ਫਾਜਿਲਕਾ, 22 ਮਾਰਚ (ਵਿਨੀਤ ਅਰੋੜਾ)- ਜਿਲਾ ਸੈਸ਼ਨ ਜੱਜ ਸ਼੍ਰੀ ਵਿਵੇਕ ਪੁਰੀ ਅਤੇ ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ਼੍ਰੀ ਜੇ. ਪੀ. ਐਸ ਖੁਰਮੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਅਥਾਰਿਟੀ ਦੇ ਜਿਲਾ ਸਕੱਤਰ ਅਤੇ ਮਾਣਯੋਗ ਚੀਫ ਜੂਡੀਸ਼ੀਅਲ ਮੈਜਿਸਟੇਰਟ ਸ਼੍ਰੀ ਵਿਕਰਾਂਤ ਗਰਗ ਦੀ ਅਗਵਾਈ ਵਿੱਚ ਨਵੇ ਚੁਣੇ ਪੈਰਾ ਲੀਗਲ ਵਾਲੰਟਿਅਰਾਂ ਨੂੰ ਉਨਾਂ ਦੇ ਕੰਮਾਂ ਅਤੇ ਜਿੰਮੇਦਾਰੀਆਂ ਸਬੰਧੀ ਜਾਣਕਾਰੀ ਦੇਣ ਲਈ ਇੱਕ ਦਿਨਾਂ ਅਧਿਆਪਨ ਸ਼ਿਵਿਰ ਦਾ ਆਯੋਜਨ ਸਥਾਨਕ ਕੋਰਟ ਪਰਿਸਰ ਸਥਿਤ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਦਫ਼ਤਰ ਵਿੱਚ ਕੀਤਾ ਗਿਆ। ਇਸ ਮੌਕੇ ਮਾਣਯੋਗ ਸੀ. ਜੀ. ਐਮ ਸ਼੍ਰੀ ਗਰਗ ਨੇ ਮੌਜੂਦ ਪੈਰਾ ਲੀਗਲ ਵਾਲੰਟਿਅਰਾਂ ਨੂੰ ਦੱਸਿਆ ਕਿ ਆਪਣੇ ਖੇਤਰ ਵਿੱਚ ਕਨੂੰਨ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਣ ਅਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਸ਼ੁਰੂ ਕੀਤੀ ਗਈ ਵੱਖ ਵੱਖ ਯੋਜਨਾਵਾਂ ਦੇ ਬਾਰੇ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਨਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਸੈਮੀਨਾਰ, ਵਰਕਸ਼ਾਪ, ਨੁੱਕੜ ਨਾਟਕ, ਰੈਲੀਆਂ ਅਤੇ ਮੁਕਾਬਲਿਆਂ ਦੇ ਜਰਿਏ ਆਮਜਨ ਨੂੰ ਅਥਾਰਿਟੀ ਦੀਆਂ ਯੋਜਨਾਵਾਂ ਦੇ ਬਾਰੇ ਵਿੱਚ ਦੱਸਿਆ ਜਾਵੇ ।ਉਨਾਂ ਕਿਹਾ ਕਿ ਨਵੇ ਚੁਣੇ ਪੈਰਾ ਲੀਗਲ ਵਾਲੰਟਿਅਰਾਂ ਦੇ ਪਿੰਡਾਂ ਵਿੱਚ ਜਲਦੀ ਹੀ ਅਥਾਰਿਟੀ ਵੱਲੋਂ ਲੀਗਲ ਏਡ ਕਲੀਨਿਕ ਸਥਾਪਤ ਕੀਤੇ ਜਾਣਗੇ ।ਇਸ ਅਧਿਆਪਨ ਸ਼ਿਵਿਰ ਵਿੱਚ ਐਡਵੋਕੇਟ ਅਨਿਲ ਜੈਨ ਨੇ ਗਿਰਦਾਵਰੀ ਅਤੇ ਪਰਨੋਟ, ਅੇਡਵੋਕੇਟ ਰਾਜੇਸ਼ ਕਾਲੜਾ ਅਤੇ ਐਡਵੋਕੇਟ ਰਾਜੇਸ਼ ਕਸਰੀਜਾ ਨੇ ਨਾਗਰਿਕ ਦੇ ਸਮਾਜ ਦੇ ਪ੍ਰਤੀ ਕਰਤੱਵ ਅਤੇ ਮੌਲਕ ਕਰਤੱਵਾਂ ਅਤੇ ਐਡਵੋਕੇਟ ਮਨੀਸ਼ ਸ਼ਰਮਾ ਨੇ ਪੀ. ਐਲ. ਵੀ ਨੂੰ ਮੌਲਕ ਅਧਿਕਾਰਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …