Friday, July 26, 2024

ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ’ਚ ਲੋਕ ‘ਆਪ’ ਵਿੱਚ ਸ਼ਾਮਲ – ਮੰਤਰੀ ਈ.ਟੀ.ਓ

ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ ਬਿਊਰੋ) – ਵਿਰੋਧੀ ਪਾਰਟੀਆਂ ਨੂੰ ਪੰਜਾਬ ਵਿਚ ਲੋਕ ਮੂੰਹ ਨਹੀਂ ਲਾਉਣਗੇ ਅਤੇ ਇਸ ਵਾਰ ਖਡੂਰ ਸਾਹਿਬ ਹਲਕੇ ਤੋਂ ਲਾਲਜੀਤ ਸਿੰਘ ਭੁੱਲਰ ਵੱਡੀ ਲੀਡ ਨਾਲ ਇਹ ਸੀਟ ਜਿੱਤਣਗੇ।ਇਹ ਪ੍ਰਗਟਾਵਾ ਕੈਬਿਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਵੱਡੀ ਗਿਣਤੀ ‘ਚ ਆਪ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਸਨਮਾਨਿਤ ਕਰਦੇ ਸਮੇਂ ਕਰਦਿਆਂ ਕਿਹਾ ਕਿ ਜੰਡਿਆਲਾ ਹਲਕੇ ਵਿੱਚ ਵਿਰੋਧੀ ਪਾਰਟੀਆਂ ਨੂੰ ਛੱਡ ਕੇ ਲੋਕ ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ ਹੋ ਕੇ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੇਵਲ ਝੂਠੇ ਲਾਰੇ ਹੀ ਲਾ ਰਹੀਆਂ ਹਨ ਅਤੇ ਇਨ੍ਹਾਂ ਪਾਰਟੀਆਂ ਨੇ ਕੇਵਲ ਭਾਈ ਭਤੀਜਾਵਾਦ ਨੂੰ ਹੀ ਵਧਾਵਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਭਾਰਤੀ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੇ ਸ਼ਾਸਨ ਦੇ ਪਹਿਲੇ ਸਾਲ ਵਿੱਚ ਹੀ ਪੰਜਾਬ ਵਿਚ ਲੋਕਾਂ 600 ਯੂਨਿਟ ਬਿਜਲੀ ਮੁਫਤ, ਬੱਸਾਂ ਦੀ ਮੁਫਤ ਸਹੂਲਤ, 45 ਹਜ਼ਾਰ ਦੇ ਕਰੀਬ ਸਰਕਾਰੀ ਨੋਕਰੀਆਂ ਤੇਮੁਫਤ ਰਾਸ਼ਨ ਦੀ ਸੁਵਿਧਾ ਦਿੱਤੀ ਹੈ।
ਆਮ ਆਦਮੀ ਪਾਰਟੀ ‘ਚ ਆਉਣ ਵਾਲਿਆਂ ਵਿੱਚ ਵਾਲਮੀਕ ਸਮਾਜ ਚੇਅਰਮੈਨ ਹਰਪ੍ਰੀਤ ਸਿੰਘ ਲਾਡਾ, ਵਾਲਮੀਕ ਸਮਾਜ ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਬਿੱਲਾ, ਸਾਬਕਾ ਮੈਂਬਰ ਦਿਲਬਾਗ ਸਿੰਘ, ਸਾਬਕਾ ਮੈਂਬਰ ਪਰਤਾਪ ਸਿੰਘ ਕੈਰੋਂ, ਸਾਬਕਾ ਮੈਂਬਰ ਰਾਜਬੀਰ ਸਿੰਘ, ਸਾਬਕਾ ਮੈਂਬਰ ਜਗਰੂਪ ਕੌਰ, ਨਿਰਮਲ ਸਿੰਘ, ਸੌਰੀਆਂ ਦਾ ਮਲਕੀਤ ਸਿੰਘ, ਕੁਲਵੰਤ ਸਿੰਘ, ਜੱਗਾ ਸਿੰਘ ਜੱਗਾ ਸਿੰਘ, ਅਮਰੀਕ ਸਿੰਘ, ਬਲਜਿੰਦਰ ਸਿੰਘ, ਹਰਜੀਤ ਸਿੰਘ ਜੀਤਾ, ਗੋਰਾ ਸਿੰਘ ਬਾਬਾ ਪ੍ਰਧਾਨ, ਸਰਮੈਲ ਸਿੰਘ, ਖੇਮ ਸਿੰਘ ਸਰਪੰਚ, ਮਲੂਕ ਸਿੰਘ, ਮਨਜੀਤ ਸਿੰਘ, ਕਰਮਜੀਤ ਸਿੰਘ, ਸੁੱਖਾ ਸਿੰਘ, ਜੰਗ ਬਹਾਦਰ ਸਿੰਘ, ਮੈਂਬਰ ਪੰਚਾਇਤ ਡਾ. ਬਲਜੀਤ ਸਿੰਘ, ਹਰਜਿੰਦਰ ਸਿੰਘ ਨੰਬਰਦਾਰ, ਪਰਗਟ ਸਿੰਘ ਸਾਬਕਾ ਸਰਪੰਚ, ਗੁਰਦੇਵ ਸਿੰਘ, ਹਰਜਿੰਦਰ ਕਲੇਰ, ਜਗੀਰ ਸਿੰਘ, ਨਿਰਮਲ ਸਿੰਘ, ਅਨੂਪ ਸਿੰਘ ਸ਼ਾਮਲ ਸਨ।ਕੈਬਨਿਟ ਮੰਤਰੀ ਈ.ਟੀ.ਓ ਨੇ ਕਿਹਾ ਕਿ ਇਹਨਾਂ ਵਰਕਰਾਂ ਦਾ ਪਾਰਟੀ ਵਿੱਚ ਪੂਰਾ ਮਾਨ ਸਤਿਕਾਰ ਕੀਤਾ ਜਾਵੇਗਾ।
ਇਸ ਮੋਕੇ ਬਲਾਕ ਪ੍ਰਧਾਨ ਮਨਦੀਪ ਸਿੰਘ ਧੰਜਲ, ਸੁਖਵਿੰਦਰ ਸਾਹ, ਕੈਪਟਨ ਹੀਰਾ ਸਿੰਘ, ਗੁਰਪ੍ਰੀਤ ਸਿੰਘ ਦਿਲਬਾਗ ਸਿੰਘ ਸਰਾਂ ਦਿਲਬਾਗ ਸਿੰਘ ਡੇਰੇ ਵਾਲੇ, ਸੁਖਵਿੰਦਰ ਸਿੰਘ ਮੈਂਬਰ, ਹਰਜੀਤ ਸਿੰਘ ਆਦਿ ਹਾਜ਼ਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …