Tuesday, September 15, 2026

ਨਿਊ ਫਲਾਵਰਜ਼ ਪਬਲਿਕ ਸੀ.ਸੈ ਸਕੂਲ ‘ਚ ਇੰਨਡੋਰ ਤੇ ਆਉਟਡੋਰ ਗੇਮਾਂ ਦਾ ਉਦਘਾਟਨ

ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ) – ਨਿਊ ਫਲਾਵਰਜ ਪਬਲਿਕ ਸੀ.ਸੈ ਸਕੂਲ ਵਿਖੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਅਤੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਕੁਲਵਿੰਦਰ ਕੌਰ ਵਲੋਂ ਸਮੂਹ ਸਟਾਫ ਦੀ ਹਾਜ਼ਰੀ ਵਿੱਚ ਸਪੈਸ਼ਲ ਸਪੋਰਟਸ ਕਲਾਸਾਂ ਦਾ ਉਦਘਾਟਨ ਕੀਤਾ ਗਿਆ।ਚੇਅਰਮੈਨ ਯੂ.ਕੇ ਨੇ ਦੱਸਿਆ ਕਿ ਇੰਡੋਰ ਗੇਮਜ਼ ਵਿੱਚ ਪੂਲ ਐਂਡ ਸਨੂਕਰ, ਟੇਬਲ ਟੈਨਿਸ, ਕੈਰਮ, ਸ਼ਤਰੰਜ, ਲੁੱਡੋ ਅਤੇ ਆਉਟਡੋਰ ਖੇਡਾਂ ਵਿੱਚ ਵਾਲੀਬਾਲ, ਬੈਡਮਿੰਟਨ, ਬਾਸਕਟਬਾਲ, ਕ੍ਰਿਕੇਟ, ਕਰਾਟੇ, ਬਾਕਸਿੰਗ, ਸਕੇਟਿੰਗ, ਖੋ-ਖੋ, ਰੱਸਾ-ਕਸ਼ੀ ਆਦਿ ਦੀ ਉਚਿਤ ਵਿਵੱਸਥਾ ਕੀਤੀ ਗਈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਸਕੂਲ਼ ਵਿੱਚ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿੰਨਾਂ ਨਾਲ ਬੱਚਿਆਂ ਦੇ ਮਾਨਸਿਕ ਅਤੇ ਸ਼ਰੀਰਕ ਵਿਕਾਸ ਵਿੱਚ ਵਾਧਾ ਹੋਵੇਗਾ।ਉਨਾਂ ਕਿਹਾ ਕਿ ਅਜੋਕੇ ਦੌਰ ਵਿੱਚ ਬੱਚੇ ਮੋਬਾਇਲਾਂ ਦੇ ਵੱਸ ਪੈ ਗਏ ਹਨ।ਇਸ ਲਈ ਖੇਡਾਂ ਸਮੇਂ ਦੀਆਂ ਮੁੱਖ ਲੋੜਾਂ ਹਨ।
ਇਸ ਮੌਕੇ ਮੈਡਮ ਤਾਨੀਆ ਭਾਟੀਆ, ਮੈਡਮ ਸੋਨਿਕਾ ਗੋਇਲ, ਮੈਡਮ ਕਵਲਪ੍ਰੀਤ, ਮੈਡਮ ਰਵਿੰਦਰ ਕੌਰ, ਮੈਡਮ ਸਵਿਤਾ ਸ਼ਰਮਾ, ਮੈਡਮ ਸਤਿੰਦਰ ਕੌਰ, ਗੁਰਮੇਜ ਸਿੰਘ ਆਦਿ ਮੌਜ਼ੂਦ ਸਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …