ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਅੰਮ੍ਰਿਤਸਰ ਡਾ. ਸੁਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੱਚਾ-ਬੱਚਾ ਸਿਹਤ ਸੇਵਾਵਾਂ ਵਿਚ ਸੁਧਾਰ ਲਿਆਉਣ ਲਈ ਸਮੂਹ ਬਲਾਕ ਐਕਸਟੈਨਸ਼ਨ ਐਜੂਕੇਟਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਨੀਲਮ ਭਗਤ ਅਤੇ ਜਿਲਾ੍ਹ ਟੀਕਾਕਰਣ ਅਫਸਰ ਡਾ. ਭਾਰਤੀ ਧਵਨ ਨੇ ਕਿਹਾ ਕਿ ਮੈਟਰਨਲ ਅਤੇ ਚਾਇਲਡ ਡੈਥ ਰੇਟ ਵਿੱਚ ਸੁਧਾਰ ਲਿਆਉਣ ਲਈ ਸਭ ਤੋਂ ਜਰੂਰੀ ਹੈ ਕਿ ਗਰਭਵਤੀ ਮਾਵਾ ਦੀ ਜਲਦੀ ਰਜਿਸਟ੍ਰੇਸ਼ਨ ਕੀਤੀ ਜਾਵੇ ਤਾਂ ਜੋ ਸਮੇਂ ਸਿਰ ਹਾਈਰਿਸਕ ਕੇਸਾਂ ਦੀ ਪਹਿਚਣ ਹੋ ਸਕੇ ਅਤੇ ਸਮੇਂ ਤੇ ਸਿਰ ਇਲਾਜ ਕਰਵਾਇਆ ਜਾ ਸਕੇ।ਉਹਨਾਂ ਕਿਹਾ ਕਿ ਬਹੁਤ ਸਾਰੇ ਹਾਈਰਿਸਕ ਕੇਸਾਂ ਵਿੱਚ ਗਰਭਵਤੀ ਮਾਵਾਂ ਅਨੀਮੀਆ, ਸ਼ੂਗਰ, ਹਾਈਪਰਟੇਨਸ਼ਨ, ਪ੍ਰੀਵੀਅਸ ਸਰਜੇਰੀਅਨ, ਉਮਰ 17 ਤੋਂ ਘੱਟ ਜਾਂ 35 ਤੋਂ ਵੱਧ ਹੋਣਾ, ਭਾਰ ਬਹੁਤ ਜਿਆਦਾ ਘੱਟ ਜਾਂ ਵੱਧ ਹੋਣਾ, ਕੱਦ ਬਹੁਤ ਛੋਟਾ ਹੋਣਾ, ਸ਼ਰੀਰ ਅਤੇ ਪੈਰਾਂ ਤੇ ਸੋਜ਼ ਪੈਣੀ, ਦੌਰੇ ਪੈਣਾ, ਵਾਰ-ਵਾਰ ਖੂਨ ਪੈਣਾ, ਬੱਚਾ ਬ੍ਰੀਚ ਹੋਣਾ, ਮਲਟੀਪਲ ਅਬਾਰਸ਼ਨ ਹੋਣਾ, ਜੌੜੇ ਬੱਚੇ ਹੋਣਾਂ ਜਾਂ ਪਹਿਲਾਂ ਸਟਿਲ ਬਰਥ ਹਿਸਟਰੀ ਹੋਣਾ ਆਦਿ ਸ਼ਾਮਲ ਹੁੰਦਾ ਹੈ।ਜੇਕਰ ਕਿਸੇ ਨੂੰ ਵੀ ਪਹਿਲਾਂ ਤੋਂ ਅਜਿਹੀ ਸਮੱਸਿਆ ਰਹੀ ਹੋਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਨਜ਼ਦੀਕ ਦੇ ਸਰਕਾਰੀ ਹੈਲਥ ਸੈਂਟਰ ‘ਤੇ ਜਾ ਕੇ ਆਪਣੀ ਜਾਂਚ ਤੇ ਇਲਾਜ਼ ਕਰਵਾਓੁਣਾ ਚਾਹੀਦਾ ਹੈ।ਉਹਨਾਂ ਵਿਸ਼ਥਾਰ ਨਾਲ ਜੱਚਾ-ਬੱਚਾ ਸਿਹਤ ਸੰਭਾਲ, ਟੀਕਾਰਣ, ਜੇ.ਐਸ.ਐਸ.ਕੇ, ਫੈਮਲੀ ਪਲੈਨਿੰਗ, ਸੈਕਸ ਰੇਸ਼ੋ, ਨੈਸ਼ਨਲ ਹੈਲਥ ਪ੍ਰੋਗਰਾਮ, ਮੈਟਰਨਲ ਅਤੇ ਚਾਇਲਡ ਡੈਥ ਦੇ ਕਾਰਣ, ਇਲਾਜ ਅਤੇ ਸਵਧਾਨੀਆਂ ਸੰਬਧੀ ਟਰੇਨਿੰਗ ਦਿੱਤੀ ਗਈ ਅਤੇ ਕਿਹਾ ਗਿਆ ਕਿ ਇਸ ਟ੍ਰੇਨਿੰਗ ਦਾ ਮੱਖ ਮੰਤਵ ਜਿਲੇ੍ਹ ਵਿੱਚ ਐਮ.ਐਮ.ਆਰ ਅਤੇ ਸੀ.ਡੀ.ਆਰ ਨੂੰ ਘਟਾਉਣਾ ਹੈ।
ਇਸ ਮੌਕੇ ਤੇ ਜਿਲ੍ਹਾ ਐਮ.ਈ.ਆਈ.ਓ ਅਮਰਦੀਪ ਸਿੰਘ, ਡਾ. ਰਾਘਵ ਗੁਪਤਾ, ਡਾ. ਵਨੀਤ, ਬਲਾਕ ਐਜੂਕੇਟਰ ਰਣਜੀਤ ਕੁਮਾਰ, ਪੂਜਾ ਸ਼ਰਮਾ, ਸ਼ੁਸ਼ਮਾ ਸ਼ਰਮਾ, ਜਗਦੀਪ ਸਿੰਘ, ਮਨਦੀਪ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।
Check Also
ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ
ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਬੰਸਦਾਨੀ, ਦਸਮ ਪਾਤਸ਼ਾਹ ਸ੍ਰੀ …