Sunday, May 31, 2026

’ਸੋਸ਼ਲ ਐਜੂਕੇਸ਼ਨ ਵੈਲਫੇਅਰ ਐਸੋਸੀਏਸ਼ਨ’ ਵੱਲੋਂ ਅਮਿ੍ਰੰਤਧਾਰੀ ਗੁਰਸਿੱਖ-2014 ਸਨਮਾਨ ਸਮਾਰੋਹ

PPN3112201413

ਜੰਡਿਆਲਾ ਗੁਰੂ, 30 ਦਸੰਬਰ (ਹਰਿੰਦਰਪਾਲ ਸਿੰਘਫ਼ਵਰਿੰਦਰ ਸਿੰਘ) – ‘ਸੋਸ਼ਲ ਐਜੁਕੇਸ਼ਨ ਵੇਲਫੇਅਰ ਐਸੋਸੀਏਸ਼ਨ’ ਵੱਲੋਂਇੰਟਰਨੈਸ਼ਨਲ ਫਤਿਹ ਐਕਡਮੀ ਦੇ ਸਹਿਯੋਗ ਨਾਲ ਉਹ ਅੰਮ੍ਰਿਤਧਾਰੀ ਗੁਰਸਿੱਖ ਜੋ ਮਨੁੱਖਤਾ ਅਤੇ ਸਿੱਖੀਲਈ ਸੇਵਾ ਨਿਭਾ ਰਹੇ ਹਨ ਉਹਨਾਂ ਨੂੰ ਸਨਮਾਨਿਤ ਕਰਨ ਦਾ ਉਪਰਾਲਾ ਸਿੱਖ ਐਵਾਰਡ ਸਮਾਰੋਹ ਹਰ ਸਾਲ ਕਰਵਾਇਆ ਜਾਂਦਾ ਹੈ। ਇਸ ਵਾਰ ਇਹ ਸਨਮਾਨ ਸਮਾਰੋਹ (ਸਿੱਖ ਐਵਾਰਡ, 2014) ਇੰਟਰਨੈਸ਼ਨਲ ਫਤਿਹ ਐਕਡਮੀ ਵਿੱਚ 29 ਦਸੰਬਰ 2014 ਦਿਨ ਸੋਮਵਾਰ ਨੂੰ ਕਰਵਾਇਆ ਗਿਆ।

ਇਸ ਅਵਸਰ ‘ਤੇ ਪੰਜ ਸਿੰਘ ਸਾਹਿਬਾਨਾਂ ਨੇ ਉਚੇੇਚੇ ਤੌਰ ਤੇ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ ਤੇ ਆਪਣੇ ਕਰ ਕਮਲਾਂ ਨਾਲ ਸਿੱਖ ਜਗਤ ਦੀਆਂ ਸਿਰਮੌਰ ਹਸਤੀਆਂ ਨੂੰ ਸਨਮਾਨਿਤ ਕੀਤਾ। ਇਸ ਸਨਮਾਨ ਸਮਾਰੋਹ ਦਾ ਮੁੱਖ ਮਕਸਦ ਸਿੱਖ ਧਰਮ ਨਾਲ ਜੁੜੇ ਉਹਨਾਂ ਗੁਰਸਿੱਖਾਂ ਨੂੰ ਸਨਮਾਨ ਦੇਣਾ ਸੀ ਜਿਨਾਂ੍ਹ ਨੇ ਵੱਖ-ਵੱਖ ਖੇਤਰਾਂ ਵਿੱਚ ਸਿੱਖੀ ਦੀ ਸ਼ਾਨ ਦੀ ਬਹਾਲੀ ਲਈ ਜੱਦੋ ਜਹਿਦ ਕੀਤੀ ਅਤੇ ਸਿੱਖੀ ਦੇ ਬੂਟੇ ਦੀ ਮਹਿਕ ਪੂਰੇ ਸੰਸਾਰ ਵਿੱਚ ਫੈਲਾਉਣ ਲਈ ਅਣਥੱਕ ਕੋਸ਼ਿਸ਼ਾਂ ਕੀਤੀਆ। ਇਸ ਸੇਵਾ ਸੁਸਾਇਟੀ ਦੇ ਪ੍ਰਧਾਨ ਸ. ਜਗਬੀਰ ਸਿੰਘ ਚੇਅਰਮੈਨ ਇੰਟਰਨੈਸ਼ਨਲ ਫਤਿਹ ਐਕਡਮੀ ਨੇ ਦੱਸਿਆ ਕਿ ਸੇਵਾ ਸੰਸਥਾ ਇਹ ਐਵਾਰਡ ਪਿਛਲੇ ਤਿੰਨ ਸਾਲਾਂ ਤੋਂ ਦਿੰਦੀ ਆ ਰਹੀ ਹੈ। ਇਸ ਵਾਰ ਇਹ ਪੁਰਸਕਾਰ ਵੱਖ-ਵੱਖ ਸ਼੍ਰੇਣੀਆਂ ਵਿੱਚ ਦਿੱਤਾ ਗਿਆ। ਪੂਰੀ ਦੁਨੀਆ ਦੀਆਂ ਸੰਗਤਾਂ ਨੇ ਚਿੱਠੀਆਂ ਤੇ ਈ-ਮੇਲਾਂ ਰਾਹੀ ਜਿਨਾਂ੍ਹ ਸ਼ਖਸ਼ੀਅਤਾਂ ਬਾਰੇ ਦੱਸਿਆ ਉਹਨਾਂ੍ਹ ਦੀ ਸੁਸਾਇਟੀ ਵੱਲੋਂ ਪੜਤਾਲ ਕਰਨ ਉਪਰੰਤ 13 ਗੁਰਸਿੱਖਾਂ ਦੀ ਚੌਣ ਕੀਤੀ ਗਈ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਸਨਮਾਨ ਹਰ ਸਾਲ ਦਿੱਤੇ ਜਾਇਆ ਕਰਨਗੇ।
ਸ. ਰਵਿੰਦਰ ਸਿੰਘ ਖਾਲਸਾ ਏਡ ਯੂ. ਕੇ ਨੂੰ ‘ਸਿੱਖ ਆਫ ਦਾ ਯੀਅਰ-2014’ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਜਿਨਾਂ੍ਹ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣਾ ਅਹਿਮ ਯੋਗਦਾਨ ਪਾਇਆ ਅਤੇ ਪਿਛਲੇ ਕਈ ਸਾਲਾਂ ਤੋ ਕੁਦਰਤੀ ਅਤੇ ਸਿਆਸੀ ਕਰੋਪੀਆਂ ਨਾਲ ਜੂਝ ਰਹੇ ਲੋਕਾਂ ਦੀ ਤਨ ਮਨ ਧਨ ਨਾਲ ਸੇਵਾ ਕਰ ਰਹੇ ਹਨ।ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨੂੰ ‘ਉਮਰ ਭਰ ਦੀਆਂ ਪ੍ਰਾਪਤੀਆਂ ਐਵਾਰਡ-2014’ ਦਿੱਤਾ ਗਿਆ ਜਿੰਨਾਂ ਦੀ ਅਗਵਾਈ ਹੇਠ ਸ੍ਰੀ ਹਰਿਮੰਦਰ ਸਾਹਿਬ ਸੋਨੇ ਦੀ ਕਾਰ ਸੇਵਾ, ਤਖਤ ਸ੍ਰੀ ਕੇਸਗੜ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ, ਸ੍ਰੀ ਫਤਹਿਗੜ੍ਹ ਸਾਹਿਬ ਦੀ ਵੀ ਸੋਨੇ ਦੀ ਸੇਵਾ ਕਰਵਾਈ ਗਈ ਅਤੇ ਇਸ ਸਮੇ ਤਖਤ ਸ੍ਰੀ ਪਟਨਾ ਸਾਹਿਬ ਦੀ ਸੋਨੇ ਅਤੇ ਇਮਾਰਤਾਂ ਦੀ ਸੇਵਾ ਚਲ ਰਹੀ ਹੈ।
ਡਾ. ਸਰੂਪ ਸਿੰਘ ਅਲੱਗ ਇੱਕ ਲੇਖਕ, ਪੱਤਰਕਾਰ ਸਿੱਖ ਇਤਿਹਾਸਕਾਰ, ਖੋਜਕਰਤਾ ਅਤੇ ਸਮਾਜ ਸੁਧਾਰਕ ਹਨ।ਆਪ ਜੀ ਨੂੰ ‘ਉਮਰ ਭਰ ਦੀਆਂ ਪ੍ਰਾਪਤੀਆਂ ਐਵਾਰਡ-2014’ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।ਸਰਦਾਰ ਜਗਰਾਜ ਸਿੰਘ ਜੀ ਨੂੰ ਸਿੱਖ ਧਰਮ ਦੀਆਂ ਪ੍ਰਚਾਰ ਸੇਵਾਵਾਂ ਨਿਭਾਉਣ ਲਈ ਆਪ ਨੂੰ ‘ਸਿੱਖ ਯੂਥ ਆਈਕੋਨ-2014’ ਨਾਲ ਸਨਮਾਨਿਤ ਕੀਤਾ ਕੀਤਾ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …

Leave a Reply