ਸੰਗਰੂਰ, 23 ਅਪ੍ਰੈਲ (ਜਗਸੀਰ ਲੌਂਗੋਵਾਲ) – ਸਥਾਨਕ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਮੈਕ ਆਰਟ ਵੈਲਫੇਅਰ ਕਲੱਬ ਸੰਗਰੂਰ ਵਲੋਂ ਚੌਥੇ ਸਾਲਾਨਾ ਕਲਾ ਮੁਕਾਬਲੇ ਹਰਦੀਪ ਸਿੰਘ ਸਰਪ੍ਰਸਤ, ਹਰਿੰਦਰ ਸਿੰਘ ਗੋਲਡਨ ਪ੍ਰਧਾਨ, ਸਮੀਰ ਖਾਨ ਵਿੱਤ ਸਕੱਤਰ, ਪ੍ਰੋਫੈਸਰ ਨਿਰਮਲ, ਸਮੀਰ ਫੱਤਾ ਪ੍ਰੈਸ ਸਕੱਤਰ, ਮਨਪ੍ਰੀਤ ਕੌਰ, ਪ੍ਰੋ: ਨਰਿੰਦਰ ਸਿੰਘ ਐਡੀਸ਼ਨਲ ਜਨਰਲ ਸਕੱਤਰ ਦੀ ਦੇਖ-ਰੇਖ ਹੇਠ ਕਰਵਾਏ ਗਏ।ਇਸ ਵਿੱਚ ਜਿਲ੍ਹਾ ਸੰਗਰੂਰ ਦੇ 250 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।ਬੀਰ ਇੰਦਰ ਸਿੰਘ ਬਨਭੋਰੀ ਜਨਰਲ ਸਕੱਤਰ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਲਈ 4 ਗਰੁੱਪ ਬਣਾਏ ਗਏ, ਜਿਨ੍ਹਾਂ ਵਿੱਚ ਕਲਾਕਾਰਾਂ ਨੇ ਆਪਣੀਆਂ ਕਲਾ ਕ੍ਰਿਤਾਂ ਨੂੰ ਖੂਬਸੂਰਤ ਢੰਗ ਨਾਲ ਚਿਤਰਿਆ। ਵਿਦਿਆਰਥੀਆਂ ਨੇ ਪੇਂਟਿੰਗ, ਪੋਸਟਰ ਮੇਕਿੰਗ, ਕੋਲਾਜ਼ ਅਤੇ ਬੁੱਤ ਕਲਾ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਉਘੇ ਕਲਾਕਾਰ ਰਾਮ ਨਿਵਾਸ, ਬਿਕਰਮ ਸਿੰਘ, ਜਤਿੰਦਰ ਸਿੰਘ, ਭੁਪਿੰਦਰਜੀਤ ਕੌਰ, ਰਾਮਾ ਮੰਡੀ, ਅਮਨਦੀਪ ਸਿੰਘ ਦੌਲੀ, ਬਲਵਿੰਦਰ ਸਿੰਘ, ਗੁਰਪ੍ਰੀਤ ਕੌਰ ਨੇ ਮੈਕ ਆਰਟ ਵੈਲਫੇਅਰ ਕਲੱਬ ਵਲੋਂ ਬੱਚਿਆਂ ਦੀ ਕਲਾ ਨੂੰ ਉਭਾਰਨ ਦੇ ਇਸ ਉਪਰਾਲੇ ਦੀ ਸ਼ਲ਼ਾਘਾ ਕੀਤੀ।
ਮੁਕਾਬਲਿਆਂ ਦੇ ਨਤੀਜੇ ਅਨੁਸਾਰ ਸਿਮਰਜੀਤ ਕੌਰ ਫਾਰਚੂਨ ਪਬਲਿਕ ਸਕੂਲ ਅਕੋਈ ਸਾਹਿਬ ਨੇ ਪਹਿਲਾ ਸਥਾਨ, ਇਲੀਨਾ ਬਟ ਨੇ ਦੂਜਾ, ਸ੍ਰੀ ਚੇਤੰਨਿਆ ਸੀਨੀਅਰ ਸੈਕੰਡਰੀ ਸਕੂਲ ਹਥਨ ਤੇ ਸ੍ਰੀ ਜਤੰਨਿਆ ਸੀਨੀਅਰ ਸੈਕੈਂਡਰੀ ਸਕੂਲ ਤੀਜਾ ਸਥਾਨ, ਕਿਡਸ ਗਰੁੱਪ ਕਲੇਅ ਵਿੱਚ ਅਰਨਵ ਸ੍ਰੀ ਚੇਤੰਨਿਆ ਹਥਨ ਨੇ ਪਹਿਲਾ ਸਥਾਨ, ਗੁਰਨੀਰ ਕੌਰ ਲਾਅ ਫਾਊਡੇਸ਼ਨ ਸੰਗਰੂਰ ਨੇ ਦੂਜਾ ਸਥਾਨ, ਕਿਸ਼ਿਤਾ ਸ੍ਰੀ ਚੇਤੰਨਿਆ ਸੁਨਾਮ ਤੀਜਾ ਸਥਾਨ, ਗਰੁੱਪ ਕਿਡਸ ਕੋਲਾਜ ਰਿਸ਼ਬ ਮੀਨ ਐਕਜ਼ੀਲੀਅਮ ਇੰਟਰਨੈਸ਼ਨਲ ਸਕੂਲ ਨੇ ਪਹਿਲਾ ਸਥਾਨ, ਤੇਜਵੀਰ ਸਿੰਘ ਸ਼੍ਰੀ ਚਤੰਨਿਆ ਹਥਨ ਨੇ ਦੂਜਾ ਸਥਾਨ, ਅਗੰਮਪ੍ਰੀਤ ਕੌਰ ਸ੍ਰੀ ਚੇਤੰਨਿਆ ਸਕੂਲ ਤੀਜਾ ਸਥਾਨ, ਗਰੁੱਪ ਪੇਂਟਿੰਗ ਲਕਸ਼਼ਭੁਮਕ ਫਾਰਚੂਨ ਕਾਨਵੈਂਟ ਸੀਨੀਅਰ ਸੈਕਡਰੀ ਸਕੂਲ ਅਕੋਈ ਸਾਹਿਬ ਪਹਿਲਾ ਨੇ ਸਥਾਨ, ਏਕਮ ਪ੍ਰੀਤ ਸਿੰਘ ਸ਼੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕਡਰੀ ਸਕੂਲ ਬਰਡਵਾਲ ਨੇ ਦੂਜਾ ਸਥਾਨ, ਡੋਲੀ ਨਗਨ ਬਾਬਾ ਸਾਹਿਬ ਦਾਸ ਨੇ ਤੀਜਾ ਸਥਾਨ, ਗਰੁੱਪ ਏ ਪੋਸਟਰ ਮੇਕਿੰਗ ਮਾਮਨ ਵੀਟ ਕੌਰ ਸ੍ਰੀ ਚੇਤੰਨਿਆ ਸਕੂਲ ਨੇ ਪਹਿਲਾ ਸਥਾਨ, ਅਰਮਾਨ ਸਿੰਘ ਗੁਰੂ ਤੇਗ ਬਹਾਦਰ ਸੀਨੀਅਰ ਸੈਕੈਂਡਰੀ ਸਕੂਲ ਬਰਡਵਾਲ, ਸਾਹਿਲ ਘੁੰਮਣ ਗੁਰੂ ਰਾਮਦਾਸ ਸੀਨੀਅਰ ਸੈਕਡਰੀ ਸਕੂਲ ਅਕਬਰਪੁਰ, ਮਹਿਕ ਪ੍ਰੀਤ ਕੌਰ ਗੁਰੂ ਰਾਮਦਾਸ ਸੀਨੀਅਰ ਸੈਕੈਂਡਰੀ ਸਕੂਲ ਨੇ ਤੀਸਰਾ ਸਥਾਨ, ਗਰੁੱਪ ਏ ਪੇਂਟਿੰਗ ਨਵਜੋਤ ਅਗਜ਼ੇਲੀਅਮ ਇੰਟਰਨੈਸ਼ਨਲ ਨੇ ਪਹਿਲਾ ਸਥਾਨ, ਅਸ਼ਮੰਨ ਬਾਵਾ ਸਟੀਫਨ ਇੰਟਰਨੈਸ਼ਨਲ ਮਹਿਲਾਂ ਨੇ ਦੂਜਾ ਸਥਾਨ, ਸੁਖਮਣੀ ਕੌਰ ਸ੍ਰੀ ਚੇਤੰਨਿਆ ਸਨਾਮ ਨੇ ਤੀਜਾ ਸਥਾਨ, ਰਮਨਪ੍ਰੀਤ ਕੌਰ ਗੁਰੂ ਰਾਮਦਾਸ ਸੀਨੀਅਰ ਸੈਕਡਰੀ ਸਕੂਲ ਅਕਬਰਪੁਰ ਨੇ ਤੀਜਾ ਸਥਾਨ, ਗਰੁੱਪ ਏ ਕੋ ਲਾਜ ਮਨਕੀਰਤ ਸ੍ਰੀ ਚਿਤੰਨਿਆ ਸਕੂਲ ਨੇ ਪਹਿਲਾ ਸਥਾਨ ਨਾਜ ਰੀਤ ਕੌਰ ਸ੍ਰੀ ਚੇਤੰਨਿਆ ਸਕੂਲ ਨੇ ਦੂਜਾ ਸਥਾਨ, ਹਰ ਸਿਮਰਤ ਕੌਰ ਗੁਰੂ ਰਾਮਦਾਸ ਸੀਨੀਅਰ ਸੈਕਡਰੀ ਸਕੂਲ ਅਕਬਰਪੁਰ ਨੇ ਤੀਜਾ ਸਥਾਨ, ਗਰੁੱਪ ਬੀ (ਪੇਂਟਿੰਗ) ਪਰਨੀਤ ਕੌਰ ਸਪਰਿੰਗ ਡੇਲ ਸੀਨੀਅਰ ਸੈਕਡਰੀ ਸਕੂਲ ਸੰਗਰੂਰ ਨੇ ਪਹਿਲਾ ਸਥਾਨ, ਜੋਤ ਸਰੂਪ ਸਿੰਘ ਦਾ ਟਾਊਨ ਸਕੂਲ ਨੇ ਦੂਜਾ ਸਥਾਨ, ਮਹਿਕ ਪ੍ਰੀਤ ਕੌਰ ਹੋਲੀ ਹਾਰਟ ਸੀਨੀਅਰ ਸੈਕਡਰੀ ਸਕੂਲ ਸੰਗਰੂਰ, ਗਰੁੱਪ ਬੀ (ਕੋਲਾਜ਼) ਸੋਮਨ ਪ੍ਰੀਤ ਕੌਰ ਸ੍ਰੀ ਚੇਤੰਨਿਆ ਸਕੂਲ ਨੇ ਪਹਿਲਾ ਸਥਾਨ, ਈਸ਼ਮੀਤ ਕੌਰ ਸ੍ਰੀ ਚਤੰਨਿਆ ਸਕੂਲ ਨੇ ਦੂਜਾ ਸਥਾਨ ਜਸ਼ਨਦੀਪ ਸਿੰਘ ਸ੍ਰੀ ਚੇਤਨਿਆ ਨੇ ਤੀਜਾ ਸਥਾਨ ਗਰੁੱਪ ਬੀ (ਪੋਸਟਰ ਮੇਕਿੰਗ) ਏਕਮਜੋਤ ਕੌਰ ਸ੍ਰੀ ਚੇਤੰਨਿਆ ਨੇ ਪਹਿਲਾ ਸਥਾਨ ਹਰਸ਼ਿਤਾ ਗਰੋਵਰ ਸਪਰਿੰਗਡੇਲ ਸੀਨੀਅਰ ਸੈਕੈਂਡਰੀ ਸਕੂਲ ਸੰਗਰੂਰ ਨੇ ਦੂਜਾ ਸਥਾਨ, ਜਸਕਰਨ ਲਾਅ ਫਾਊਂਡੇਸ਼ਨ ਸਕੂਲ ਨੇ ਤੀਜਾ ਸਥਾਨ, ਗਰੁੱਪ ਬੀ (ਕਲੇਅ) ਏਕਮ ਵੀਰ ਦਿੱਲੀ ਪਬਲਿਕ ਸਕੂਲ ਨੇ ਪਹਿਲਾ ਸਥਾਨ, ਅਨਵ ਸਿੰਘ ਨਗਨ ਬਾਬਾ ਸਾਹਿਬ ਦਾਸ ਸਕੂਲ ਸੰਗਰੂਰ ਨੇ ਦੂਜਾ ਸਥਾਨ, ਹਰਸਿਮਰਤ ਕੌਰ ਨਗਨ ਬਾਬਾ ਸਾਹਿਬ ਦਾ ਸਕੂਲ ਸੰਗਰੂਰ ਨੇ ਤੀਜਾ ਸਥਾਨ, ਅਰਸ਼ਪ੍ਰੀਤ ਕੌਰ ਆਊਟਸਟੈਂਡਿੰਗ ਇਨਾਮ, ਗਰੁੱਪ ਡੀ (ਪੇਂਟਿੰਗ) ਬਿਕਰਮ ਸਿੰਘ ਸੇਵਾ ਦਲ ਪਬਲਿਕ ਸਕੂਲ ਸੰਗਰੂਰ ਨੇ ਪਹਿਲਾ ਸਥਾਨ, ਖੁਸ਼ਪ੍ਰੀਤ ਕੌਰ ਲਾਈਫ ਗਾਰਡ ਸੀਨੀਅਰ ਸੈਕਡਰੀ ਸਕੂਲ ਸੰਗਰੂਰ ਨੇ ਦੂਜਾ ਸਥਾਨ ਹਾਸਲ ਕੀਤਾ।
ਬੀਰਇੰਦਰ ਸਿੰਘ ਬਨਭੋਰੀ ਦੇ ਸਟੇਜ਼ ਸੰਚਾਲਨ ਅਧੀਨ ਰਣਬੀਰ ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਪੰਜਾਬ ਦੇ ਉਘੇ ਕਲਾਕਾਰ ਬਲਵਿੰਦਰ ਜ਼ਿੰਦਲ ਨੇ ਕਲਾ ਨੂੰ ਇੰਡਸਟਰੀ ਵਿੱਚ ਤਬਦੀਲ ਕਰਨ ਸਬੰਧੀ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ।ਹਰਦੀਪ ਸਿੰਘ ਨੇ ਕਲੱਬ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ।ਇਸ ਸਮੇਂ ਬੱਚਿਆਂ ਦੇ ਨਾਲ ਵੱਡੀ ਗਿਣਤੀ ਵਿੱਚ ਆਏ ਅਧਿਆਪਕ ਅਤੇ ਮਾਤਾ ਪਿਤਾ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਪ੍ਰੋਗਰਾਮ ਨੂੰ ਖੂਬਸੂਰਤ ਬਣਾਇਆ।
ਮਹਿਮਾਨਾਂ ਤੇ ਪ੍ਰਬੰਧਕਾਂ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।ਹਰਿੰਦਰ ਸਿੰਘ ਗੋਲਡਨ ਪ੍ਰਧਾਨ ਨੇ ਬੱਚਿਆਂ ਅਧਿਆਪਕਾਂ ਅਤੇ ਬੱਚਿਆਂ ਦੇ ਮਾਤਾ ਪਿਤਾ ਦਾ ਧੰਨਵਾਦ ਕੀਤਾ।