Tuesday, July 2, 2024

ਉਰਦੂ ਅਕੈਡਮੀ ਵਲੋਂ ਸਰਟੀਫਿਕੇਟ ਵੰਡ ਸਮਾਗਮ ਦਾ ਆਯੋਜਨ

ਸੰਗਰੂਰ, 12 ਜੂਨ (ਜਗਸੀਰ ਲੌਂਗੋਵਾਲ) – ਉਰਦੂ ਜ਼ੁਬਾਨ ਅਤੇ ਉਰਦੂ ਅਦਬ ਨੂੰ ਪ੍ਰਫੁੱਲਿਤ ਕਰਨ ਲਈ ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਵਿੱਚ ਪੰਜਾਬ ਉਰਦੂ ਅਕੈਡਮੀ ਮਲੇਰਕੋਟਲਾ ਵਲੋਂ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਅਕੈਡਮੀ ਵਲੋਂ ਪੰਜਾਬ ਦੇ ਅੱਠ ਜਿਲ੍ਹਿਆਂ ਵਿੱਚ ਪਹਿਲੀ ਵਾਰ ਮੁੱਢਲੀ ਉਰਦੂ ਸਿੱਖਿਆ ਦੇਣ ਲਈ ਇਕ ਸਤੰਬਰ 2023 ਤੋਂ ਛਿਮਾਹੀ ਉਰਦੂ ਸੈਂਟਰ ਸ਼ੁਰੂ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਸੈਂਟਰ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿੱਚ ਵੀ ਸੀ।ਇਥੇ ਉਸਤਾਦ ਜਨਾਬ ਮੁਹੰਮਦ ਜਹਾਂਗੀਰ ਦੀ ਅਗਵਾਈ ਵਿੱਚ ਕੀਤੇ ਉਰਦੂ ਕੋਰਸ ਦੀ ਪ੍ਰੀਖਿਆ ਅਕੈਡਮੀ ਵਲੋਂ 26 ਫਰਵਰੀ 2023 ਨੂੰ ਲਈ ਗਈ ਤੇ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ 22 ਮਾਰਚ 2024 ਨੂੰ ਕੀਤਾ ਗਿਆ।ਅਕੈਡਮੀ ਵਲੋਂ ਵਿਦਿਆਰਥੀਆਂ ਦੇ ਭੇਜੇ ਸਰਟੀਫਿਕੇਟ ਉਸਤਾਦ ਮੁਹੰਮਦ ਜਹਾਂਗੀਰ ਵਲੋਂ ਇੱਕ ਸੰਖੇਪ ਸਮਾਗਮ ਵਿੱਚ ਤਕਸੀਮ ਕੀਤੇ ਗਏ।
ਸੁਨਾਮ ਸੈਂਟਰ ਦੀ ਇਸ ਪ੍ਰੀਖਿਆ ਵਿੱਚ ਕਸ਼ਮੀਰੀ ਲਾਲ ਬੱਤਰਾ ਵਲੋਂ ਪਹਿਲਾ ਸਥਾਨ, ਜੀਤ ਸਿੰਘ ਵਲੋਂ ਦੂਸਰਾ ਅਤੇ ਤੁਸ਼ਾਰ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।ਸਮਾਗਮ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਗਿਆਨੀ ਜੰਗੀਰ ਸਿੰਘ ਰਤਨ ਵਲੋਂ ਪੰਜਾਬ ਉਰਦੂ ਅਕੈਡਮੀ ਮਲੇਰਕੋਟਲਾ ਨੂੰ ਪੁਰਜ਼ੋਰ ਗੁਜ਼ਾਰਿਸ਼ ਕੀਤੀ ਗਈ ਕਿ ਸੁਨਾਮ ਕਾਲਜ ਵਿੱਚ ਇਹ ਉਰਦੂ ਆਮੋਜ ਦੀ ਪੜ੍ਹਾਈ ਅੱਗੋਂ ਲਈ ਵੀ ਜਾਰੀ ਰੱਖੀ ਜਾਵੇ।ਕਲਾਸ ਨੂੰ ਉਰਦੂ ਪੜ੍ਹਾਉਣ ਵਾਲੇ ਉਸਤਾਦ ਜਨਾਬ ਮੁਹੰਮਦ ਜਹਾਂਗੀਰ ਵਲੋਂ ਸਾਰੇ ਵਿਦਿਆਰਥੀਆਂ ਨੂੰ ਵਧੀਆ ਨੰਬਰ ਲੈ ਕੇ ਪਾਸ ਹੋਣ ਲਈ ਮੁਬਾਰਕਬਾਦ ਦਿੱਤੀ।ਕਲਾਸ ਵਲੋਂ ਉਸਤਾਦ ਜੀ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਕਸ਼ਮੀਰੀ ਲਾਲ ਬੱਤਰਾ, ਜੀਤ ਸਿੰਘ, ਜੰਗੀਰ ਸਿੰਘ ਰਤਨ, ਤੁਸ਼ਾਰ ਕੁਮਾਰ, ਮਨਦੀਪ ਕੌਰ, ਸੰਦੀਪ ਕੌਰ, ਹਰਪ੍ਰੀਤ ਸਿੰਘ ਕੋਹਲੀ, ਸੁਰਿੰਦਰ ਸਿੰਘ ਚੀਮਾ, ਰਘਵੀਰ ਸਿੰਘ ਜੋਸ਼ੀ, ਸੁਰੇਸ਼ ਕੁਮਾਰ ਬੰਸਲ, ਬਰਜਿੰਦਰ ਪਾਲ ਸਿੰਘ, ਬਲਵੀਰ ਸਿੰਘ ਗਿੱਲ, ਭੋਲਾ ਸਿੰਘ ਸੰਗਰਾਮੀ ਅਤੇ ਹਨੀ ਸੰਗਰਾਮੀ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …