Sunday, September 8, 2024

ਅਗਰਵਾਲ ਸਭਾ ਨੇ ਧਮਧਾਮ ਨਾਲ ਮਨਾਇਆ ਏਕਮ ਦਾ ਦਿਹਾੜਾ

ਸੰਗਰੂਰ, 9 ਮਈ (ਜਗਸੀਰ ਲੌਂਗੋਵਾਲ) – ਅਗਰਵਾਲ ਸਭਾ ਰਜਿ. ਸੁਨਾਮ ਵਲੋਂ ਦੇਸੀ ਮਹੀਨੇ ਦੀ ਪਹਿਲੀ ਤਾਰੀਖ਼ ਏਕਮ ਦਾ ਦਿਹਾੜਾ ਸਥਾਨਕ ਮਹਾਰਾਜ ਅਗਰਸੈਨ ਜੀ ਦੀ ਪ੍ਰਤਿਮਾ ਤੇ ਫੁੱਲ ਮਾਲਾਵਾਂ ਪਹਿਨਾਈਆਂ ਗਈਆਂ ਤੇ ਜੋਤੀ ਜਗਾ ਕੇ ਆਰਤੀ ਕੀਤੀ ਗਈ ਇਸ ਦਿਹਾੜੇ ‘ਤੇ ਪੂਜਾ ਅਤੇ ਪ੍ਰਸ਼ਾਦ ਦੀ ਸੇਵਾ ਅਗਰਵਾਲ ਸਭਾ ਸੁਨਾਮ ਦੇ ਪ੍ਰਧਾਨ ਹਕੂਮਤ ਰਾਏ ਜਿੰਦਲ ਦੇ ਪਰਿਵਾਰ ਵਲੋਂ ਕੀਤੀ ਗਈ।ਇਸ ਮੌਕੇ ਸਭਾ ਦੇ ਪ੍ਰਧਾਨ ਹਕੂਮਤ ਰਾਏ ਜ਼ਿੰਦਲ ਜਨਰਲ ਸਕੱਤਰ ਕ੍ਰਿਸ਼ਨ ਸੰਦੋਹਾ ਅਤੇ ਏਕਮ ਪ੍ਰੋਜੈਕਟ ਦੇ ਚੇਅਰਮੈਨ ਬਿਕਰਮ ਵਿੱਕੀ ਗਰਗ ਨੇ ਸਾਰਿਆਂ ਨੂੰ ‘ਜੀ ਆਇਆ’ ਕਿਹਾ ਤੇ ਧੰਨਵਾਦ ਕਰਦਿਆਂ ਵਧਾਈ ਦਿੱਤੀ। ਇਸ ਮੌਕੇ ਪ੍ਰੇਮ ਤਰੁਣ ਜਿੰਦਲ, ਮਾਸਟਰ ਛੱਜੂ ਰਾਮ ਜ਼ਿੰਦਲ, ਵੇਦ ਪ੍ਰਕਾਸ਼ ਹੋਡਲਾ, ਮੀਡੀਆ ਕੋਆਰਡੀਨੇਟਰ ਕੈਬਿਨਟ ਮੰਤਰੀ ਅਮਨ ਅਰੋੜਾ ਜਤਿੰਦਰ ਜੈਨ, ਪਵਨ ਗੁਜਰਾਂ, ਨੀਰਜ ਜ਼ਿੰਦਲ, ਪਵਨ ਸੈਕਟਰੀ, ਕ੍ਰਿਸ਼ਨ ਜਿੰਦਲ, ਰਕੇਸ਼ ਕੁਮਾਰ, ਪ੍ਰਿੰਸੀਪਲ ਦਿਨੇਸ਼ ਗੁਪਤਾ, ਲਾਜਪਤ ਰਾਏ, ਮਨਪ੍ਰੀਤ ਬਾਂਸਲ, ਨਰੇਸ਼ ਬੌਰੀਆ, ਕੇਵਲ ਕ੍ਰਿਸ਼ਨ ਮੈਨੇਜਰ, ਸੰਦੀਪ ਜਿੰਦਲ, ਮੁਕੇਸ਼ ਕੁਮਾਰ ਐਲ.ਆਈ.ਸੀ, ਮਾਸਟਰ ਰਾਜੀਵ ਬਿੰਦਲ, ਬਿੰਦਰ ਕੁਮਾਰ ਧਰਮਪਾਲ ਗਰਗ, ਗਿਰਧਾਰੀ ਲਾਲ ਜਿੰਦਲ, ਰਾਮ ਲਾਲ ਰਾਮਾ ਆਲਮਪੁਰੀਆ, ਗੋਪਾਲ ਗੋਇਲ, ਵਿਨੋਦ ਗੋਇਲ ਮੁਕੇਸ਼ ਕੁਮਾਰ ਧਰਮਪਾਲ ਸਿੰਗਲਾ, ਬਿਕਰਮ ਗਰਗ ਵਿੱਕੀ, ਜੀਵਨ ਗੋਇਲ, ਗੌਰਵ ਜਨਾਲੀਆ, ਅਜੇ ਮਸਤਾਨੀ, ਮੱਖਣ ਲਾਲ ਗੰਡੂਆਂ, ਬਿਮਲ ਜੈਨ, ਸ੍ਰੀਮਤੀ ਹੈਪੀ ਜੈਨ, ਸ੍ਰੀਮਤੀ ਮੰਜ਼ੂ ਗਰਗ, ਰਾਮ ਲਾਲ ਤਾਇਲ, ਬਨੀਸ਼ ਸਿੰਗਲਾ, ਹਰਿ ਓਮ ਗਰਗ, ਭੀਮ ਸੈਨ ਸਮੇਤ ਭਾਰੀ ਗਿਣਤੀ ‘ਚ ਅਗਰਵਾਲ ਭਰਾ ਸ਼ਾਮਲ ਹੋਏ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …