Monday, April 29, 2024

ਸਰੂਪ ਰਾਣੀ ਸਰਕਾਰੀ ਕਾਲਜ (ਇਸਤਰੀਆਂ) ਵਿਖੇ ਵਿਦਿਆਰਥਣਾਂ ਨੂੰ ਸਲਾਨਾ ਪੁਰਸਕਾਰ ਤਕਸੀਮ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ) – ਸਥਾਨਕ ਸਰੂਪ ਰਾਣੀ ਸਰਕਾਰੀ ਕਾਲਜ (ਇਸਤਰੀਆਂ) ਵਿਖੇ ਪ੍ਰਿੰਸੀਪਲ ਪ੍ਰੋ. (ਡਾ.) ਦਲਜੀਤ ਕੌਰ ਦੀ ਯੋਗ ਅਗਵਾਈ ਹੇਠ ਪ੍ਰੋਗਰਾਮ ਆਯੋਜਕ ਪ੍ਰੋ. (ਡਾ.) ਸੁਨੀਲਾ ਸ਼ਰਮਾ ਅਤੇ ਡਾ. ਸਰਘੀ ਦੇ ਸਹਿਯੋਗ ਨਾਲ ਸਲਾਨਾ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਡਾ. ਹਰਜਿੰਦਰ ਸਿੰਘ ਡਿਪਟੀ ਡਾਇਰੈਕਟ ਉਚੇਰੀ ਸਿੱਖਿਆ ਪੰਜਾਬ ਦਾ ਪ੍ਰਿੰਸੀਪਲ ਵਲੋਂ ਸਵਾਗਤ ਕੀਤਾ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਨਾਲ ਕੀਤੀ।ਉਪਰੰਤ ਪ੍ਰਿੰਸੀਪਲ ਮੈਡਮ ਵਲੋਂ ਸਲਾਨਾ ਰਿਪੋਰਟ ਪੜ੍ਹ ਕਾਲਜ ਦੀਆਂ ਅਕਾਦਮਿਕ, ਸੱਭਿਆਚਾਰਕ, ਸਹਿ ਪਾਠਕ੍ਰਮ ਗਤੀਵਿਧੀਆਂ ਤੇ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਗਿਆ।ਮੁੱਖ ਮਹਿਮਾਨ ਨੇ ਸੈਸ਼ਨ 2022-23 ਦੀ ਯੂਨੀਵਰਸਿਟੀ, ਘਰੇਲੂ ਅਤੇ ਆਮ ਪ੍ਰੀਖਿਆਵਾਂ ਵਿੱਚ ਪਹਿਲੇ, ਦੂਜੇ, ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ (ਬੀ.ਕਾਮ, ਬੀ.ਐਸ.ਸੀ (ਮੈਡੀਕਲ, ਨਾਨ ਮੈਡੀਕਲ, ਹੋਮ ਸਾਇੰਸ, ਸੀ.ਐਨ.ਡੀ, ਕੰਪਿਊਟਰ ਸਾਇੰਸ), ਬੀ.ਏ, ਪੀ.ਜੀ.ਡੀ.ਸੀ.ਏ, ਐਮ.ਏ (ਸੰਗੀਤ ਗਾਇਨ ਅਤੇ ਵਾਦਨ, ਅੰਗ੍ਰੇਜੀ ਅਤੇ ਭੂਗੋਲ) ਪੁਰਸਕਾਰ ਵੰਡੇ ਵਧੀਆ ਵਿਦਿਆਰਥਣ ਸੰਦੀਪ ਕੌਰ (ਯੂ.ਜੀ), ਮਨਪ੍ਰੀਤ ਕੌਰ (ਪੀ.ਜੀ), ਵਧੀਆ ਬੁਲਾਰਾ ਤਹਿਰੀਨ ਕੌਰ, ਵਧੀਆ ਖਿਡਾਰਨ ਕੋਮਲਪ੍ਰੀਤ ਕੌਰ ਨੂੰ ਅਤੇ ਕਾਲਜ ਦੀ ਵਧੀਆ ਵਿਦਿਆਰਥਣ ਕਸ਼ਿਸ਼ ਸਲਵਾਨ ਨੂੰ ਘੋਸ਼ਿਤ ਕੀਤਾ ਗਿਆ।ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ।ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਦੱਸਿਆ ਕਿ ਸਿੱਖਿਆ ਜੀਵਨ ਦੇ ਹਰ ਮਾਰਗ ’ਤੇ ਸਾਡਾ ਮਾਰਗ ਦਰਸ਼ਨ ਕਰਦੀ ਹੈ੍ਟ।ਉਹਨਾਂ ਕਿਹਾ ਕਿ ਪੜ ਲਿਖ ਕੇ ਅਸੀਂ ਆਪਣੇ ਭਵਿੱਖ ਨੂੰ ਰੋਸ਼ਨ ਕਰ ਸਕਦੇ ਹਾਂ ਅਤੇ ਵੱਡੇ ਵੱਡੇ ਮਾਰਕੇ ਮਾਰ ਸਕਦੇ ਹਾਂ, ਸਾਨੂੰ ਸਿੱਖਿਆ ਅਤੇ ਸਖ਼ਤ ਮਿਹਨਤ ਕਰਕੇ ਜੀਵਨ ਨੂੰ ਸਹੀ ਸੇਧ ਦੇਣੀ ਚਾਹੀਦੀ ਹੈ।ਪ੍ਰਿੰਸੀਪਲ ਨੇ ਇਨਾਮ ਪ੍ਰਾਪਤ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।ਵਿਦਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਦਾ ਪ੍ਰਦਰਸ਼ਨ ਕੀਤਾ।

Check Also

ਡੀ.ਏ.ਵੀ ਪਬਲਿਕ ਸਕੂਲ ਨੇ ਅੰਤਰਰਾਸ਼ਟਰੀ ਨਾਚ ਦਿਵਸ ਮਨਾਇਆ

ਅੰਮ੍ਰਿਤਸਰ, 29 ਅਪ੍ਰੈਲ (ਜਗਦੀਪ ਸਿੰਘ) – “ਅੰਤਰਰਾਸ਼ਟਰੀ ਨਾਚ ਦਿਵਸ“ `ਤੇ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ …