Saturday, July 27, 2024

ਸ਼ਹਿਰ ਦੀਆਂ ਸਾਰੀਆਂ ਐਲੀਵੇਟਿਡ ਅਤੇ ਮੁੱਖ ਸੜਕਾਂ ‘ਤੇ ਲਗਾਈਆਂ ਐਲ.ਈ.ਡੀ ਲਾਈਟਾਂ

ਅੰਮ੍ਰਿਤਸਰ, 15 ਮਈ (ਜਗਦੀਪ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਦੀ ਮੁੱਖ ਐਲੀਵੇਟਿਡ ਸੜਕ ਅਤੇ ਸਾਰੀਆਂ ਮੁੱਖ ਸੜਕਾਂ ਨੂੰ ਨਵੀਆਂ ਐਲ.ਈ.ਡੀ ਲਾਈਟਾਂ ਲਗਾ ਕੇ ਇਹਨਾਂ ਸੜਕਾਂ ਦਾ ਪੈਚ ਵਰਕ ਕਰਕੇ ਮੁਰੰਮਤ ਕਰ ਦਿੱਤੀ ਗਈ ਹੈ।ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜੀ.ਟੀ.ਰੋਡ ਦੀ ਮੁੱਖ ਸੜਕ ਦੀ ਮੁਰੰਮਤ ਕਰ ਦਿੱਤੀ ਗਈ ਹੈ ਅਤੇ ਇਸ ਦੀਆਂ ਪੁਰਾਣੀਆਂ ਸਟਰੀਟ ਲਾਈਟਾਂ ਨੂੰ ਨਵੀਂ ਤਕਨੀਕ ਦੀਆਂ ਲਾਈਟਾਂ ਨਾਲ ਬਦਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ਬਟਾਲਾ ਰੋਡ `ਤੇ ਐਲੀਵੇਟਿਡ ਰੋਡ ਨੂੰ ਵੀ ਫੇਸਲਿਫਟ ਕਰ ਦਿੱਤਾ ਗਿਆ ਹੈ।
ਕਮਿਸ਼ਨਰ ਨਗਰ ਨਿਗਮ ਨੇ ਕਿਹਾ ਕਿ ਉਹ ਆਪਣੀ ਜੁਆਇਨਿੰਗ ਦੇ ਦਿਨ ਤੋਂ ਹੀ ਸ਼ਹਿਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੜਕਾਂ, ਸਟਰੀਟ ਲਾਈਟਾਂ, ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਸਿਸਟਮ ਅਤੇ ਹੋਰ ਨਾਗਰਿਕ ਸਹੂਲਤਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ।ਉਹ ਰੋਜ਼ਾਨਾ ਸ਼ਹਿਰ ਵਿੱਚ ਸਫਾਈ ਦੇ ਕੰਮ ਅਤੇ ਕੂੜਾ ਚੁੱਕਣ ਦੀ ਨਿਗਰਾਨੀ ਕਰਦੇ ਹਨ।ਸਾਰੀਆਂ ਮੁੱਖ ਸੜਕਾਂ ਤੋਂ ਸੀ.ਐਂਡ.ਡੀ ਰਹਿੰਦ-ਖੂੰਹਦ ਨੂੰ ਸਾਫ਼ ਕਰਨ ਲਈ ਪਹਿਲਾਂ ਹੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਹੁਣ ਕਿਸੇ ਵੀ ਸੜਕ `ਤੇ ਬਾਗਬਾਨੀ ਕੂੜੇ ਦੇ ਨਾਲ-ਨਾਲ ਸੀ.ਐਂਡ.ਡੀ ਕੂੜੇ ਦਾ ਇੱਕ ਵੀ ਢੇਰ ਨਹੀਂ ਹੈ।ਮੁੱਖ ਸੜਕਾਂ ਦੇ ਸਾਰੇ ਸਟਰੀਟ ਲਾਈਟ ਪੁਆਇੰਟ ਚਾਲੂ ਹਾਲਤ ਵਿੱਚ ਹਨ ਅਤੇ ਨੁਕਸਦਾਰ ਪੁਆਇੰਟਾਂ ਨੂੰ ਨਵੀਆਂ ਐਲ.ਈ.ਡੀ ਲਾਈਟਾਂ ਨਾਲ ਬਦਲ ਦਿੱਤਾ ਗਿਆ ਹੈ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …