ।ਉਨਾਂ ਕਿਹਾ ਕਿ ਚੋਣ ਹਲਕੇ ਵਿੱਚ ਕਿਸੇ ਤਰਾਂ ਦੀ ਰਕਮ ਕਿਸੇ ਵੀ ਇੱਕ ਬੈਂਕ ਖਾਤੇ ਤੋਂ ਵੱਖ-ਵੱਖ ਖਾਤਿਆਂ ਵਿੱਚ ਆਰ.ਟੀ.ਜੀ.ਐਸ ਰਾਹੀਂ ਪਾਏ ਜਾਂਦੇ ਹਨ ਤਾਂ ਉਸ ਦੀ ਸੂਚਨਾ ਵੀ ਬੈਂਕ ਵਲੋਂ ਜ਼ਿਲ੍ਹਾ ਚੋਣ ਦਫਤਰ ਨੂੰ ਦਿੱਤੀ ਜਾਵੇ।
ਜਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਚੋਣ ਉਮੀਦਵਾਰ ਜਾਂ ਉਸ ਦੀ ਪਤੀ-ਪਤਨੀ ਜਾਂ ਫਿਰ ਹਲਫ਼ੀਆਂ ਬਿਆਨ ਵਿੱਚ ਦਰਜ਼ ਕਿਸੇ ਵੀ ਨਿਰਭਰ ਪਰਿਵਾਰਕ ਮੈਂਬਰ ਵਲੋਂ ਚੋਣ ਜ਼ਾਬਤੇ ਦੌਰਾਨ ਇੱਕ ਲੱਖ ਪਇਆ ਤੋਂ ਵੱਧ ਰਕਮ ਦਾ ਲੈਣ ਦੇਣ ਕੀਤਾ ਜਾਂਦਾ ਹੈ ਤਾਂ ਉਸ ਦੀ ਜਾਣਕਾਰੀ ਵੀ ਬੈਂਕ ਵਲੋਂ ਚੋਣ ਦਫ਼ਤਰ ਨੂੰ ਦੇਣੀ ਯਕੀਨੀ ਬਣਾਈ ਜਾਵੇ।ਥੋਰੀ ਨੇ ਕਿਹਾ ਆਦਰਸ਼ ਚੋਣ ਜ਼ਾਬਤ ਦੌਰਾਨ ਚੋਣ ਉਮੀਦਵਾਰਾਂ ਜਾਂ ਫਿਰ ਕਿਸੇ ਵੀ ਵਿਅਕਤੀ ਵਲੋਂ ਨਿਯਮਾਂ ਤੋਂ ਵੱਧ ਪੈਸੇ ਦਾ ਲੈਣ ਦੇਣ ‘ਤੇ ਜ਼ਿਲ੍ਹਾ ਚੋਣ ਦਫਤਰ ਦੀ ਤਿੱਖੀ ਨਜ਼ਰ ਰਹੇਗੀ।ਉਨਾਂ ਕਿਹਾ ਕਿ ਬੈਂਕ ਅਧਿਕਾਰੀਆਂ ਵਲੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਬੈਂਕ ਖਾਤਿਆਂ ਵਿਚੋਂ ਇੱਕ ਲੱਖ ਪਏ ਤੋਂ ਵੱਧ ਦੇ ਲੈਣ ਦੇਣ ਦੀ ਜਾਣਕਾਰੀ ਵੀ ਸਾਂਝੀ ਕੀਤੀ ਜਾਵੇਗੀ।ਜਿਲ੍ਹਾ ਚੋਣ ਅਫਸਰ ਨੇ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਿਸੇ ਤਰਾਂ ਦੇ ਪੈਸਿਆਂ ਦੇ ਲੈਣ ਦੇਣ ਬਾਰੇ ਉਨਾਂ ਨੂੰ ਤੁਰੰਤ ਦੱਸਣਗੇ, ਜਿਸ ਰਾਹੀਂ ਆਦਰਸ਼ ਚੋਣ ਜ਼ਾਬਤੇ ਦੀ ਨਿਯਮਾਂ ਦੀ ਉਲੰਘਣਾ ਜਾਂ ਫਿਰ ਨਿਰਪੱਖ, ਪਾਰਦਰਸ਼ੀ ਅਤੇ ਮਿਆਰੀ ਚੋਣ ਪ੍ਰਕਿਰਿਆ ਪ੍ਰਭਾਵਿਤ ਹੋਵੇ।
ਉਨਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੇ ਨਿਯਮਾਂ ਦੀ ਉਲੰਘਣਾ ਕਿਸੇ ਵੀ ਹਾਲਤ ਵਿੱਚ ਮਨਜ਼ੂਰ ਨਹੀਂ ਅਤੇ ਜ਼ਿਲਾ ਚੋਣ ਦਫ਼ਤਰ ਅਜਿਹੀ ਗਤੀਵਿਧੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media