Thursday, April 3, 2025
Breaking News

ਸਿਖਿਆਰਥੀਆਂ ਨੂੰ ਆਤਮ ਨਿਰਭਰ ਕਰਨ ਲਈ ਅਤੇ ਕਾਰੋਬਾਰ ਚਲਾਉਣ ਲਈ ਵਿਸ਼ੇਸ਼ ਕਰਜ਼ਾ ਕੈਂਪ

ਅੰਮ੍ਰਿਤਸਰ 16 ਮਈ (ਸੁਖਬੀਰ ਸਿੰਘ) – ਸਰਕਾਰੀ ਆਈ.ਟੀ.ਆਈ ਰਣਜੀਤ ਐਵਨਿਊ ਅਤੇ ਦਇਆਨੰਦ ਆਈ.ਟੀ.ਆਈ ਅੰਮ੍ਰਿਤਸਰ ਵਿਖੇ ਡਾਇਰੈਕਟਰ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਸਿਖਲਾਈ ਲੈ ਰਹੇ ਸਿਖਿਆਰਥੀਆਂ ਨੂੰ ਆਤਮ ਨਿਰਭਰ ਕਰਨ ਲਈ ਅਤੇ ਕਾਰੋਬਾਰ ਚਲਾਉਣ ਲਈ ਵਿਸ਼ੇਸ਼ ਕਰਜ਼ਾ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਵਿਸ਼ੇਸ਼ ਕੈਂਪ ਵਿੱਚ ਇੰਡਸਟਰੀ ਡਿਪਾਰਟਮੈਂਟ ਤੋਂ ਜਨਰਲ ਮੈਨੇਜਰ ਮਿਸਟਰ ਟਾਂਡੀ, ਫੰਕਸ਼ਨਲ ਮੈਨੇਜਰ ਮਿਸਟਰ ਗੁਰਇਕਬਾਲ ਸਿੰਘ, ਇੰਸਪੈਕਟਰ ਮਨਦੀਪ ਕੌਰ ਹਾਜ਼ਰਸਨ।
ਬੈਂਕ ਆਫ ਇੰਡੀਆ ਤੋਂ ਮਿਸਟਰ ਰਾਜਕੁਮਾਰ ਸ਼ਰਮਾ ਮੈਨੇਜਰ, ਮਿਸਟਰ ਰਿਸ਼ਬ, ਮਿਸਟਰ ਅਦਿਤਿਆ, ਮਿਸਟਰ ਸਾਹਿਬ, ਪੰਜਾਬ ਨੈਸ਼ਨਲ ਬੈਂਕ ਤੋਂ ਮਿਸਟਰ ਜੇਤਲੀ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਉਦੋਗਪਤੀ ਸੰਦੀਪ ਖੋਸਲਾ, ਸਿੰਘ ਇੰਡਸਟਰੀ ਤੋਂ ਮਿਸਟਰ ਗੁਰਕਵਰ ਸਿੰਘ, ਜੇ.ਸੀ ਮੋਟਰਜ਼ ਤੋਂ ਮੈਡਮ ਕ੍ਰਿਤਿਕਾ ਮੌਜ਼ੂਦ ਸਨ।ਸਿਖਿਆਰਥੀਆਂ ਵਲੋਂ ਬਣਾਏ ਗਏ ਪ੍ਰੋਜੈਕਟਾਂ ਦੀ ਉਨਾਂ ਨੇ ਤਾਰੀਫ ਕੀਤੀ ਅਤੇ ਲੋਨ ਦੀਆਂ ਸਕੀਮਾਂ ਦਾ ਬਹੁਤ ਵਿਸਥਾਰ ਪੂਰਵਕ ਵਰਣਨ ਕੀਤਾ
ਸੰਸਥਾ ਦੇ ਪ੍ਰਿੰਸੀਪਲ ਕੈਪਟਨ ਸੰਜੀਵ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੇ ਆਉਣ ਦਾ ਮੰਤਵ ਦੇ ਬਾਰੇ ਸਾਰੇ ਸਿੱਖਿਆਰਥੀਆਂ ਨੂੰ ਜਾਣੂ ਕਰਵਾਇਆ।ਇਸ ਪ੍ਰੋਗਰਾਮ ਦੇ ਕਨਵੀਨਰ ਗੁਰਪ੍ਰੀਤ ਸਿੰਘ ਟਰੇਨਿੰਗ ਆਫਿਸਰ ਉਹਨਾਂ ਦੇ ਨਾਲ ਨਰਿੰਦਰ ਪਾਲ ਸਿੰਘ ਅਤੇ ਸਮੂਹ ਇੰਸਟਰਕਟਰਾਂ ਵਲੋਂ ਪਾਏ ਗਏ ਯੋਗਦਾਨ ਬਾਰੇ ਧੰਨਵਾਦ ਕੀਤਾ।ਸਿਖਿਆਰਥੀਆਂ ਨੇ ਦੱਸਿਆ ਕਿ ਇਹਨਾਂ ਸਾਰੀਆਂ ਸਕੀਮਾਂ ਦੇ ਨਾਲ ਉਹਨਾਂ ਨੂੰ ਬਹੁਤ ਜਾਣਕਾਰੀ ਮਿਲੀ ਹੈ।

Check Also

ਖਾਲਸਾ ਕਾਲਜ ਵਿਖੇ ਪ੍ਰੇਰਨਾ ਚੁਣੌਤੀਆਂ ਅਤੇ ਨੀਤੀ ਨਿਰਮਾਣ ਵਿਸ਼ੇ ’ਤੇ ਗੈਸਟ ਲੈਕਚਰ

ਅੰਮ੍ਰਿਤਸਰ, 2 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਰਾਜਨੀਤੀ ਅਤੇ ਲੋਕ ਪ੍ਰਸ਼ਾਸਨ ਵਿਭਾਗ …