Friday, July 5, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ 53ਵੇਂ ‘ਡਿਗਰੀ ਵੰਡ’ ਸਮਾਰੋਹ ਆਯੋਜਿਤ

ਅੰਮ੍ਰਿਤਸਰ, 4 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਲਾਰੈਂਸ ਰੋਡ ਸਥਿਤ ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ 200ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ 53ਵੇਂ ‘ਡਿਗਰੀ ਵੰਡ’ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪ੍ਰੋ. (ਡਾ.) ਧਨੰਨਜਯ ਸਿੰਘ ਮੈਂਬਰ ਸੈਕਟਰੀ ਇੰਡੀਅਨ ਕਾਊਂਸਲ ਆਫ ਸੋਸ਼ਲ ਸਾਇਂਸ ਰੀਸਰਚ ਨਵੀਂ ਦਿੱਲੀ ਨੇ ਮੁੱਖ ਮਹਿਮਾਨ ਅਤੇ ਪਦਮਸ਼੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ ਕੁਲਪਤੀ ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਨੇ ਵਿਸ਼ੇਸ਼ ਮਹਿਮਾਨ ਦੇ ਰੂਪ ‘ਚ ਸ਼ਿਰਕਤ ਕੀਤੀ।ਇਸ ਸਮਾਰੋਹ ‘ਚ 800ਤੋਂ ਵੱਧ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ ਗਈਆਂ।ਪ੍ਰੋਗਰਾਮ ਦਾ ਆਗ਼ਾਜ ਡੀ.ਏ.ਵੀ ਗਾਨ ਅਤੇ ਵੇਦ-ਮੰਤਰ ਗਾਇਨ ਸਹਿਤ ਸ਼ਮ੍ਹਾਂ ਰੌਸ਼ਨ ਨਾਲ ਹੋਇਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸੁਦਰਸ਼ਨ ਕਪੂਰ ਚੇਅਰਮੈਨ ਸਥਾਨਕ ਪ੍ਰਬੰਧਕੀ ਕਮੇਟੀ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਸਵਾਗਤ ਨੰਨ੍ਹੇ ਪੌਦੇ ਦੇ ਕੇ ਕੀਤਾ।ਉਨਾਂ ਨੇ ਕਾਲਜ ਦੀ ਸਲਾਨਾ ਰਿਪੋਰਟ ਪੜ੍ਹੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ ‘ਚ ਸਭ ਤੋਂ ਪਹਿਲਾਂ ਡਿਗਰੀ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦੀਆਂ ਕਿਹਾ ਕਿ ਸਿੱਖਿਆ ਸਮਾਜਿਕ ਗਤੀਸ਼ੀਲਤਾ ਦਾ ਇਕ ਸ੍ਰੋਤ ਹੈ।ਉਹਨਾ ਨੇ ਵਿਦਿਆਰਥਣਾਂ ਨੂੰ ਸਵੈ-ਵਿਸ਼ਵਾਸ ਰੱਖਦੇ ਹੋਏ ਆਪਣੇ ਵਿਚਾਰਾਂ ਅਨੁਸਾਰ ਸਮਾਜ ਨੂੰ ਬਦਲਣ ਦੀ ਹਿੰਮਤ ਰੱਖਣ, ਅੱਗੇ ਵਧਣ ਅਤੇ ਖੁਸ਼ ਰਹਿਣ ਲਈ ਪੇ੍ਰਰਿਤ ਕੀਤਾ।
ਵਿਸ਼ੇਸ਼ ਮਹਿਮਾਨ ਪਦਮਸ਼੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ ਨੇ ਆਪਣੇ ਸੰਬੋਧਨੀ ਭਾਸ਼ਣ ‘ਚ ਵਿਦਿਆਰਥਣਾਂ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਡੀ.ਏ.ਵੀ ਸੰਸਥਾਵਾਂ ਨੇ ਨਾਰੀ ਸਿੱਖਿਆ ਦੇ ਖੇਤਰ ‘ਚ ਭਾਰਤ ‘ਚ ਕ੍ਰਾਂਤੀ ਪੈਦਾ ਕੀਤੀ।
ਮੁੱਖ ਮਹਿਮਾਨ ਪ੍ਰੋ. (ਡਾ.) ਧਨੰਨਜਯ ਸਿੰਘ ਨੇ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ, ਮੈਨੇਜਮੈਂਟ, ਸਮੂਹ ਅਧਿਆਪਕਾਂ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਵਾਮੀ ਦਯਾਨੰਦ ਜੀ ਦੀ 200ਵੀਂ ਜਯੰਤੀ ਨੂੰ ਸਮਰਪਿਤ ਨਾਰੀ ਸਸ਼ਕਤੀਕਰਨ ਦੀ ਪ੍ਰਤੀਕ ਐਸੀ ਸੰਸਥਾ ਦੇ ਡਿਗਰੀ ਵੰਡ ਸਮਾਰੋਹ ਦਾ ਹਿੱਸਾ ਹੋਣ ‘ਤੇ ਮਾਣ ਮਹਿਸੂਸ ਕਰ ਰਹੇ ਹਨ।
ਇਸ ਡਿਗਰੀ ਵੰਡ ਸਮਾਰੋਹ ‘ਚ ਐਮ ਏ ਅੰਗ੍ਰੇਜ਼ੀ, ਐਮ.ਏ ਫਾਈਨ ਆਰਟਸ, ਐਮ ਡਿਜ਼ਾਈਨ ਮਲਟੀਮੀਡੀਆ, ਐਮ.ਐਸਸੀ ਫੈਸ਼ਨ ਡਿਜ਼ਾਈਨਿੰਗ, ਐਮ.ਐਸਸੀ ਕੰਪਿਊਟਰ ਸਾਇੰਸ, ਐਮ.ਐਸਸੀ ਇੰਟਰਨੈਟ ਸਟੱਡੀਜ਼, ਐਮ.ਕਾਮ, ਐਮ.ਏ ਜੇ.ਐਮਸੀ, ਬੈਚਲਰ ਇੰਨ ਡਿਜ਼ਾਈਨ, ਬੀ.ਬੀ.ਏ, ਬੀ.ਐਸਸੀ ਮੈਡੀਕਲ, ਬੀ.ਐਸਸੀ ਨਾਨ-ਮੈਡੀਕਲ, ਬੀ.ਐਸਸੀ ਬਾਇਓਟੈਕਨੌਲੋਜੀ, ਬੀ.ਐਸਸੀ ਇਕਨੌਮਿਕਸ, ਬੀ.ਏ ਆਨਰਜ਼ ਇੰਨ ਇੰਗਲਿਸ਼, ਬੀ.ਕਾਮ ਆਨਰਜ਼ ਅਤੇ ਬੀ.ਏ ਦੀਆਂ ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।
ਕਾਲਜ ਦੀਆਂ ਵਿਦਿਆਰਥਣਾਂ ਨੇ ਗਿੱਧੇ ਦੀ ਪੇਸ਼ਕਾਰੀ ਕੀਤੀ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸੁਦਰਸ਼ਨ ਕਪੂਰ ਨੇ ਮਹਿਮਾਨਾਂ ਨੂੰ ਯਾਦਗਾਰੀੀ ਚਿੰਨ੍ਹ ਭੇਟ ਕੀਤੇ।
ਇਸ ਮੌਕੇ ਆਰਿਆ ਸਮਾਜ ਤੋਂ ਰਾਕੇਸ਼ ਮਹਿਰਾ, ਸੰਦੀਪ ਅਹੁਜਾ, ਕਰਨਲ ਵੇਦ ਮਿੱਤਰ, ਜਵਾਹਰ ਲਾਲ, ਸ਼੍ਰੀ ਅਤੁਲ ਮਹਿਰਾ, ਇੰਦਰਜੀਤ ਠੁਕਰਾਲ ਵੀ ਮੌਜ਼ੂਦ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …