Monday, July 1, 2024

ਡਾ. ਗੁਲਜ਼ਾਰ ਸਿੰਘ ਕੰਗ ਦੀ ਲਾਇਬ੍ਰੇਰੀ ਦੀਆਂ ਕਿਤਾਬਾਂ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਨੂੰ ਭੇਟ

ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸਥਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੀ ਲਾਇਬ੍ਰੇਰੀ ਦੇ ਲਈ ਸਾਬਕਾ ਡਾਇਰੈਕਟਰ ਪ੍ਰੋ. ਡਾ. ਗੁਲਜਾਰ ਸਿੰਘ ਕੰਗ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਕੰਗ ਦੇ ਵਲੋਂ 2300 ਦੇ ਕਰੀਬ ਬੇਸ਼ਕੀਮਤੀ ਕਿਤਾਬਾਂ, ਵੱਖ-ਵੱਖ ਮਿਆਰੀ ਰਸਾਲੇ ਤੇ ਸਰੋਤ ਗ੍ਰੰਥ ਭੇਂਟ ਕੀਤੇ ਗਏ ਹਨ।
ਇਸਹ ਜਾਣਕਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ. ਡਾ. ਅਮਰਜੀਤ ਸਿੰਘ ਦੇ ਵਲੋਂ ਦਿੱਤੀ ਗਈ।ਉਨ੍ਹਾਂ ਦੱਸਿਆ ਕਿ 5 ਫਰਵਰੀ 2015 ਤੋਂ ਲੈ ਕੇ 17 ਮਈ 2017 ਤੱਕ ਵਿਭਾਗ ਦੇ ਡਾਇਰੈਕਟਰ ਰਹੇ ਪ੍ਰੋ. ਡਾ. ਗੁਲਜਾਰ ਸਿੰਘ ਕੰਗ ਦੀ ਪਹਿਲਾਂ ਵੀ ਬਹੁਤ ਵੱਡੀ ਦੇਣ ਹੈ।ਉਨ੍ਹਾਂ ਦੀ ਯੋਗ ਅਗਵਾਈ ਦੇ ਨਿਗਰਾਨੀ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਨਾਲ ਜੁੜੇ ਹਰੇਕ ਵਰਗ ਨੂੰ ਜਿਥੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਣ, ਪੜ੍ਹਣ, ਵਾਚਨ ਤੇ ਵਿਚਾਰਨ ਦਾ ਮੌਕਾ ਮਿਲਿਆ, ਉਥੇ ਸਿੱਖ ਵਿਰਾਸਤੀ ਇਤਿਹਾਸ, ਰਹੁ ਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਨੂੰ ਵੀ ਜਾਨਣ ਤੇ ਜਾਚਣ ਦਾ ਮੌਕਾ ਮਿਲਿਆ।ਉਨ੍ਹਾਂ ਕਿਹਾ ਕਿ ਸਮੁੱਚੇ ਵਰਗਾਂ ਨੂੰ ਸਜ਼ੀਦਗੀ ਤੇ ਸੁਹਿਰਦਤਾ ਦੇ ਨਾਲ ਵਿਚਰਦਿਆਂ ਇੰਨ੍ਹਾਂ ਦੀ ਸ਼ਬਦਾਵਲੀ ਤੋਂ ਲਾਹਾ ਲੈਣਾ ਚਾਹੀਦਾ ਹੈ।
ਸਾਬਕਾ ਡਾਇਰੈਕਟਰ ਤੇ ਆਪਣੇ ਸਵ. ਪਤੀ ਪ੍ਰੋ. ਡਾ. ਗੁਲਜਾਰ ਸਿੰਘ ਕੰਗ ਨੂੰ ਯਾਦ ਕਰਦਿਆਂ ਨਮ ਅੱਖਾਂ ਦੇ ਨਾਲ ਬੀਬੀ ਪਰਮਜੀਤ ਕੌਰ ਕੰਗ ਨੇ ਕਿਹਾ ਕਿ ਸਵ. ਪ੍ਰੋ. ਡਾ. ਕੰਗ ਨੇ ਇਸ ਵਿਭਾਗ ਨੂੰ ਆਪਣੀਆਂ ਮਿਸਾਲੀ ਸੇਵਾਵਾਂ ਦਿੰਦਿਆਂ ਇਸ ਦੀ ਕਾਰਜਸ਼ੈਲੀ ਨੂੰ ਪਹਿਲਾਂ ਨਾਲੋ ਚੁਸਦ ਦਰੁਸਤ ਬਣਾਉਣ ਵਿੱਚ ਆਪਣੀ ਅਹਿਮ ਭੂਮਿਕਾ ਅਦਾ ਕੀਤੀ ਹੈ।ਉਨ੍ਹਾਂ ਕਿਹਾ ਕਿ ਉਹ ਇਸ ਵਿਭਾਗ ਦਾ ਦਿਲੀ ਤੌਰ ‘ਤੇ ਆਦਰ ਸਤਿਕਾਰ ਕਰਦੇ ਹਨ ਤੇ ਮਾਨਸਿਕ ਤੌਰ ‘ਤੇ ਇਸ ਨਾਲ ਜੁੜੇ ਰਹਿਣ ਦੇ ਕਾਰਨ ਹੀ ਸ਼ਰੀਰਿਕ ਤੌਰ ਤੇ ਹਾਜ਼ਰ ਹੋ ਕੇ ਇਸ ਸ਼ੁਭ ਕਾਰਜ਼ ਨੂੰ ਹੱਥੀਂ ਨਿਬੇੜਣ ਦਾ ਬੀੜਾ ਉਠਾਇਆ।ਇਸ ਵਿਭਾਗ ਦੇ ਨਾਲ ਸਵ. ਪ੍ਰੋ. ਡਾ. ਕੰਗ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ।ਉਨ੍ਹਾਂ ਵਿਦਿਆਰਥੀ ਵਰਗ ਨੂੰ ਉਨ੍ਹਾਂ ਵਲੋਂ ਲਾਇਬ੍ਰੇਰੀ ਦੇ ਵਿੱਚ ਭੇਂਟ ਕੀਤੀਆਂ ਗਈਆਂ 2300 ਦੇ ਕਰੀਬ ਬੇਸ਼ਕੀਮਤੀ ਕਿਤਾਬਾਂ, ਵੱਖ-ਵੱਖ ਮਿਆਰੀ ਰਸਾਲੇ ਤੇ ਸਰੋਤ ਗ੍ਰੰਥ ਨੂੰ ਆਪਣੀ ਖੋਜ਼ ਦਾ ਵਿਸ਼ਾ ਬਣਾਉਣ ਦੀ ਅਪੀਲ ਵੀ ਕੀਤੀ ਹੈ।
ਇਸ ਮੌਕੇ ਕਮਲਜੀਤ ਕੌਰ ਗਿੱਲ, ਬਲਬੀਰ ਸਿੰਘ ਗਿੱਲ, ਡਾ. ਜੀ.ਐਸ ਬਾਜਵਾ, ਮਨਰੂਪ ਕੌਰ ਕੰਗ ਆਦਿ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …