Friday, March 14, 2025
Breaking News

ਅੰਬੇਡਕਰ ਮਿਸ਼ਨ ਵਲੋਂ ਗਾਇਕ ਹਾਕਮ ਬੱਖਤੜੀਵਾਲਾ ਤੇ ਅਸ਼ੋਕ ਮਸਤੀ ਦਾ ਸਟੇਟ ਐਵਾਰਡ ਨਾਲ ਸਨਮਾਨ

ਸੰਗਰੂਰ, 23 ਅਪ੍ਰੈਲ (ਜਗਸੀਰ ਲੌਂਗੋਵਾਲ) – ਭਾਰਤੀਯ ਅੰਬੇਡਕਰ ਮਿਸ਼ਨ (ਰਜਿ 🙂 ਭਾਰਤ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਸੰਗਰੂਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਮਿਸ਼ਨ ਭਾਰਤ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਵੱਖ ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 51 ਸ਼ਖਸੀਅਤਾਂ ਨੂੰ ਮਿਸ਼ਨ ਵਲੋਂ ਡਾ. ਅੰਬੇਡਕਰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਹਨਾਂ ਵਿੱਚ ਪ੍ਰਸਿੱਧ ਲੋਕ ਗਾਇਕ ਅਤੇ ਗੀਤਕਾਰ ਹਾਕਮ ਬੱਖਤੜੀਵਾਲਾ, ਪੱਤਰਕਾਰ ਅਸ਼ੋਕ ਮਸਤੀ ਪ੍ਰਧਾਨ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਪੰਜਾਬ, ਸਮਾਜ ਸੇਵੀ ਪਾਲੀ ਸਿੰਘ ਕਮਲ ਉਭਾਵਾਲ ਅਤੇ ਗਾਇਕ ਜੱਗੀ ਧੂਰੀ ਵਾਲਾ ਸ਼ਾਮਲ ਹਨ।ਇਲਾਕੇ ਦੀਆਂ ਸ਼ਖਸੀਅਤਾਂ ਵਲੋਂ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਸੰਸਥਾ ਦੀ ਸਰਪ੍ਰਸਤ ਸ੍ਰੀਮਤੀ ਪੂਨਮ ਕਾਂਗੜਾ ਵਲੋਂ ਸਾਰਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਮੰਚ ਸੰਚਾਲਕ ਕੁਲਵੰਤ ਉੱਪਲੀ ਸੰਗਰੂਰ, ਗੁਰਮੀਤ ਲਹਿਰਾ, ਸਾਹਿਤਕਾਰ ਪੰਮੀ ਫੱਗੂਵਾਲਾ ਆਦਿ ਮੌਜ਼ੂਦ ਸਨ ।

Check Also

ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …