Thursday, December 26, 2024

ਡੀ.ਏ.ਵੀ ਪਬਲਿਕ ਸਕੂਲ ਵੱਲੋਂ ਅੰਤਰਰਾਸ਼਼ਟਰੀ ਯੋਗ ਦਿਵਸ ਦਾ ਆਯੋਜਨ

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ, ਜਿਸ ਦਾ ਉਦੇਸ਼ `ਆਪਣੇ ਆਪ ਅਤੇ ਸਮਾਜ ਨੂੰ ਯੋਗ ਸਿਖਾਉਣਾ` ਸੀ।ਸਕੂਲ ਦੇ ਵਿਹੜੇ ਵਿੱਚ ਆਨਲਾਈਨ ਇਕ ਵਿਸ਼ੇਸ਼ ਯੋਗ ਸੈਸ਼ਨ ਦਾ ਆਯੋਜਨ ਕੀਤਾ ਗਿਆ।ਸੈਸ਼ਨ ਵਿੱਚ 1500 ਤੋਂ ਵੱਧ ਵਿਦਿਆਰਥੀਆਂ ਅਤੇ ਸਟਾਫ਼ ਨੇ ਭਾਗ ਲਿਆ।ਖ਼ਾਸ ਕਿਰਿਆਵਾਂ ਤੋਂ ਪਹਿਲਾਂ ਪ੍ਰਭੂ ਪ੍ਰਮਾਤਮਾ ਦੀਆਂ ਅਸੀਸਾਂ ਲਈਆਂ ਗਈਆਂ।ਇਸ ਸੈਸ਼ਨ ਵਿੱਚ ਅਲੋਮਸ਼ਵਿਲੋਮ, ਪ੍ਰਣਾਯਾਮ ਅਤੇ ਬ੍ਰਾਹਮਰੀ ਪ੍ਰਣਾਯਾਮ ਕਰਵਾਇਆ ਗਿਆ।ਯੋਗ ਦੇ ਪ੍ਰਤੀ ਉਤਸ਼ਾਹੀ ਲੋਕਾਂ ਨੇ ਸੂਰਯ ਨਮਸਕਾਰ, ਪਰਬਤ ਆਸਨ, ਤਾੜ ਆਸਨ ਅਰਥ ਚੱਕਰ ਆਸਨ, ਭੁਜੰਗ ਆਸਨ, ਹਾਸ ਯੋਗ ਵਰਗੇ ਵੱਖ-ਵੱਖ ਆਸਨਾਂ ਦਾ ਅਭਿਆਸ ਕਰਦੇ ਹੋਏ ਮਨ-ਸਰੀਰ ਦੀ ਕਸਰਤ ਵਿੱਚ ਆਪਣੇ ਆਪ ਨੂੰ ਲੀਨ ਕਰ ਲਿਆ।ਸਕੂਲ ਦੀ ਯੋਗ ਅਧਿਆਪਕਾ ਨੇ ਲੰਬੇ ਸਾਹ ਲੈਣਾ ਅਤੇ ਤਾੜੀ ਮਾਰਨਾ ਆਦਿ ਕੁੱਝ ਗਤੀਵਿਧੀਆਂ ਵੀ ਕਰਵਾਈਆਂ।ਯੋਗ ਸੈਸ਼ਨ ਦਾ ਅੰਤ ਸ਼ਾਂਤੀ ਪਾਠ ਨਾਲ ਕੀਤਾ ਗਿਆ ।ਯੋਗ ਨਾਲ ਸਬੰਧਿਤ ਇੱਕ ਆਨਲਾਈਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ।
ਪੰਜਾੁਬ ਜ਼ੋਨ=ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਇਸ ਸਕੂਲ ਦੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਕੂਲ ਵੱਲੋਂ ਚੁੱਕੇ ਇਸ ਕਦਮ ਦੀ ਪ੍ਰਸ਼ੰਸਾ ਵੀ ਕੀਤੀ । ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਤੰਦਰੁਸਤ ਜਿ਼ੰਦਗੀ ਦੇ ਲਈ ਯੋਗ ਕਰਨਾ ਚਾਹੀਦਾ ਹੈ।ਸਕੂਲ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਯੋਗ ਅਭਿਆਸ ਨਾਲ ਜੁੜੇ ਰਹਿਣ ਲਈ ਕਿਹਾ।
ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਯੋਗ ਮਾਨਵ ਚੇਤਨਾ ਤੇ ਕਲਿਆਣ ਨੂੰ ਅੱਗੇ ਵਧਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ।ਉਨ੍ਹਾਂ ਨੇ ਯੋਗ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ `ਤੇ ਜ਼ੋਰ ਦਿੱਤਾ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …