ਅੰਮ੍ਰਿਤਸਰ, 29 ਮਈ (ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਬਲ ਮਿਲਿਆ ਜਨਰਲ ਸਕੱਤਰ ਪੰਜਾਬ ਸ਼਼੍ਰੋਮਣੀ ਅਕਾਲੀ ਦਲ ਹਰਜਿੰਦਰ ਸਿੰਘ ਜ਼ਿੰਦਾ, ਪ੍ਰਧਾਨ ਮਾਝਾ ਜ਼ੋਨ ਸ਼਼੍ਰੋਮਣੀ ਅਕਾਲੀ ਦਲ ਅਮਨਪ੍ਰੀਤ ਸਿੰਘ ਹੈਰੀ, ਪ੍ਰਧਾਨ ਬੀ.ਸੀ ਵਿੰਗ ਸ਼਼੍ਰੋਮਣੀ ਅਕਾਲੀ ਦਲ ਬਲਵੰਤ ਸਿੰਘ ਅਤੇ ਭਾਜਪਾ ਸ਼ਹਿਰੀ ਸਕੱਤਰ ਤਰਲੋਕ ਚੰਦ ਸਾਥੀਆਂ ਸਮੇਤ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ।
ਗੁਰਜੀਤ ਸਿੰਘ ਔਜਲਾ ਅਤੇ ਉੱਤਰਾਖੰਡ ਦੇ ਵਿਰੋਧੀ ਧਿਰ ਦੇ ਨੇਤਾ ਯਸ਼ਪਾਲ ਆਰੀਆ ਨੇ ਸਿਰੋਪਾ ਦੇ ਕੇ ਸਾਰਿਆਂ ਨੂੰ ਪਾਰਟੀ ‘ਚ ਸ਼ਾਮਲ ਕਰਕੇ ਉਹਨਾਂ ਦਾ ਸਨਮਾਨ ਕੀਤਾ।ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅਕਾਲੀ ਦਲ ਇਸ ਵੇਲੇ ਬਿਲਕੁੱਲ ਹਾਸ਼ੀਏ ‘ਤੇ ਹੈ।ਜਿਸ ਪਾਰਟੀ ਦਾ ਲੋਕ ਸਭਾ ਉਮੀਦਵਾਰ ਚੰਡੀਗੜ ਤੋਂ ਟਿਕਟ ਛੱਡ ਦੇਵੇ ਉਸ ਦਾ ਕੀ ਵਜ਼ੂਦ ਹੋਵੇਗਾ।ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਦੋਨੋ ਪਾਰਟੀਆਂ ਹੀ ਧਰਮ ਦੇ ਨਾਂ ‘ਤੇ ਰਾਜਨੀਤੀ ਕਰਦੀਆਂ ਹਨ ਜਦਕਿ ਲੋਕ ਸਿਆਣੇ ਹੋ ਗਏ ਹਨ ਅਤੇ ਮੌਜ਼ੂਦਾ ਲੋਕ ਸਭਾ ਚੋਣਾਂ ’ਚ ਉਹਨਾਂ ਨੂੰ ਸਬਕ ਸਿਖਾਉਣਗੇ।ਇਸ ਮੌਕੇ ਬਾਬਰ ਔਜਲਾ ਦੇ ਨਾਲ ਕਾਂਗਰਸੀ ਵਰਕਰ ਵੀ ਮੌਜ਼ੂਦ ਸੀ।
Check Also
ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ
ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …