Tuesday, July 29, 2025
Breaking News

ਪ੍ਰੇਮ ਸਭਾ ਸਕੂਲ ਵਿਖੇ ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ‘ਤੇ ਸ਼੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ

ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਸੰਗਰੂਰ ਦੀ ਮੰਨੀ ਪ੍ਰਮੰਨੀ ਅਤੇ ਇਤਿਹਾਸਕ ਵਿਦਿਅਕ ਸੰਸਥਾ ਪ੍ਰੇਮ ਸਭਾ ਸੀਨੀਅਰ ਸੈਕੰਡਰੀ ਸਕੂਲ ਦੇ ਨਵੇਂ ਵਿਦਿਅਕ ਵਰ੍ਹੇ ਦੀ ਸ਼ੁਰੂਆਤ ਅਤੇ ਸੰਸਥਾ ਦੀ ਨਵੀਂ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਦੀ ਖੁਸ਼ੀ ‘ਚ ਸੰਸਥਾ ਵਿਖੇ ਸ਼੍ਰੀ ਸੁੰਦਰ ਕਾਂਡ ਜੀ ਦਾ ਪਾਠ ਕਰਵਾਇਆ ਗਿਆ।ਸੰਸਥਾ ਦੀ ਨਵੀਂ ਪ੍ਰਬੰਧਕ ਕਮੇਟੀ ਦੇ ਨਵ-ਨਿਯੁੱਕਤ ਪ੍ਰਧਾਨ ਸਾਹਿਬ ਸ਼੍ਰੀ ਗਿਰਿਸ਼ ਕੁਮਾਰ ਗਰਗ, ਸਕੱਤਰ ਰਾਜ ਕਮਲ ਅਤੇ ਖਜਾਨਚੀ ਦੇਵਰਾਜ ਵਲੋਂ ਆਪਣੀਆਂ ਧਰਮ ਪਤਨੀਆਂ ਸਹਿਤ ਪੂਜਨ ਕਰਵਾ ਕੇ ਇਸ ਕਥਾ ਦਾ ਆਰੰਭ ਕਰਵਾਇਆ ਗਿਆ।ਧਾਰਮਿਕ ਰੀਤੀਆਂ ਅਨੁਸਾਰ ਪੂਜਾ ਅਰਚਨਾ ਉਪਰੰਤ ਕੀਰਤਨ ਮੰਡਲੀ ਵਲੋਂ ਕੀਰਤਨ ਕੀਤਾ ਗਿਆ ਅਤੇ ਅਤੁੱਟ ਲੰਗਰ ਵਰਤਾਇਆ ਗਿਆ।
ਕਥਾ ਦੇ ਭੋਗ ਉਪਰੰਤ ਸਮੂਹ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਉਹਨਾਂ ਦੇ ਪਰਿਵਾਰਾਂ ਵਲੋਂ ਪਿੱਛਲੇ ਵਿਦਿਅਕ ਵਰੇ੍ਹ ਦੇ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਆਏ ਸੌ ਫ਼ੀਸਦੀ ਨਤੀਜਿਆਂ ਵਜੋਂ ਸਕੂਲ ਸਟਾਫ਼ ਦੀ ਭਰਪੂਰ ਸ਼ਲਾਘਾ ਕੀਤੀ ਗਈ।ਸਕੂਲ ਪ੍ਰਬੰਧਕ ਕਮੇਟੀ ਵਲੋਂ ਐਲਾਨ ਕੀਤਾ ਗਿਆ ਕਿ ਸੰਸਥਾ ਵਿੱਚ ਮੌਜ਼ੂਦ ਹਾਲ ਨੂੰ ਸਹਿਰੀਆਂ ਦੇ ਨਿੱਜੀ ਪ੍ਰੋਗਰਾਮਾਂ ਲਈ ਵੀ ਵਾਜ਼ਬ ਖਰਚੇ ;ਤੇ ਬੁੱਕ ਕੀਤਾ ਜਾ ਸਕੇਗਾ।ਸਕੂਲ ਪ੍ਰਬੰਧਕ ਕਮੇਟੀ ਨੇ ਇਹ ਵੀ ਐਲਾਨ ਕੀਤਾ ਕਿ ਬਹੁਤ ਜਲਦ ਸਕੂਲ ਵਿੱਚ ਵੋਕੇਸ਼ਨਲ ਕੋਰਸ, ਸ਼ੂਟਿੰਗ ਰੇਂਜ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਵੀ ਸ਼ੁਰੂ ਕੀਤਾ ਜਾ ਰਿਹਾ ਹੈ।
ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜ਼ਰ ਐਡਵੋਕੇਟ ਬੀ.ਕੇ ਬਿੰਦਲ ਅਤੇ ਚੀਫ਼ ਪੈਟਰਨ ਓਮ ਪ੍ਰਕਾਸ਼ ਗੋਇਲ ਨੇ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਮਾਪੇ ਆਪਣੇ ਬੱਚਿਆਂ ਇਸ ਸਕੂਲ ਵਿੱਚ ਦਾਖਲ਼ ਕਰਵਾਉਣ।ਸਕੂਲ ਦੇ ਇੰਚਾਰਜ਼ ਸ਼੍ਰੀਮਤੀ ਗੀਤਾ ਰਾਣੀ, ਵਿਦਿਅਕ ਮਾਹਿਰ ਆਰ.ਪੀ ਭੱਲਾ ਅਤੇ ਸਮੂਹ ਸਟਾਫ਼ ਵੱਲੋਂ ਆਏ ਸਾਰੇ ਵਿਦਿਆਰਥੀਆਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …