Tuesday, December 3, 2024

ਲੋਕ ਸਭਾ ਉਮੀਦਵਾਰ ਆਪਣੇ ਮੈਨੀਫੈਸਟੋ ਵਿੱਚ ਪ੍ਰਦੂਸ਼ਣ ਦੇ ਮੁੱਦੇ ‘ਤੇ ਗੰਭੀਰਤਾ ਨਾਲ ਕੰਮ ਦਾ ਵਾਅਦਾ ਕਰਨ

ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ) – ਅੱਜ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ:) ਅੰਮ੍ਰਿਤਸਰ ਦੀ ਮਾਨਾਂਵਾਲਾ ਬ੍ਰਾਂਚ ਵਿਖੇ ਪੰਜਾਬ ਦੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਗਰੀਨ ਮੈਨੀਫੈਸਟੋ ਪੰਜਾਬ 2024 ਲੋਕ ਸਭਾ ਚੋਣਾਂ ਦੇ ਉਮੀਦਵਾਰ ਲਈ ਪੰਜਾਬ ਦੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਲਈ ਦਿਨ ਰਾਤ ਕੰਮ ਕਰ ਰਹੀਆਂ ਕਮੇਟੀਆਂ ਅਤੇ ਜੰਥੇਬੰਦੀਆਂ ਨਰੋਆ ਪੰਜਾਬ ਮੰਚ, ਅਕਾਲ ਪੁਰਖ ਕੀ ਫੌਜ, ਬੁੱਢਾ ਦਰਿਆ ਟਾਸਕ ਫੋਰਸ, ਸਾਂਝਾ ਮੋਰਚਾ ਜ਼ੀਰਾ, ਪੰਜਾਬ ਈਕੋ ਫਰੈਂਡਲੀ ਐਸੋਸੀਏਸ਼ਨ, ਮਹਾਤਮਾ ਗਾਂਧੀ ਪੀਸ ਮਿਸ਼ਨ, ਨਰੋਆ ਪੰਜਾਬ ਮੰਚ ਪ੍ਰਸ਼ਾਦਾ, ਭੁਮ੍ਰਿਤਾ, ਯੰਗ ਇਨੋਵੇਟਿਵ ਫਾਰਮਜ਼ ਗਰੁੱਪ, ਵਾਇਸ ਆਫ ਅੰਮ੍ਰਿਤਸਰ, ਅਗੈਪ, ਵੀ ਸਪੋਰਟ ਅਵਰ ਫਾਰਮਰਜ਼, ਵਿਜੀਲੈਂਟ ਸਿਟੀਜ਼ਨਜ਼ ਫ਼ੋਰਮ, ਕੌਂਸਲ ਆਫ ਇੰਜੀਨੀਅਰਜ਼ ਲੁਧਿਆਣਾ ਕੇਅਰਜ਼, ਆਰ.ਬੀ.ਐਸ ਰੂਟਸ ਦੇ ਸਾਂਝੇ ਸਹਿਯੋਗ ਨਾਲ ਜਾਰੀ ਕੀਤਾ ਗਿਆ।
ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਨੇ ਸੰਬੋਧਨ ਕਰਦੇ ਹੋਏ ਕਿਹਾ ਅੱਜ ਗੰਧਲਾ ਹੋ ਰਿਹਾ ਵਾਤਾਵਰਨ ਦੁਨੀਆਂ ਦੀ ਬਹੁਤ ਵੱਡੀ ਸਮੱਸਿਆ ਹੈ ਜਿਸ ਵਿਚ ਪੰਜਾਬ ਵੀ ਅਛੂਤਾ ਨਹੀਂ ਰਿਹਾ।ਉਨ੍ਹਾਂ ਕਿਹਾ ਕਿ ਹਵਾ, ਪਾਣੀ ਆਦਿ ਸਭ ਕੁੱਝ ਪਲੀਤ ਹੋ ਰਿਹਾ ਹੈ, ਪਰ ਸਰਕਾਰਾਂ ਇਸ ਮੱਦੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ, ਸਾਡੇ ਲੋਕ ਸਭਾ ਦੇ ਉਮੀਦਵਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮੈਨੀਫੈਸਟੋ ਵਿੱਚ ਪ੍ਰਦੁਸ਼ਣ ਦੇ ਮੁੱਦੇ ‘ਤੇ ਗੰਭੀਰਤਾ ਨਾਲ ਕੰਮ ਕਰਨ ਦਾ ਵਾਅਦਾ ਕਰਨ।ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਤੋਂ ਬਚਣ ਅਤੇ ਕੁਦਰਤੀ ਸਾਧਨਾਂ ਦੀ ਸਹੀ ਵਰਤੋਂ ਲਈ ਪਿੰਗਲਵਾੜਾ ਸੰਸਥਾ ਰੋਲ ਮਾਡਲ ਵਜੋਂ ਕੰਮ ਕਰ ਰਹੀ ਹੈ ਅਤੇ ਲੋੜ ਹੈ ਸਰਕਾਰਾਂ ਸੇਧ ਲੈ ਕੇ ਪੰਜਾਬ ਦੀ ਭਲਾਈ ਲਈ ਇਸ ਮਾਡਲ ਨੂੰ ਅਪਣਾਉਣ।ਉਘੇ ਵਾਤਾਵਰਨ ਪ੍ਰੇਮੀ ਅਤੇ ਪਿੰਗਲਵਾੜਾ ਸੋਸਾਇਟੀ ਦੇ ਮੈਂਬਰ ਰਾਜਬੀਰ ਸਿੰਘ ਨੇ ਕਿਹਾ ਕਿ ਪ੍ਰਦੁਸ਼ਣ ਨੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਕੁੱਝ ਵੀ ਸਾਫ ਨਹੀਂ ਛੱਡਣਾ, ਆਉ ਉਠੀਏ ਅਤੇ ਇਸ ਵੱਡੀ ਜੰਗ ਵਿਰੁੱਧ ਹਾਕਮਾਂ ਨੂੰ ਜਗਾਈਏ।
ਡਾ. ਨਵਨੀਤ ਕੌਰ ਭੁੱਲਰ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਤੇ ਅਫਸਰਸ਼ਾਹੀ ਪ੍ਰਦੁਸ਼ਣ ਵਰਗੇ ਮਾਮਲਿਆਂ ਤੇ ਗੰਭੀਰ ਨਹੀਂ ਹਨ, ਜੋ ਕਿ ਡੂੰਘੇ ਫਿਕਰ ਵਾਲੀ ਗੱਲ ਹੈ।ਐਡਵੋਕੇਟ ਜਸਵਿੰਦਰ ਸਿੰਘ (ਅਕਾਲ ਪੁਰਖ ਕੀ ਫੌਜ) ਨੇ ਕਿਹਾ ਕਿ ਦੁਨੀਆਂ ਵਿੱਚ ਰਸਾਇਣ ਅੱਤਵਾਦ ਪੈਦਾ ਹੋ ਰਿਹਾ ਹੈ।ਗਿਆਨੀ ਕੇਵਲ ਸਿੰਘ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਪ੍ਰਦੁਸ਼ਣ ਨੂੰ ਰੋਕਣ ਲਈ ਗੁਰਬਾਣੀ ਤੋਂ ਸੇਧ ਲੈਣ ਦੀ ਲੋੜ ਹੈ।ਗੁਰਚਰਨ ਸਿੰਘ ਨੂਰਪੁਰ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਮੌਜ਼ੂਦਾ ਹਾਕਮ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਵਾਤਾਵਰਨ ਵਰਗੇ ਮੁੱਦਿਆਂ ਨੂੰ ਕੋਈ ਤਰਜ਼ੀਹ ਨਹੀਂ ਦੇ ਰਹੇ ਹਨ, ਜੋ ਕਿ ਇੱਕ ਗੰਭੀਰ ਮੁੱਦਾ ਹੈ।
ਇਸ ਮੌਕੇ ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਹਰਜੀਤ ਸਿੰਘ ਅਰੋੜਾ ਪਿੰਗਲਵਾੜਾ ਸੋਸਾਇਟੀ ਮੈਂਬਰ, ਡਾ. ਅਮਰਜੀਤ ਸਿੰਘ ਗਿੱਲ ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਗੁਰਨਾਇਬ ਸਿੰਘ, ਕਰਨਲ ਜਗਜੀਤ ਗਿੱਲ, ਜਸਕੀਰਤ ਸਿੰਘ, ਮੂਨਸਟਾਰ ਕੌਰ, ਡਾ. ਅਮਨਦੀਪ ਬੈਂਸ, ਕੁਲਦੀਪ ਸਿੰਘ ਖੈਹਰਾ, ਗੁਬਿੰਦਰ ਸਿੰਘ ਬਾਜਵਾ, ਮਨਦੀਪ ਸਿੰਘ ਧਰਦਿੳ, ਦੀਪਕ ਬੱਬਰ, ਬਲਬੀਰ ਸਿੰਘ, ਪਿੰੰ੍ਰ . ਨਰੇਸ਼ ਕਾਲੀਆ ਆਦਿ ਹਾਜ਼ਰ ਸਨ।

 

Check Also

ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ

ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …