Tuesday, December 3, 2024

ਅਕਾਲ ਅਕੈਡਮੀ ਚੀਮਾ ਅੰਗਰੇਜ਼ੀ ਮਾਧਿਅਮ ਦੀ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਸੰਗਰੂਰ, 18 ਮਈ (ਜਗਸੀਰ ਲੌਂਗੋਵਾਲ)- ਸੀ.ਬੀ.ਐਸ.ਈ ਵਲੋਂ ਦਸਵੀਂ ਕਲਾਸ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿੱਚ ਅਕਾਲ ਅਕੈਡਮੀ ਚੀਮਾ ਇੰਗਲਿਸ਼ ਮਾਧਿਅਮ ਦਾ ਦਸਵੀਂ ਜਮਾਤ ਦਾ ਨਤੀਜਾ 100% ਫੀਸਦੀ ਰਿਹਾ। ਵਿਦਿਆਰਥੀਆਂ ਨੇ ਵਧੀਆ ਅੰਕ ਹਾਸਲ ਕਰਦੇ ਹੋਏ ਸਕੂਲ ਦਾ ਨਾਂਅ ਰੋਸ਼ਨ ਕੀਤਾ।ਸਕੂਲ ਪ੍ਰਿੰਸੀਪਲ ਨੀਨਾ ਸ਼ਰਮਾ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਅਕੈਡਮੀ ਦੇ ਸ਼ਾਨਦਾਰ ਨਤੀਜੇ ਵਿਚੋਂ ਪ੍ਰਭਜੋਤ ਕੌਰ, ਗੁਰਸਿਮਰਨ ਕੌਰ ਨੇ 94%, ਗੁਰਨੂਰ ਕੌਰ, ਅਕਾਸ਼ਵੀਰ ਕੌਰ ਨੇ 93%, ਏਕਮਜੋਤ ਕੌਰ, ਜਸ਼ਨਦੀਪ ਕੌਰ ਦਿਓਲ ਨੇ 91%, ਬਿਪਨਪ੍ਰੀਤ ਕੌਰ, ਹੁਸਨਪ੍ਰੀਤ ਕੌਰ ਨੇ 90%, ਪਾਰਸਦੀਪ ਸਿੰਘ, ਸੁਮਨਦੀਪ ਕੌਰ ਨੇ 89%, ਜਸ਼ਨਪ੍ਰੀਤ ਕੌਰ, ਖੁਸ਼ਮਨਪ੍ਰੀਤ ਕੌਰ, ਨਵਨਦੀਪ ਸਿੰਘ ਨੇ 87%, ਅਰਮਾਨ ਸਿੰਘ, ਮਨਪ੍ਰੀਤ ਕੌਰ ਨੇ 86%, ਮਨਵੀਰ ਸਿੰਘ, ਨਵਰਮਨਦੀਪ ਸਿੰਘ, ਮੰਨੀਰ ਕੌਰ, ਮਹਿਕਪ੍ਰੀਤ ਕੌਰ, ਸ਼ੁਭਪ੍ਰੀਤ ਕੌਰ ਨੇ 84%, ਹਰਸਿਮਰਪ੍ਰੀਤ ਕੌਰ ਨੇ 83%, ਅਨਮੋਲਪ੍ਰੀਤ ਕੌਰ, ਗੁਰਸ਼ਾਨ ਸਿੰਘ, ਹਰਸ਼ਪ੍ਰੀਤ ਸਿੰਘ ਨੇ 82% ਅਤੇ ਸੁਖਜਿੰਦਰ ਸਿੰਘ ਨੇ 81% ਅੰਕ ਹਾਸਿਲ ਕੀਤੇ। ਇਸ ਤੋਂ ਇਲਾਵਾ ਪ੍ਰਭਜੋਤ ਕੌਰ, ਗੁਰਨੂਰ ਕੌਰ, ਜੇ.ਵੀ ਰੁਪਿੰਦਰ, ਅਕਾਸ਼ਵੀਰ ਕੌਰ, ਬਿਪਨਪ੍ਰੀਤ ਕੌਰ, ਹੁਸਨਪ੍ਰੀਤ ਕੌਰ, ਨਵਨਦੀਪ ਸਿੰਘ, ਅਨਮੋਲਪ੍ਰੀਤ ਕੌਰ, ਸਾਹਿਲਪ੍ਰੀਤ ਸਿੰਘ, ਸ਼ੁਭਕਰਨ ਸਿੰਘ ਅਤੇ ਖੁਸ਼ਪ੍ਰੀਤ ਕੌਰ ਨੇ ਪੰਜਾਬੀ ਵਿਸ਼ੇ ਵਿਚੋਂ 100% ਅੰਕ ਪ੍ਰਾਪਤ ਕੀਤੇ।
ਇਸ ਮੌਕੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਚੰਗੇ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

Check Also

ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ

ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …