Saturday, August 9, 2025
Breaking News

ਪਦਮਸ੍ਰੀ ਸੁਰਜੀਤ ਪਾਤਰ ਦੇ ਤੁਰ ਜਾਣ `ਤੇ ਲੇਖਕ ਭਾਈਚਾਰੇ ਵਿੱਚ ਸੋਗ ਦੀ ਲਹਿਰ

ਅੰਮ੍ਰਿਤਸਰ, 11 ਮਈ (ਦੀਪ ਦਵਿੰਦਰ ਸਿੰਘ) – ਪੰਜਾਬੀ ਸ਼ਾਇਰੀ ਅਤੇ ਪੰਜਾਬੀ ਭਾਸ਼ਾ ਦੇ ਲਾਡਲੇ ਸ਼ਾਇਰ ਪਦਮਸ੍ਰੀ ਸੁਰਜੀਤ ਪਾਤਰ ਦੇ ਬੇਵਕਤੀ ਤੁਰ ਜਾਣ `ਤੇ ਸਥਾਨਕ ਲੇਖਕ ਭਾਈਚਾਰੇ ਵਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।ਸਥਾਨਕ ਕੰਪਨੀ ਬਾਗ ਵਿੱਚ ਹੋਈ ਸਾਹਿਤਕਾਰਾਂ ਦੀ ਸੋਗ ਇਕੱਤਰਤਾ ਵਿੱਚ ਬੋਲਦਿਆਂ ਕੇਂਦਰੀ ਸਭਾ ਦੇ ਸਕੱਤਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਪਾਤਰ ਸਾਹਬ ਦੀ ਬੇਵਕਤੀ ਮੌਤ ਨਾਲ ਪੰਜਾਬੀ ਸਾਹਿਤ ਅਤੇ ਪੰਜਾਬੀ ਸ਼ਾਇਰੀ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ।ਡਾ. ਪਰਮਿੰਦਰ ਅਤੇ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬੀ ਜ਼ੁਬਾਨ ਦੇ ਇਸ ਨਾਮਵਰ ਸ਼ਾਇਰ ਨੇ 60ਵਿਆਂ ਦੇ ਅੱਧ ਤੋਂ ਲੈ ਕੇ ਆਪਣੇ ਵਿਲੱਖਣ ਅਲਫਿਆਜ਼, ਅਵਾਜ਼ ਅਤੇ ਅੰਦਾਜ਼ ਨਾਲ ਲੋਕ ਮਨਾਂ ਵਿੱਚ ਆਪਣੀ ਨਿਵੇਕਲੀ ਜਗ੍ਹਾ ਬਣਾਈ।ਪ੍ਰਿੰ. ਕੁਲਵੰਤ ਸਿੰਘ ਅਣਖੀ, ਐਸ ਪਰਸ਼ੋਤਮ, ਡਾ. ਵਜ਼ੀਰ ਸਿੰਘ ਰੰਧਾਵਾ ਨੇ ਕਿਹਾ ਕਿ ਪਾਤਰ ਸਾਹਬ ਦੀਆਂ ਬਹੁਮੁੱਲੀਆਂ ਲਿਖਤਾਂ ਨੂੰ ਦੇਸ਼ ਵਿਦੇਸ਼ ਤੋਂ ਕਈ ਇਨਾਮ ਸਨਮਾਨ ਪ੍ਰਾਪਤ ਹੋਏ ਜਿੰਨ੍ਹਾਂ ਵਿੱਚ ਪਦਮਸ਼੍ਰੀ ਅਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਸ਼ੇਸ਼ ਜਿਕਰਯੋਗ ਹਨ।ਦੁੱਖ ਦਾ ਪ੍ਰਗਟਾਵਾ ਕਰਦਿਆਂ ਡਾ. ਮੋਹਨ, ਜਸਵੰਤ ਧਾਪ, ਡਾ. ਭੁਪਿੰਦਰ ਸਿੰਘ ਫੇਰੂਮਾਨ, ਦਿਲਰਾਜ ਸਿੰਘ ਦਰਦੀ, ਕਿਰਪਾਲ ਸਿੰਘ ਵੇਰਕਾ, ਮੁਖਤਾਰ ਗਿੱਲ, ਸਰਬਜੀਤ ਸਿੰਘ ਸੰਧੂ, ਡਾ. ਰਜਿੰਦਰ ਰਿਖੀ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਜਗਤਾਰ ਗਿੱਲ, ਸ਼ੁਕਰਗੁਜ਼ਾਰ ਸਿੰਘ, ਜਸਬੀਰ ਝਬਾਲ, ਪ੍ਰਿੰ. ਅਮ੍ਰਿਤ ਲਾਲ ਮੰਨਣ, ਡਾ. ਗਗਨਦੀਪ, ਸੁਰਜੀਤ ਸਿੰਘ ਅਸ਼ਕ, ਸਕੱਤਰ ਸਿੰਘ ਪੁਰੇਵਾਲ ਨੇ ਦੱਸਿਆ ਕਿ “ਹਨੇਰੇ ਵਿਚ ਸੁਲਘਦੀ ਵਰਣਮਾਲਾ, ਲਫ਼ਜ਼ਾਂ ਦੀ ਦਰਗਾਹ, ਹਵਾ ਵਿੱਚ ਲਿਖੇ ਹਰਫ਼, ਸੁਰਜ਼ਮੀਨ ਅਤੇ ਬਿਰਖ਼ ਅਰਜ਼ ਕਰੇ” ਆਦਿ ਉਹਨਾਂ ਦੀਆਂ ਕਾਵਿ ਪੁਸਤਕਾਂ ਨੂੰ ਹਰ ਵਰਗ ਦੇ ਪਾਠਕਾਂ ਨੇ ਪੜਿਆ ਅਤੇ ਸਰਾਹਿਆ ਹੈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …