Saturday, July 26, 2025
Breaking News

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ.ਟੀ ਰੋਡ ਵਿਖੇ ਵਿਸ਼ਵ ਪ੍ਰਸਿੱਧ ਤਬਲਾ ਵਾਦਕਾ ਵਲੋਂ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 11 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਚੀਫ਼ ਖ਼ਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ ਵੱਲੋਂ ਸੰਤ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਅਤੇ ਸੁਰ ਅਭਿਆਸ ਕੇਂਦਰ ਜੰਡਿਆਲਾ ਗੁਰੂ ਦੇ ਸਹਿਯੋਗ ਨਾਲ ਸੰਗੀਤ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਵਿਸ਼ਵ ਪ੍ਰਸਿੱਧ ਤਬਲਾ ਵਾਦਕ ਪੰਡਿਤ ਯੋਗੇਸ਼ ਸ਼ਮਸੀ ਅਤੇ ਯਸ਼ਵੰਤ ਵੈਸ਼ਨਵ ਨੇ ਤਬਲਾ ਜੁਗਲਬੰਦੀ ਦਾ ਪ੍ਰੋਗਰਾਮ ਪੇਸ਼ ਕੀਤਾ।ਇਹਨਾਂ ਨਾਲ ਨਗਮੇ ‘ਤੇ ਸੰਗਤ ਸ਼੍ਰੀ ਗੁਰ ਪ੍ਰਸ਼ਾਦ ਗਾਂਧੀ ਨੇ ਕੀਤੀ।ਪ੍ਰੋਗਰਾਮ ਵਿੱਚ ਸੰਗੀਤ ਜਗਤ ਦੀਆਂ ਬਹੁਤ ਨਾਮਵਰ ਹਸਤੀਆਂ ਮੌਜ਼ੂਦ ਸਨ।ਉਸਤਾਦਾਂ ਨੇ ਤੀਨ ਤਾਲ ਵਿੱਚ ਵੱਖ-ਵੱਖ ਲੈਅਕਾਰੀਆਂ ਦਾ ਪ੍ਰਦਰਸ਼ਨ ਕੀਤਾ।ਪੰਜਾਬ ਘਰਾਨੇ ਦੇ ਪ੍ਰਸਿੱਧ ਉਸਤਾਦ ਪੰਡਿਤ ਰਮਾ ਕਾਂਤ, ਪੰਡਿਤ ਕਾਲੇ ਰਾਮ, ਉਸਤਾਦ ਪੂਰਨ ਚੰਦ ਵਡਾਲੀ, ਉਸਤਾਦ ਕੁਲਵਿੰਦਰ ਸਿੰਘ, ਪ੍ਰਿੰਸੀਪਲ ਸੁਖਵੰਤ ਸਿੰਘ, ਉਸਤਾਦ ਜਸਪਾਲ ਸਿੰਘ, ਉਸਤਾਦ ਅਨਿਕ ਬਾਰ ਸਿੰਘ, ਉਸਤਾਦ ਰੋਹਿਤਾਸ਼ਵ ਬਾਲੀ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਭਾਈ ਗੁਰਦੇਵ ਸਿੰਘ ਕੁਹਾੜਕਾ, ਭਾਈ ਕਮਲਜੀਤ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਮਨਿੰਦਰ ਸਿੰਘ, ਭਾਈ ਜਤਿੰਦਰ ਸਿੰਘ, ਭਾਈ ਜੋਰਾ ਸਿੰਘ, ਭਾਈ ਗੁਰਪ੍ਰੀਤ ਸਿੰਘ ਬੂਟਾ, ਭਾਈ ਵਰਿੰਦਰ ਸਿੰਘ, ਬੀਬੀ ਪ੍ਰਭਜੋਤ ਕੋਰ ਬਟਾਲੇ ਵਾਲੇ, ਬੀਬੀ ਪਰਮਜੀਤ ਕੌਰ ਪੰਮਾ ਭੈਣ, ਬੀਬੀ ਮਨਮੋਹਨ ਕੋਰ, ਬੀਬੀ ਸਿਮਰਪ੍ਰੀਤ ਕੋਰ ਨੇ ਵੀ ਸਮਾਰੋਹ ‘ਚ ਸ਼ਿਰਕਤ ਕੀਤੀ।ਸਮਾਗਮ ਵਿੱਚ ਬਾਬਾ ਜੋਗਾ ਸਿੰਘ ਤਰਨਾ ਦਲ, ਬਾਬਾ ਜਸਵੰਤ ਸਿੰਘ ਆਸਲ ਉਤਾੜ, ਬਾਬਾ ਹਰੀ ਸਿੰਘ ਹਰੀਕੇ ਨਾਨਕਸਰ, ਦੁੱਖ ਨਿਵਾਰਨ ਹਸਪਤਾਲ ਦੇ ਐਮ.ਡੀ ਹਰਜਿੰਦਰ ਸਿੰਘ ਗੋਰਾਇਆ ਅਤੇ ਈ.ਐਨ.ਟੀ ਮਾਹਿਰ ਡਾ. ਸੰਜੇ ਕਪੂਰ ਹਾਜ਼ਰ ਰਹੇ।ਮੰਚ ਸੰਚਾਲਨ ਭਾਈ ਤਰਨਪ੍ਰੀਤ ਸਿੰਘ ਨੇ ਕੀਤਾ।ਵੱਖ-ਵੱਖ ਅਕੈਡਮੀਆਂ ਤੋਂ 1000 ਦੇ ਕਰੀਬ ਵਿਦਿਆਰਥੀਆਂ ਨੇ ਪੇਸ਼ਕਾਰੀਆਂ ਦਾ ਆਨੰਦ ਮਾਣਿਆ।
ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ ਨੇ ਕਿਹਾ ਕਿ ਗੁਰਬਾਣੀ ਵਿੱਚ ਰਾਗਾਂ ਦਾ ਖਾਸ ਸਥਾਨ ਹੈ।ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤਰਲੋਚਨ ਸਿੰਘ ਅਤੇ ਹਰਮਨਜੀਤ ਸਿੰਘ ਨੇ ਸ਼ਾਸਤਰੀ ਤੇ ਸੂਫੀ ਸੰਗੀਤ ਦੀ ਮਹੱਤਤਾ ‘ਤੇ ਚਾਨਣਾ ਪਾਇਆ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …