Thursday, July 18, 2024

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ ਜ਼ੋਨ ਵਲੋਂ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸੱਤ ਰੋਜ਼ਾ ਗਿਆਨ ਅੰਜ਼ਨ ਗੁਰਮਤਿ ਸਮਰ ਕੈਂਪ ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਸੁਰਿੰਦਰ ਪਾਲ ਸਿੰਘ ਸਿਦਕੀ, ਜਸਵਿੰਦਰ ਸਿੰਘ ਪ੍ਰਿੰਸ, ਪ੍ਰੋ. ਨਰਿੰਦਰ ਸਿੰਘ, ਗੁਲਜ਼ਾਰ ਸਿੰਘ, ਰਾਜਵਿੰਦਰ ਸਿੰਘ ਲੱਕੀ, ਗੁਰਲੀਨ ਕੈਂਪ ਕੋਆਰਡੀਨੇਟਰ, ਹਰਵਿੰਦਰ ਕੌਰ ਕੈਂਪ ਪ੍ਰਿੰਸੀਪਲ ਦੀ ਦੇਖ ਰੇਖ ਹੇਠ ਲਗਾਇਆ ਗਿਆ।ਸਮਾਪਤੀ ਸਮਾਰੋਹ ਦੀ ਆਰੰਭਤਾ ਕੈਂਪਰਜ਼ ਨੇ ਗਾਇਨ ਰੂਪ ਵਿੱਚ ਮੂਲ ਮੰਤਰ ਦੇ ਜਾਪ ਨਾਲ ਕੀਤੀ।ਹਰਜਸਦੀਪ ਸਿੰਘ ਦੇ ਸਟੇਜ ਸੰਚਾਲਨ ਅਧੀਨ ਨੰਨੇ ਮੁੰਨੇ ਬੱਚਿਆਂ ਅਤੇ ਹਾਈ ਕਲਾਸਾਂ ਦੇ ਵਿਦਿਆਰਥੀਆਂ ਨੇ ਕਵਿਤਾਵਾਂ ਦੀ ਪੇਸ਼ਕਾਰੀ ਦਿੱਤੀ।ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ ਅਤੇ ਜੋਗਾ ਸਿੰਘ ਫੱਗੂਵਾਲਾ ਸਾਬਕਾ ਸ਼੍ਰੋਮਣੀ ਕਮੇਟੀ ਅਤੇ ਜਗਤਾਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਨੇ ਸ਼ਮੂਲੀਅਤ ਕੀਤੀ।ਗੁਰਲੀਨ ਕੌਰ ਨੇ ਕੈਂਪ ਦੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਬਾਬਾ ਪਿਆਰਾ ਸਿੰਘ ਵਲੋਂ ਬੱਚਿਆਂ ਨੂੰ ਗੁਰਬਾਣੀ ਸੰਥਿਆ, ਬੁਲਾਰਿਆਂ ਵਲੋਂ ਗੁਰ ਇਤਿਹਾਸ, ਸਿਧਾਂਤਾਂ, ਪੈਂਤੀ ਅੱਖਰੀ ਤੇ ਕੀਰਤਨ ਸਿਖਲਾਈ ਦਿੱਤੀ ਗਈ।ਛੋਟੇ ਬੱਚਿਆਂ ਨੂੰ ਮੂਲਮੰਤਰ, ਗੁਰਮੰਤਰ, ਗੁਰੂ ਸਾਹਿਬਾਨ, ਪੰਜ ਪਿਆਰਿਆਂ ਦੇ ਨਾਮ ਦ੍ਰਿੜ ਕਰਵਾਏ ਗਏ। ਰਾਜਵਿੰਦਰ ਸਿੰਘ ਲੱਕੀ ਵਲੋਂ ਪੰਚਮ ਪਾਤਿਸ਼ਾਹ ਦੇ ਇਤਿਹਾਸ ਸਬੰਧੀ ਕਰਵਾਏ ਗੁਰਮਤਿ ਪ੍ਰਸ਼ਨੋਤਰੀ ਮੁਕਾਬਲਿਆਂ ਵਿੱਚ ਬਾਬਾ ਅਜੀਤ ਸਿੰਘ ਟੀਮ ਦੇ ਲਿਟਲਪ੍ਰੀਤ ਕੌਰ, ਮਹਿਕਪ੍ਰੀਤ ਕੌਰ, ਚਾਰੂ, ਹਰਜਸਦੀਪ ਸਿੰਘ ਨੇ ਪਹਿਲੇ ਸਥਾਨ ‘ਤੇ ਰਹਿ ਕੇ ਨਗਦ ਇਨਾਮ ਹਾਸਲ ਕੀਤਾ, ਗੁਰਲੀਨ ਕੌਰ ਵਲੋਂ ਡਿਜ਼ੀਟਲ ਤਰੀਕੇ ਨਾਲ ਕਰਵਾਏ, ਗੁਰਮਤਿ ਅੰਤਾਕਸ਼ਰੀ ਮੁਕਾਬਲੇ ਦਿਲਚਸਪ ਰਹੇ।ਬੱਚਿਆਂ ਦੇ ਨਾਲ ਮਾਪਿਆਂ ਨੇ ਵੀ ਇਸ ਵਿੱਚ ਹਿੱਸਾ ਲਿਆ।
ਚਾਰ ਗਰੁੱਪਾਂ ਦੇ ਕਰਵਾਏ, ਰੰਗ ਭਰੀਏ ਮੁਕਾਬਲਿਆਂ ਵਿੱਚ ਕੈਂਪਰਜ਼ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਚਮਨਦੀਪ ਕੌਰ ਬਠਿੰਡਾ, ਭੁਪਿੰਦਰ ਕੌਰ, ਜਸਵਿੰਦਰ ਕੌਰ, ਗੁਰਵਿੰਦਰ ਕੌਰ, ਅਮਨਦੀਪ ਕੌਰ, ਰਵਨੀਤ ਕੌਰ, ਪ੍ਰਮੋਦ ਕੁਮਾਰੀ, ਜਸਵੀਰ ਕੌਰ, ਸਿਮਰਜੀਤ ਕੌਰ, ਕਿਰਨਪ੍ਰੀਤ ਕੌਰ ਨੇ ਵੱਖ ਵੱਖ ਸੇਵਾਵਾਂ ਨਿਭਾਈਆਂ। ਇਸ ਮੌਕੇ ਬੱਚੀ ਪ੍ਭਰੀਤ ਕੌਰ ਨੇ ਪੈਂਤੀ ਅੱਖਰੀ ਨੂੰ ਗੁਰਮਤਿ ਰੰਗ ਵਿੱਚ “ਉਠ ਸਵੇਰੇ ਜਾਗ, ਆਲਸ ਨੀਂਦ ਤਿਆਗ।ਕਰ ਇਸ਼ਨਾਨ ਪਿਆਰੇ, ਸਾਫ ਦੰਦ ਕਰ ਸਾਰੇ.”…. ਨੂੰ ਖੂਬਸੂਰਤ ਢੰਗ ਨਾਲ ਪੇਸ਼ ਕੀਤਾ।ਗੁਰਿੰਦਰ ਸਿੰਘ ਗੁਜਰਾਲ ਨੇ ਕੈਂਪ ਰਾਹੀਂ ਬੱਚਿਆਂ ਨੂੰ ਗੁਰਮਤਿ ਅਨੁਸਾਰੀ ਸੁਚੱਜੀ ਜੀਵਨ ਜਾਚ ਅਤੇ ਗੁਰਮਤਿ ਦੇ ਧਾਰਨੀ ਬਣਾਉਣ ਲਈ ਕਿਹਾ, ਡਾਕਟਰ, ਇੰਜੀਨੀਅਰ ਉਹ ਆਪੇ ਬਣ ਜਾਣਗੇ।ਤਾਲਮੇਲ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਨੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਉਪਰਾਲੇ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸ਼ਲਾਘਾ ਕੀਤੀ।ਉਨਾਂ ਨੇ ਸਟੱਡੀ ਸਰਕਲ ਨੂੰ ਗੁਰਦੁਆਰਾ ਸਾਹਿਬ ਦੇ ਨਾਲ ਸਥਿਤ ਬਿਲਡਿੰਗ ਵਿੱਚ ਗੁਰਮਤਿ ਕਲਾਸਾਂ ਜਾਂ ਹੋਰ ਕੋਈ ਸਿਖਲਾਈ ਕੇਂਦਰ ਖੋਲ੍ਹਣ ਦੀ ਪੇਸ਼ਕਸ਼ ਕੀਤੀ।ਅਜਮੇਰ ਸਿੰਘ ਡਿਪਟੀ ਡਾਇਰੈਕਟਰ ਨੇ ਪ੍ਰਬੰਧਕ ਕਮੇਟੀ ਵਲੋਂ ਦਿੱਤੀ ਪੇਸ਼ਕਸ਼ ਅਨੁਸਾਰ ਜਲਦੀ ਹੀ ਇਥੇ ਬੇਬੇ ਨਾਨਕੀ ਸਿਲਾਈ ਕੇਂਦਰ ਸਥਾਪਿਤ ਕਰਨ ਦਾ ਵਾਇਦਾ ਕੀਤਾ।ਬਾਬਾ ਪਿਆਰਾ ਸਿੰਘ ਨੇ ਗੁਰਬਾਣੀ ਸੰਥਿਆ ਲਈ ਆਪਣੀਆਂ ਸੇਵਾਵਾਂ ਦਿੱਤੀਆਂ।ਕੁਲਵੰਤ ਸਿੰਘ ਨਾਗਰੀ ਜ਼ੋਨਲ ਸਕੱਤਰ ਨੇ 22 ਅਗਸਤ ਨੂੰ ਕਰਵਾਏ ਜਾ ਰਹੇ ਨੈਤਿਕ ਸਿੱਖਿਆ ਇਮਤਿਹਾਨ ਅਤੇ ਸੰਗਰੂਰ ਵਿਖੇ ਸਥਾਪਿਤ ਜ਼ੋਨਲ ਦਫ਼ਤਰ ਵਿੱਚ ਸ਼ੁਰੂ ਹੋਏ ਗੁਰੂ ਨਾਨਕ ਮੋਦੀਖਾਨੇ ਦੇ ਸੇਵਾ ਕਾਰਜ਼ ਬਾਰੇ ਦੱਸਿਆ।ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਤੇ ਭਾਗ ਲੈਣ ਵਾਲੇ ਸਾਰੇ ਕੈਂਪਰਜ਼ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਤਾਲਮੇਲ ਕਮੇਟੀ ਵਲੋਂ ਮੈਡਲ, ਸਰਟੀਫਿਕੇਟ ਅਤੇ ਇਨਾਮ ਅਤੇ ਕੈਂਪ ਸੰਚਾਲਨ ਵਿੱਚ ਸਹਿਯੋਗ ਦੇਣ ਵਾਲਿਆਂ ਨੂੰ ਪ੍ਰੋ. ਨਰਿੰਦਰ ਸਿੰਘ, ਗੁਰਮੇਲ ਸਿੰਘ, ਜਗਤਾਰ ਸਿੰਘ, ਗੁਰਵਿੰਦਰ ਸਿੰਘ ਸਰਨਾ, ਰਾਜਵਿੰਦਰ ਸਿੰਘ ਲੱਕੀ, ਹਰਫੂਲ ਸਿੰਘ, ਰਾਜਿੰਦਰ ਪਾਲ ਸਿੰਘ ਟੋਨੀ, ਗੁਰਸਿਮਰਨ ਸਿੰਘ ਗੁਜਰਾਲ, ਭਾਈ ਸੁੰਦਰ ਸਿੰਘ, ਨਾਜ਼ਰ ਸਿੰਘ ਭਲਵਾਨ, ਗੁਰਲੀਨ ਕੌਰ, ਹਰਵਿੰਦਰ ਕੌਰ, ਹਰਕੀਰਤ ਕੌਰ, ਅਮਨਦੀਪ ਕੌਰ, ਚਮਨਦੀਪ ਕੌਰ, ਜਸਵਿੰਦਰ ਕੌਰ, ਗੁਰਦੀਪ ਕੌਰ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਸਵੇਰੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫਤਾਵਾਰੀ ਪ੍ਰੋਗਰਾਮ ਅਧੀਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਜਗਜੀਤ ਸਿੰਘ ਦੀ ਅਗਵਾਈ ਵਿੱਚ ਕੀਤੇ ਗਏ।ਗੁਰਿੰਦਰ ਸਿੰਘ ਗੁਜਰਾਲ, ਸੁਰਿੰਦਰ ਪਾਲ ਸਿੰਘ ਸਿਦਕੀ, ਅਰਵਿੰਦ ਸਿੰਘ ਦੇ ਜਥਿਆਂ ਨੇ ਰਸਭਿੰਨਾ ਕੀਰਤਨ ਕੀਤਾ।ਸੁਸਾਇਟੀ ਵਲੋਂ ਸਟੱਡੀ ਸਰਕਲ ਸੇਵਕਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਵਿੱਚ ਰਾਵਿੰਦਰ ਸਿੰਘ, ਗੁਰਪ੍ਰੀਤ ਸਿੰਘ ਰੋਬਿਨ, ਜਸਵੀਰ ਸਿੰਘ ਪਿੰਕਾ, ਸੁਖਪਾਲ ਸਿੰਘ ਗਗੜਪੁਰ ਤੋਂ ਇਲਾਵਾ ਭੁਪਿੰਦਰ ਕੌਰ, ਸਿਮਰਜੀਤ ਕੌਰ, ਕੁਲਵਿੰਦਰ ਕੌਰ ਢੀਂਗਰਾ ਆਦਿ ਮਾਪਿਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।ਵਿਦਿਆਰਥੀਆਂ ਵਲੋਂ ਖਾਲਸਾਈ ਨਾਹਰਿਆਂ ਦੇ ਨਾਲ ਸਿੱਖਾਂਗੇ ਸਿਖਾਵਾਂਗੇ-ਸਮਰ ਕੈਂਪ ਲਗਾਵਾਂਗੇ-ਗੁਰਬਾਣੀ ਦਾ ਇਹ ਕਹਿਣਾ ਹੈ -ਚੜ੍ਹਦੀ ਕਲਾ ਵਿੱਚ ਰਹਿਣਾ ਹੈ।ਪੜਾਈ ਦੇ ਵਿੱਚ ਮਨ ਲਗਾਈਏ-ਟੀ.ਵੀ ਮੋਬਾਈਲ ਤੋਂ ਖਹਿੜਾ ਛੁਡਾਈਏ” ਦੀ ਗੂੰਜ਼ ਵਿੱਚ ਗੁਰਮਤਿ ਸਿਧਾਂਤਾਂ ਨੂੰ ਅਪਨਾਉਣ ਦਾ ਸੰਕਲਪ ਲਿਆ।ਇਸ ਕੈਂਪ ਲਈ ਗੁਰਿੰਦਰ ਸਿੰਘ ਗੁਜਰਾਲ, ਹਰਭਜਨ ਸਿੰਘ ਭੱਟੀ, ਅਮਨਦੀਪ ਸਿੰਘ ਰੂਬੀ, ਜਗਤਾਰ ਸਿੰਘ, ਪਰਵਿੰਦਰ ਸਿੰਘ ਪੱਪੂ ਬੈਗ ਵਾਲੇ, ਭੁਪਿੰਦਰ ਕੌਰ, ਗੁਰਮਤਿ ਰਾਗੀ ਗ੍ਰੰਥੀ ਸਭਾ, ਭਾਈ ਘਨ੍ਹਈਆ ਜੀ ਸੇਵਾ ਦਲ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ, ਹਰਜੀਤ ਸਿੰਘ ਢੀਂਗਰਾ, ਰਾਵਿੰਦਰ ਸਿੰਘ ਬੰਬਾ ਗਲੀ ਵਲੋਂ ਕੈਂਪ ਦੌਰਾਨ ਬੱਚਿਆਂ ਨੂੰ ਰਿਫਰੈਸ਼ਮੈਂਟ ਅਤੇ ਇਨਾਮਾਂ ਲਈ ਸਹਿਯੋਗ ਦਿੱਤਾ ਗਿਆ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …