Tuesday, April 30, 2024

ਗੁਰਜੀਤ ਔਜਲਾ ਦਾ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਨਿੱੱਘਾ ਸਵਾਗਤ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦਾ ਅੱਜ ਰੇਲਵੇ ਸਟੇਸ਼ਨ ‘ਤੇ ਸੀਨੀਅਰ ਕਾਂਗਰਸੀ ਆਗੂਆਂ, ਹਜ਼ਾਰਾਂ ਸਮਰਥਕਾਂ ਨੇ ਫੁੱਲਾਂ, ਪਟਾਕਿਆਂ ਅਤੇ ਨਾਅਰਿਆਂ ਨਾਲ ਸਵਾਗਤ ਕੀਤਾ।
ਗੁਰਜੀਤ ਸਿੰਘ ਔਜਲਾ ਜਿਉਂ ਹੀ ਅੰਮ੍ਰਿਤਸਰ ਪੁੱਜੇ ਤਾਂ ਰੇਲਗੱਡੀ ਤੋਂ ਹੇਠਾਂ ਉਤਰ ਕੇ ਉਨਾਂ ਨੇ ਸਭ ਤੋਂ ਪਹਿਲਾਂ ਰੇਲਵੇ ਸਟੇਸ਼ਨ ’ਤੇ ਸਥਾਪਿਤ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਅੱਗੇ ਮੱਥਾ ਟੇਕਿਆ।ਇਸ ਤੋਂ ਬਾਅਦ ਉਹ ਬਾਹਰ ਆਏ ਅਤੇ ਆਪਣੀ ਮਾਤਾ ਜਗੀਰ ਕੌਰ ਦਾ ਆਸ਼ੀਰਵਾਦ ਲਿਆ।ਉਨ੍ਹਾਂ ਵਲੋਂ ਦਿੱਤਾ ਪ੍ਰਸ਼ਾਦ ਅਤੇ ਜਲ ਛਕਿਆ ਅਤੇ ਫਿਰ ਕਾਰ ਦੀ ਸਨਰੂਫ ਤੋਂ ਬਾਹਰ ਆ ਕੇ ਸਾਰਿਆਂ ਦਾ ਧੰਨਵਾਦ ਕੀਤਾ।ਇਸ ਦੌਰਾਨ ਉਨ੍ਹਾਂ ਦਾ ਪੁੱਤਰ ਬਾਬਰ ਔਜਲਾ ਅਤੇ ਭਰਾ ਸੁੱਖ ਔਜਲਾ ਵੀ ਉਨ੍ਹਾਂ ਦੇ ਨਾਲ ਰਹੇ।
ਸਾਂਸਦ ਗੁਰਜੀਤ ਸਿੰਘ ਔਜਲਾ ਨੂੰ ਫੁੱਲਾਂ ਦੇ ਹਾਰ ਪਹਿਨਾਏ ਗਏ।ਦੋ ਵਾਰ ਕਾਂਗਰਸ ਦੇ ਸੰਸਦ ਮੈਂਬਰ ਰਹਿ ਚੁੱਕੇ ਗੁਰਜੀਤ ਸਿੰਘ ਔਜਲਾ ਨੇ ਤੀਜੀ ਵਾਰ ਲੋਕ ਸਭਾ ਚੋਣਾਂ ਲਈ ਮਿਲੀ ਟਿਕਟ ਗੁਰੂ ਨਗਰੀ ਦੇ ਲੋਕਾਂ ਨੂੰ ਸਮਰਪਿਤ ਕੀਤੀ ਹੈ।ਔਜਲਾ ਨੇ ਰੇਲਵੇ ਸਟੇਸ਼ਨ ’ਤੇ ਇਕੱਤਰ ਹੋਈ ਭੀੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੀਜੀ ਵਾਰ ਵੀ ਜਿੱਤ ਦਰਜ਼ ਕਰਵਾਈ ਜਾਵੇਗੀ।ਭਾਰਤ ਵਿੱਚ ਗਠਜੋੜ ਦੀ ਸਰਕਾਰ ਬਣੇਗੀ ਅਤੇ ਦੇਸ਼ ਦਾ ਸੰਵਿਧਾਨ ਬਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਜਿੱਤ ਦੀ ਹੈਟ੍ਰਿਕ ਲਗਾਉਣਗੇ।ਔਜਲਾ ਨੇ ਆਪਣੇ ਦਫਤਰ ਪਹੁੰਚ ਕੇ ਕਾਂਗਰਸੀ ਵਰਕਰਾਂ ਅਤੇ ਸ਼ੀਹਰੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਸਾਬਕਾ ਮੰਤਰੀ ਡਾ: ਰਾਜ ਕੁਮਾਰ, ਸਾਬਕਾ ਕੌਂਸਲਰ ਵਿਕਾਸ ਸੋਨੀ, ਪੰਜਾਬ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਮਮਤਾ ਦੱਤਾ, ਸਾਬਕਾ ਵਿਧਾਇਕ ਸੁਨੀਲ ਦੱਤੀ, ਸਾਬਕਾ ਜਿਲ੍ਹਾ ਯੋਜਨਾ ਬੋਰਡ ਚੇਅਰਮੈਨ ਰਾਜਕੰਵਲ ਪ੍ਰਿਤਪਾਲ ਸਿੰਘ ਲੱਕੀ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਅਤੇ ਜੁਗਲ ਕਿਸ਼ੋਰ ਸ਼ਰਮਾ ਸਾਬਕਾ ਕੌਂਸਲਰ ਸੋਨੂੰ ਦੱਤੀ, ਸੋਨੂੰ ਜੰਡਿਆਲਾ, ਸੁਖਵਿੰਦਰ ਰੰਧਾਵਾ, ਸੰਜੀਵ ਅਰੋੜਾ ਸਮੇਤ ਹਜ਼ਾਰਾਂ ਸਮਰਥਕ ਹਾਜ਼ਰ ਸਨ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …