Monday, August 4, 2025
Breaking News

ਬਹੁਜਨ ਸਮਾਜ ਮੋਰਚਾ ਜਿਲ੍ਹਾ ਅੰਮ੍ਰਿਤਸਰ ਵੱਲੋਂ ਇੱਕ ਵਿਸ਼ਾਲ ਨਸ਼ੇ ਦੇ ਖਿਲਾਫ ਜਾਗਰਿਤੀ ਮਾਰਚ

PPN0201201502

ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਬਹੁਜਨ ਸਮਾਜ ਮੋਰਚਾ ਜਿਲ੍ਹਾ ਅੰਮ੍ਰਿਤਸਰ ਵੱਲੋਂ ਇੱਕ ਵਿਸ਼ਾਲ ਨਸ਼ੇ ਦੇ ਖਿਲਾਫ ਜਾਗਰਤ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਪੰਜਾਬ ਪ੍ਰਧਾਨ ਬਹੁਜਨ ਸਮਾਜ ਮੋਰਚਾ ਡਾ. ਇੰਦਰਪਾਲ ਸਿੰਘ ਅਤੇ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਵੇਦ ਪ੍ਰਕਾਸ਼ ਬੱਬਲੂ ਦੀ ਅਗਵਾਈ ਵਿੱਚ ਕੱਢਿਆ ਗਿਆ ਹੈ।ਜੋ ਸ਼ਹਿਰ ਵਿੱਚ ਅਤੇ ਪੰਜਾਬ ਵਿੱਚ ਜੋ ਜਵਾਨੀ ਨੂੰ ਨਯਦੀ ਗ੍ਰਿਫਤ ਵਿੱਚ ਲਿਆ ਹੈ ਉਸ ਨੂੰ ਨਸ਼ੇ ਦੀ ਗ੍ਰਿਫਤ ਵਿੱਚੋਂ ਕੱਢਣ ਵਾਸਤੇ ਜਾਗਰਤ ਮਾਰਚ ਕੱਢਿਆ ਗਿਆ ਹੈ।ਇਸ ਮਾਰਚ ਨੂੰ ਹਰੀ ਝੰਡੀ ਦੇਣ ਵਾਸਤੇ ਸਪੈਸ਼ਲ ਤੌਰ ਤੇ ਆਈ.ਜੀ. ਪੰਜਾਬ ਪੁਲਿਸ ਬਾਰਡਰ ਜੋਨ ਈਸ਼ਵਰ ਚੰਦਰ ਨੇ ਰਵਾਨਾ ਕੀਤਾ ਅਤੇ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਲੋਕਾਂ ਨੂੰ ਜਾਗਰਤ ਕੀਤਾ। ਇਹ ਉਪਰਾਲਾ ਬਹੁਜਨ ਸਮਾਜ ਮੋਰਚਾ ਕਰ ਰਿਹਾ ਹੈ ਅਤੇ ਕਰਦਾ ਰਹੇਗਾ।ਇਸ ਮਾਰਚ ਵਿੱਚ ਵੱਖ-ਵੱਖ ਇਲਾਕਿਆਂ ਵਿੱਚੋਂ ਆਏ ਪ੍ਰਧਾਨ ਹੈਪੀ ਜਲ੍ਹਿਆਂਵਾਲਾ ਬਾਗ, ਡਾ. ਮੋਤੀ ਰਹਿਮਾਣ, ਡਾ. ਰਜਿੰਦਰ ਪ੍ਰੇਮ ਨਗਰ, ਰਕੇਸ਼ ਕੁਮਾਰ ਡੱਬੂ, ਲੱਲਾ ਰੇਲਵੇ ਸਟੇਸ਼ਨ, ਤਰਸੇਮ ਸਿੰਘ ਹਰੀਪੁਰਾ, ਰਮੇਸ਼ ਥਾਪਾ, ਨਾਨਕ ਸਿੰਘ ਗੁਝਾਪੀਰ, ਬਚਿੱਤਰ ਸਿੰਘ ਅਟਾਰੀ, ਰਵੀ ਮਜੀਠਾ ਰੋਡ, ਦੇਵਰਾਜ ਦੇਬੂ, ਸਤਪਾਲ ਸੰਧੂ ਬਜ਼ਾਰ ਕੰਟਨੋਮੈਂਟ, ਗੌਰਵ ਮਲਹੋਤਰਾ ਨੂਰੇਸ਼ਾਹ ਇਸਲਾਮਾਬਾਦ, ਨਗੀਨਾ ਮਲਹੋਤਰਾ ਪਹਿਲਵਾਨ, ਰਾਜ ਕੁਮਾਰ ਮਲਹੋਤਰਾ ਆਦਿ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply