Tuesday, October 13, 2026

ਡਾ. ਰਾਜੇਸ਼ ਸ਼ਰਮਾ ਸੰਗੀਤ ਵਿਭਾਗ ਦੇ ਮੁਖੀ ਨਿਯੁੱਕਤ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਡਾ. ਰਾਜੇਸ਼ ਸ਼ਰਮਾ ਦੀ ਅਸੋਸੀਏਟ ਪ੍ਰੋਫੈਸਰ ਦੀ ਤਰੱਕੀ ਹੋਣ `ਤੇ ਉਹਨਾ ਨੇ ਡਾ. ਸੁਨੀਲ ਕੁਮਾਰ ਡੀਨ ਫੈਕਲਟੀ ਭਾਸ਼ਾਵਾਂ, ਰਿਸਰਚ ਸਕਾਲਰਾਂ ਅਤੇ ਦਫਤਰੀ ਸਟਾਫ ਦੀ ਹਾਜ਼ਰੀ ਵਿੱਚ ਮੁਖੀ ਸੰਗੀਤ ਵਿਭਾਗ ਦਾ ਚਾਰਜ਼ ਲਿਆ।ਡਾ. ਰਾਜੇਸ਼ ਸ਼ਰਮਾ ਮੁਖੀ ਸੰਗੀਤ ਵਿਭਾਗ ਵਲੋਂ ਯੂਨੀਵਰਸਿਟੀ ਦੇ ਉਚ-ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ।ਉਨਾਂ ਇਹ ਯਕੀਨ ਦਿਵਾਇਆ ਕਿ ਉਹ ਆਪਣੀ ਜਿਮੇਵਾਰੀ ਸਬੰਧੀ ਸਾਰੇ ਕੰਮ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨਗੇ ਅਤੇ ਸੰਗੀਤ ਵਿਭਾਗ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …