Tuesday, July 2, 2024

ਖ਼ਾਲਸਾ ਕਾਲਜ ਇੰਜੀਨੀਅਰਿੰਗ ਵਿਖੇ 7 ਰੋਜ਼ਾ ‘ਮੈਨੇਜਿੰਗ ਟਾਈਮ ਐਂਡ ਟੈਮਿੰਗ ਸਟ੍ਰੈਸ’ ਵਿਸ਼ੇ ’ਤੇ ਪ੍ਰੋਗਰਾਮ

ਅੰਮ੍ਰਿਤਸਰ, 13 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਤਣਾਅ ਨੂੰ ਘਟਾਉਣ ਅਤੇ ਸਮੇਂ ਦੇ ਪ੍ਰਬੰਧਨ ਵਿਸ਼ੇ ’ਤੇ 7 ਰੋਜ਼ਾ ਵਿਆਪਕ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫ.ਡੀ.ਪੀ) ਕਰਵਾਇਆ ਗਿਆ।ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਸਹਿਯੋਗ ਨਾਲ 4 ਤੋਂ 11 ਜੂਨ ਤੱਕ ਕਰਵਾਏ ਗਏ ਉਕਤ ਪ੍ਰੋਗਰਾਮ ਦੀ ਸ਼ੁਰੂਆਤ ਡੀ.ਏ.ਵੀ ਯੂਨੀਵਰਸਿਟੀ ਜਲੰਧਰ ਤੋਂ ਮੁੱਖ ਮਹਿਮਾਨ ਵਜੋਂ ਪੁੱਜੇ ਉਪ ਕੁਲਪਤੀ ਡਾ. ਮਨੋਜ ਕੁਮਾਰ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ।
ਡਾ. ਮੰਜ਼ੂ ਬਾਲਾ ਨੇ ਸਵਾਗਤੀ ਭਾਸ਼ਣ ’ਚ ਡਾ. ਕੁਮਾਰ ਦਾ ਧੰਨਵਾਦ ਕਰਦਿਆਂ ਉਕਤ ਵਿਸ਼ੇ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਫੈਕਲਟੀ ਵਿੱਦਿਅਕ ਸੰਸਥਾ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ, ਉਨ੍ਹਾਂ ਦੇ ਵਿਕਾਸ ’ਚ ਨਿਵੇਸ਼ ਕਰਨ ਨਾਲ ਨਾ ਸਿਰਫ਼ ਉਨ੍ਹਾਂ ਦੀ ਸਮਰੱਥਾ ’ਚ ਵਾਧਾ ਹੁੰਦਾ ਹੈ, ਸਗੋਂ ਇਹ ਵਿਦਿਆਰਥੀਆਂ ਲਈ ਇਕ ਬੇਹੱਤਰ ਸਿੱਖਣ ਦਾ ਅਨੁਭਵ ਵੀ ਯਕੀਨੀ ਬਣਾਉਂਦਾ ਹੈ।ਹੁਨਰ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਪੂਰਾ ਸੰਸਥਾਨ ਇੱਕ ਪਰਿਵਾਰ ਵਰਗਾ ਹੈ ਅਤੇ ਉਕਤ ਐਫ.ਡੀ.ਪੀ ਕੰਮ ਦੀ ਭਾਵਨਾ ਜਿਸ ’ਚ ਬਹੁਤ ਸਾਰੇ ਇੰਟਰਐਕਟਿਵ ਸੈਸ਼ਨ ਅਤੇ ਗਤੀਵਿਧੀਆਂ ਸ਼ਾਮਿਲ ਹੋਣ ਜਾ ਰਹੀਆਂ ਹਨ, ਇਹ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣਗੀਆਂ ਅਤੇ ਟੀਮ ’ਚ ਵਾਧਾ ਕਰਨਗੀਆਂ।
ਮਾਹਿਰ ਡਾ. ਕੁਮਾਰ ਨੇ ਕਿਹਾ ਕਿ ਪ੍ਰੋਗਰਾਮ ਦਾ ਉਦੇਸ਼ ਸਿੱਖਿਅਕਾਂ ਨੂੰ ਉਨ੍ਹਾਂ ਦੇ ਪੇਸ਼ੇਵਰ ਜੀਵਨ ’ਚ ਉਤਪਾਦਕਤਾ ਅਤੇ ਤੰਦਰੁਸਤੀ ਨੂੰ ਵਧਾਉਣ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਨਾਲ ਲੈਸ ਕਰਨਾ ਹੈ।ਉਨ੍ਹਾਂ ਨੇ ਸਿੱਖਿਅਕਾਂ ਲਈ ਕੰਮ-ਜੀਵਨ ਸੰਤੁਲਨ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਤਣਾਅ ਦੇ ਪ੍ਰਬੰਧਨ ਲਈ ਵਿਹਾਰਕ ਤਕਨੀਕਾਂ ’ਤੇ ਧਿਆਨ ਕੇਂਦਰਿਤ ਕੀਤਾ।ਉਨ੍ਹਾਂ ਨੇ ਮਾਨਸਿਕ ਸਿਹਤ ਨੂੰ ਬਣਾਈ ਰੱਖਣ ਅਤੇ ਸਕਾਰਾਤਮਕ ਕੰਮ ਦੇ ਮਾਹੌਲ ਨੂੰ ਉਤਸ਼ਾਹਿਤ ਕਰਨ ’ਚ ਮਾਨਸਿਕਤਾ, ਸਮਾਂ ਪ੍ਰਬੰਧਨ ਸਾਧਨਾਂ ਅਤੇ ਤਣਾਅ ਘਟਾਉਣ ਦੀਆਂ ਤਕਨੀਕਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ। ਵੱਖ-ਵੱਖ ਸੈਸ਼ਨਾਂ ਅਤੇ ਗਤੀਵਿਧੀਆਂ ’ਚ ਬ੍ਰਹਮ ਕੁਮਾਰੀਆਂ (ਪਾਣੀਪਤ) ਤੋਂ ਭਾਰਤ ਭੂਸ਼ਣ ਭਾਈ, ਆਰਟ ਆਫ ਲਿਵਿੰਗ ਸੀਨੀਅਰ ਫੈਕਲਟੀ ਸ੍ਰੀਮਤੀ ਮੁਸਕਾਨ ਕਪੂਰ, ਇੰਟਰਪ੍ਰੀਨੀਅਰ (ਉਦਮੀ) ਵਿਕਰਾਂਤ ਕਪੂਰ, ਫੁਲਕਾਰੀ ਤੋਂ ਸ੍ਰੀਮਤੀ ਪ੍ਰਨੀਤ ਬੱਬਰ ਅਤੇ ਸ੍ਰੀਮਤੀ ਪ੍ਰਿਅੰਕਾ ਗੋਇਲ, ਭਾਰਤੀ ਯੋਗ ਸੰਸਥਾਨ ਤੋਂ ਟੀਮ ਸਮੇਤ ਮੋਹਨ ਲਾਲ ਸ਼ਰਮਾ, ਅਮਨਦੀਪ ਗਰੁੱਪ ਆਫ਼ ਹਸਪਤਾਲ ਤੋਂ ਡਾਇਟੀਸ਼ੀਅਨ ਸ੍ਰੀਮਤੀ ਹਰਜੀਤ ਕੌਰ, ਕਲੀਨਿਕਲ ਮਨੋਵਿਗਿਆਨੀ ਸ੍ਰੀਮਤੀ ਚਿਨਾਰ ਕਪੂਰ, ਜਲੰਧਰ ਤੋਂ ਐਨ.ਆਈ.ਟੀ ਡਾ. ਕੇ.ਵੀ.ਪੀ ਸਿੰਘ, ਅੰਤਰਰਾਸ਼ਟਰੀ ਯੋਗਾ (ਅਧਿਆਪਕ) ਸ੍ਰੀਮਤੀ ਰੋਹਿਨੀ ਵੋਹਰਾ ਆਦਿ ਨੇ ਹਿੱਸਾ ਲਿਆ।ਇਸ ਦੌਰਾਨ ਡਾ. ਮੰਜ਼ੂ ਬਾਲਾ ਨੇ ਪ੍ਰੋਫੈਸ਼ਨਲ ਅਤੇ ਪਰਸਨਲ ਐਥਿਕਸ ’ਤੇ ਭਾਸ਼ਣ ਦਿੱਤਾ।ਪ੍ਰੋਗਰਾਮ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਦੁਆਰਾ ਸਰਟੀਫਿਕੇਟ ਤਕਸੀਮ ਕੀਤੇ ਗਏ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …