Friday, July 19, 2024

ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਵਲੋਂ ਪਿੰਗਲਵਾੜਾ ਦੇ ਮਰੀਜ਼ਾਂ ਲਈ ਇਕ ਫੋਰਸ ਟ੍ਰੈਕਸ ਐਂਬੂਲੈਂਸ ਭੇਟ

ਅੰਮ੍ਰਿਤਸਰ, 15 ਮਈ (ਜਗਦੀਪ ਸਿੰਘ) – ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਨੇ ਗੋਲਡਨ ਜੁਬਲੀ ਫਾਉਂਡੇਸ਼ਨ ਦਿਵਸ ਮਨਾਉਂਦੇ ਹੋਏ, ਪਿੰਗਲਵਾੜਾ ਦੇ ਮਰੀਜ਼ਾਂ ਲਈ ਇਕ ਫੋਰਸ ਟ੍ਰੈਕਸ ਐਂਬੂਲੈਂਸ ਭੇਟ ਕੀਤੀ ਹੈ।ਐਂਬੂਲੈਂਸ ਦੀ ਵਰਤੋਂ ਪਿੰਗਲਵਾੜਾ ਦੇ ਗੰਭੀਰ ਮਰੀਜ਼ਾਂ ਨੂੰ ਵਾਰਡਾਂ ਤੋਂ ਹਸਪਤਾਲਾਂ ਤੱਕ ਲਿਜਾਣ ਲਈ ਅਤੇ ਵਾਪਸ ਲਿਆਉਣ ਲਈ ਕੀਤੀ ਜਾਵੇਗੀ।ਇਸ ਰਾਹੀਂ ਸੜਕ ਕਿਨਾਰੇ, ਹਰਿਮੰਦਰ ਸਾਹਿਬ, ਰੇਲਵੇ ਸਟੇਸ਼ਨ ਦੇ ਬਾਹਰੋਂ ਬੇਸਹਾਰਾ ਲੋਕਾਂ ਨੂੰ ਪਿੰਗਲਵਾੜਾ ਵੀ ਲਿਆਂਦਾ ਜਾਵੇਗਾ।ਜੇ.ਪੀ.ਐਸ ਬਜਾਜ ਜ਼ੋਨਲ ਮੈਨੇਜਰ ਅਤੇ ਪੀਯੂਸ਼ ਰਿਜ਼ਨਲ ਮੈਨੇਜਰ ਮਾਰਕੀਟਿੰਗ ਨੇ ਕਿਹਾ ਕਿ ਪਿੰਗਲਵਾੜਾ ਵੱਲੋਂ ਕੀਤੇ ਜਾ ਰਹੇ ਨੇਕ ਅਤੇ ਮਾਨਵਤਾਵਾਦੀ ਕਾਰਜ਼ਾਂ ਲਈ ਐਂਬੂਲੈਂਸ ਦਾਨ ਮਹਿਜ਼ ਇੱਕ ਪ੍ਰਤੀਕ ਦਾਨ ਹੈ।
ਡਾ. ਇੰਦਰਜੀਤ ਕੌਰ ਵੱਲੋਂ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਗੋਲਡਨ ਜੁਬਲੀ ਫਾਊਂਡੇਸ਼ਨ ਦਿਵਸ ‘ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾਗਿਆ ।ਉਨ੍ਹਾਂ ਵੱਲੋਂ ਭਗਤ ਪੂਰਨ ਸਿੰਘ ਜੀ ਦੀਆਂ ਸੇਵਾ ਕਰਦਿਆਂ ਦੀਆਂ ਫੋਟੋਆਂ ਵਾਲਾ ਅਜਾਇਬ ਘਰ ਅਤੇ ਵਾਰਡ ਵੀ ਮਹਿਮਾਨਾਂ ਨੂੰ ਦਿਖਾਈ ਗਈ ।ਇਸ ਮੌਕੇ ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸਕੱਤਰ ਪਿੰਗਲਵਾੜਾ ਅੰਮ੍ਰਿਤਸਰ, ਪਰਮਿੰਦਰਜੀਤ ਸਿੰਘ ਭੱਟੀ, ਮੁੱਖ ਪ੍ਰਸ਼ਾਸਕ ਪਿੰਗਲਵਾੜਾ ਅੰਮ੍ਰਿਤਸਰ, ਨਰਿੰਦਰਪਾਲ ਸਿੰਘ ਸੋਹਲ, ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ, ਗੋਲਡਨ ਜੁਬਲੀ ਫਾਊਂਡੇਸ਼ਨ ਵੱਲੋਂ ਕੰਵਲਜੀਤ ਸਿੰਘ ਜੋਹਰ, ਸੀਨੀਅਰ ਡਵੀਜ਼ਨਲ ਮੈਨੇਜਰ, ਸ਼ਾਮ ਲਾਲ ਮਾਰਕੀਟਿੰਗ ਮੈਨੇਜਰ, ਲਵ ਕੁਮਾਰ, ਮੈਨੇਜਰ (ਸੇਲ), ਰਿਤਿਸ਼ ਕੁੰਦਰਾ ਪੋ੍ਰਡਕਟ ਮੈਨੇਜਰ, ਆਸੀਸ ਏ.ਓ (ਸੇਲ) ਜਸਬੀਰ ਸਿੰਘ ਗਿੱਲ ਐਲ.ਆਈ.ਸੀ ਸਾਬਕਾ ਵਿਕਾਸ ਅਧਿਕਾਰੀ ਆਦਿ ਹਾਜ਼ਰ ਸਨ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …