Tuesday, July 15, 2025
Breaking News

ਜਲਾਲ ਉਸਮਾਂ ਵਲੋਂ ਜੰਡਿਆਲਾ ਸ਼ਹਿਰ ਵਿੱਚ ਵਿਕਾਸ ਕਾਰਜਾਂ ਦਾ ਸ਼ੁੱਭ ਅਰੰਭ

PPN3112201414

ਜੰਡਿਆਲਾ ਗੁਰੂ, 31 ਦਸੰਬਰ (ਹਰਿੰਦਰਪਾਲ ਸਿੰਘ) – ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਨੇ ਅੱਜ ਸ਼ਹਿਰ ਵਿੱਚ ਵਿਕਾਸ ਕਾਰਜਾਂ ਦਾ ਸ਼ੁਭ ਅਰੰਭ ਕੀਤਾ। ਹਲਕਾ ਵਿਧਾਇਕ ਨੇ ਜੰਡਿਆਲਾ ਗੁਰੂ ਸ਼ਹਿਰ ਦੀ ਗਉਸ਼ਾਲਾ ਰੋਡ ਤੋਂ ਜੋਤੀਸਰ ਕਾਲੋਨੀ ਵਿੱਚੋਂ ਹੋ ਕੇ ਜੀ.ਟੀ. ਰੋਡ ਨੂੰ ਲੱਗਦੀ ਸੜਕ ਬਨਾਉਣ ਦਾ ਉਦਘਾਟਨ ਕੀਤਾ। ਵਰਨਣਯੋਗ ਹੈ ਕਿ ਸ਼ਹਿਰ ਵਿੱਚ ਸੀਵਰੇਜ ਪੈਣ ਕਰਕੇ ਸ਼ਹਿਰ ਦਾ ਕਾਫੀ ਹਿੱਸਾ ਸੜਕਾਂ ਤੋਂ ਵਾਂਝਾ ਹੋ ਗਿਆ ਸੀ, ਜਿਨਾਂ੍ਹ ਨੂੰ ਮੁੜ ਬਨਾਉਣ ਲਈ ਹਲਕਾ ਵਿਧਾਇਕ ਨੇ ਡੇਡ ਕਰੋੜ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾ ਦਾ ਉਦਘਾਟਨ ਕੀਤਾ। ਉਨਾਂ ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਜੋਤੀਸਰ ਕਾਲੋਨੀ ਜਦੋ ਦੀ ਹੋਂਦ ਵਿੱਚ ਆਈ ਹੈ ਵਿਕਾਸ ਪੱਖੋਂ ਬਹੁੱਤ ਪਿਛੜੀ ਹੋਈ ਸੀ।ਪਰ ਅਕਾਲੀ-ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਂਦਿਆਂ ਹੀ ਇਸ ਵਿੱਚ ਸੀਵਰੇਜ ਪਾਏ, ਗਲੀਆਂ ਨਾਲੀਆਂ ਬਣਵਾਈਆਂ ਅਤੇ ਹੁਣ ਜੋਤੀਸਰ ਦੀ ਮੇਨ ਸੜਕ ਵੀ ਬਨਵਾ ਰਹੇ ਹਾਂ ਤਾਂ ਜੋ ਇਥੋਂ ਦੇ ਵਸਨੀਕਾਂ ਨੂੰ ਕੋਈ ਮੁਸ਼ਕਲ ਨਾ ਆ ਸਕੇ।ਇਸ ਤੋਂ ਇਲਾਵਾ ਹਲਕਾ ਵਿਧਾਇਕ ਵਲੋਂ ਗਊਂਸ਼ਾਲਾ ਰੋਡ ਸਥਿਤ ਸ਼ਮਸ਼ਾਨ ਘਾਟ ਵਿੱਚ ਵੀ ਵਿਕਾਸ ਕਾਰਜ ਕਰਵਾਏ ਗਏ। ਹਲਕਾ ਵਿਧਾਇਕ ਵਲੋਂ ਇਹਨਾਂ ਵਿਕਾਸ ਕਾਰਜਾਂ ਲਈ 50 ਲੱਖ ਦਾ ਪਹਿਲਾ ਚੈੱਕ ਨਗਰ ਕੋਂਸਲ ਦੇ ਕਾਰਜਸਾਧਕ ਅਫਸਰ ਜਗਤਾਰ ਸਿੰਘ ਨੂੰ ਸੋਂਪਿਆ। ਇਸ ਮੋਕੇ ਉਹਨਾਂ ਦੇ ਨਾਲ ਸੰਨੀ ਸ਼ਰਮਾ, ਗੋਰਵ ਵਿਨਾਇਕ, ਸਰੂਪ ਸਿੰਘ ਸੰਤ ਵਾਲੇ, ਮੰਗਲ ਸਿੰਘ ਕਿਸ਼ਨਪੁਰੀ, ਸੁਰਜੀਤ ਸਿੰਘ ਕੰਗ, ਹਰਚਰਨ ਸਿੰਘ ਬਰਾੜ, ਸਵਿੰਦਰ ਸਿੰਘ, ਰਾਜੀਵ ਕੁਮਾਰ ਬਬਲੂ ਪੀ ਏ, ਵਿਕਰਾਂਤ, ਸੁਖਜਿੰਦਰ ਸਿੰਘ, ਅਵਤਾਰ ਸਿੰਘ, ਐਸ ਪੀ ਬੈੱਗ ਵਾਲੇ, ਈ ਉ ਜਗਤਾਰ ਸਿੰਘ, ਸਾਹਿਲ ਸ਼ਰਮਾ ਆਦਿ ਹਾਜ਼ਿਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply