ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੀ ਐਨ.ਐਸ.ਐਸ ਯੂਨਿਟ, ਐਨ.ਸੀ.ਸੀ ਅਤੇ ਸਪੋਰਟਸ ਵਿੰਗ ਨੇ ਪ੍ਰਿੰਸੀਪਲ
ਡਾ. ਪੁਸ਼ਪਿੰਦਰ ਵਾਲੀਆ ਦੀ ਅਗਵਾਈ ਹੇਠ, “ਸਵੈ ਅਤੇ ਸਮਾਜ ਲਈ ਯੋਗ” ਥੀਮ ਨੂੰ ਦਰਸਾਉਂਦੇ ਹੋਏ ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ।
ਸਮਾਗਮ ਦੀ ਸ਼ੁਰੂਆਤ ਭਾਰਤੀ ਯੋਗ ਸੰਸਥਾਨ ਦੇ ਮੈਂਬਰ ਰਾਜੇਸ਼ ਭਾਟੀਆ, ਸ਼੍ਰੀਮਤੀ ਸ਼ਸ਼ੀ ਕੱਕੜ ਅਤੇ ਸ਼੍ਰੀਮਤੀ ਨੇਹਾ ਕੱਕੜ ਦੇ ਉਪਦੇਸ਼ਕ ਸੈਸ਼ਨ ਨਾਲ ਹੋਈ। ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ, ਰਾਜੇਸ਼ ਭਾਟੀਆ ਨੇ ਕਿਹਾ ਕਿ ਯੋਗ ਅਭਿਆਸ ਅੰਦਰੋਂ ਆਨੰਦ, ਸਿਹਤ ਅਤੇ ਸ਼ਾਂਤੀ ਲਿਆਉਂਦਾ ਹੈ।ਸ਼੍ਰੀਮਤੀ ਨੇਹਾ ਕੱਕੜ ਨੇ ਕਿਹਾ ਕਿ ਨਿਯਮਤ ਅਭਿਆਸ ਕਾਰਡੀਓਵੈਸਕੁਲਰ ਸਿਹਤ ਨੂੰ ਵਧਾਉਂਦਾ ਹੈ, ਆਸਣ ਅਤੇ ਸੰਤੁਲਨ ਵਿੱਚ ਸੁਧਾਰ ਕਰਦਾ ਹੈ।ਸ਼੍ਰੀਮਤੀ ਸ਼ਸ਼ੀ ਕੱਕੜ ਨੇ ਯੋਗ ਨੂੰ ਇੱਕ ਸੰਪੂਰਨ ਤਣਾਅ ਪ੍ਰਬੰਧਨ ਤਕਨੀਕ ਵਜੋਂ ਦੇਖਿਆ ਜੋ ਸਮੁਚੀ ਤੰਦਰੁਸਤੀ ਅਤੇ ਜੀਵਨ ਦੀ ਗੁਣਵੱਤਾ ਨੂੰ ਵਧਾਉਂਦਾ ਹੈ।
ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਯੋਗਾ ਸਿਹਤਮੰਦ ਜੀਵਨ ਜਿਊਣ ਦੀ ਇੱਕ ਕਲਾ ਅਤੇ ਵਿਗਿਆਨ ਹੈ।ਐਨ.ਐਸ.ਐਸ ਵਲੰਟੀਅਰਾਂ ਨੇ ਵੀ ਇਸ ਦਿਵਸ ਦੀ ਥੀਮ ਨੂੰ ਮਨਾਉਣ ਲਈ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਭਾਗ ਲਿਆ।ਮੁਕਾਬਲੇ ਵਿੱਚ ਬੀ.ਕਾਮ ਸਮੈਸਟਰ-6 ਦੀ ਦਿਵਿਆ ਝਿੰਗਨ ਅਤੇ ਮੁਸਕਾਨ ਮਹਾਜਨ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ’ਤੇ ਰਹੀਆਂ।
ਸ੍ਰੀਮਤੀ ਕਿਰਨ ਗੁਪਤਾ, ਮੁਖੀ, ਕੰਪਿਊਟਰ ਸਾਇੰਸ ਵਿਭਾਗ, ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸੁਰਭੀ ਸੇਠੀ ਅਤੇ ਡਾ. ਨਿਧੀ ਅਗਰਵਾਲ, ਡਾ. ਸਾਹਿਲ ਗੁਪਤਾ, ਡਾ. ਪਲਵਿੰਦਰ ਸਿੰਘ, ਡਾ. ਅਮਨਦੀਪ ਕੌਰ, ਅਤੇ ਸ੍ਰੀਮਤੀ ਅਕਸ਼ੀਕਾ ਅਨੇਜਾ ਨੇ ਵੀ ਇਸ ਸਮਾਗਮ ਵਿਚ ਸ਼ਿਰਕਤ ਕੀਤੀ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media