
ਫਾਜਿਲਕਾ, 22 ਮਾਰਚ (ਵਿਨੀਤ ਅਰੋੜਾ)- ਸਥਾਨਕ ਰਾਧਾ ਸਵਾਮੀ ਕਲੋਨੀ ਵਿੱਚ ਸਥਿਤ ‘ਗਾਡ ਗਿਫਟਏਡ ਕਿਡਸ ਹੋਮ ਪਲੇ ਵੇ ਸਕੂਲ, ਵਿੱਚ ਸਪੈਸ਼ਲ ਬਰੇਕਫਾਸਟ ਮੁਕਾਬਲੇ ਦਾ ਆਯੋਜਨ ਕੀਤਾ ਗਿਆ । ਸਕੂਲ ਦੇ ਪ੍ਰਬੰਧਕ ਆਰ ਆਰ ਠਕਰਾਲ ਅਤੇ ਕੋਆਰਡਿਨੇਟਰ ਸੁਖਜੀਤ ਕੌਰ ਨੇ ਦੱਸਿਆ ਕਿ ਬੱਚਿਆਂ ਦੇ ਮਾਨਸਿਕ, ਬੌਧਿਕ, ਸਰੀਰਕ ਵਿਕਾਸ ਲਈ ਇਸ ਪ੍ਰਕਾਰ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂਕਿ ਬੱਚੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ ।ਬੱਚਿਆਂ ਨੇ ਬੜੇ ਉਤਸ਼ਾਹ ਨਾਲ ਇਸ ਪ੍ਰੋਗਰਾਮ ਵਿੱਚ ਭਾਗ ਲਿਆ।ਬੱਚੇ ਆਪਣੇ ਘਰ ਤੋਂ ਪੌਸ਼ਟਿਕ ਖਾਣਾ ਲੈ ਕੇ ਆਏ ਸਨ ।ਇਸ ਪ੍ਰੋਗਰਾਮ ਦੀ ਮੁੱਖ ਮਹਿਮਾਨ ਪ੍ਰਮੁੱਖ ਸਮਾਜਸੇਵੀ ਸ੍ਰੀਮਤੀ ਅੰਚਲਾ ਨਾਗਪਾਲ ਸੀ।ਸਕੂਲ ਪ੍ਰਬੰਧਨ ਵਲੋਂ ਸ੍ਰੀਮਤੀ ਨਾਗਪਾਲ ਦਾ ਅਭਿਨੰਦਨ ਕੀਤਾ ਗਿਆ ।ਮੁੱਖ ਮਹਿਮਾਨ ਸ੍ਰੀਮਤੀ ਅੰਚਲਾ ਨਾਗਪਾਲ ਨੇ ਆਪਣੇ ਸੁਨੇਹੇ ਵਿੱਚ ਦੱਸਿਆ ਕਿ ਮੁਕਾਬਲੇ ਹੀ ਇੱਕ ਅਜਿਹਾ ਦਰਪਣ ਹੈ ਜਿਸਦੇ ਮਾਧਿਅਮ ਨਾਲ ਸਖਸ਼ੀਅਤ ਵਿੱਚ ਨਿਖਾਰ ਆਉਂਦਾ ਹੈ ਅਤੇ ਬੱਚਿਆਂ ਨੂੰ ਬਚਪਨ ਤੋਂ ਹੀ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣਾ ਚਾਹੀਦਾ ਹੈ ।ਡਾਇਰੇਕਟਰ ਪੱਲਵੀ ਠਕਰਾਲ ਨੇ ਦੱਸਿਆ ਕਿ ਸਾਰੇ ਪ੍ਰੋਗਰਾਮ ਬੱਚਿਆਂ ਦੇ ਮਾਤੇ ਪਿਤਾ ਅਤੇ ਅਭਿਭਾਵਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੁੰਦੇ ਹਨ।ਉਨਾਂ ਸਮੂਹ ਮਾਤਾ ਪਿਤਾ ਅਤੇ ਅਭਿਭਾਵਕਾਂ ਦਾ ਧੰਨਵਾਦ ਕਰਦੇ ਹੋਏ ਭਵਿੱਖ ਵਿੱਚ ਸਹਿਯੋਗ ਦੀ ਅਪੀਲ ਕੀਤੀ। ਇਸ ਪ੍ਰੋਗਰਾਮ ਵਿੱਚ ਲੋਟਸ ਗਰੁਪ ਵਿੱਚ ਈਸ਼ਪ੍ਰੀਤ, ਆਕਾਸ਼ ਵਰਮਾ, ਨਵਿਆ ਅਤੇ ਡੇਜੀ ਗਰੁਪ ਵਿੱਚ ਕਿਰਣਦੀਪ ਕੌਰ, ਸਮਰ ਅਤੇ ਰਾਘਵ ਅੱਵਲ ਰਹੇ ।ਅੰਤ ਵਿੱਚ ਸਕੂਲ ਪ੍ਰਬੰਧਨ ਵਲੋਂ ਸ੍ਰੀਮਤੀ ਨਾਗਪਾਲ ਦਾ ਧੰਨਵਾਦ ਕੀਤਾ ਗਿਆ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਮੈਡਮ ਅੰਜੂ ਮੁਟਨੇਜਾ ਅਤੇ ਮੀਨਾ ਵਰਮਾ ਦਾ ਵਿਸ਼ੇਸ਼ ਸਹਿਯੋਗ ਰਿਹਾ ।
Check Also
ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ
ਰਾਜਪੁਰਾ/ ਦਿੱਲੀ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …
Punjab Post Daily Online Newspaper & Print Media