ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਜੋ ਕਿ ਜਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਪ੍ਰਧਾਨ ਵੀ ਹਨ ਦੀ ਅਗਵਾਈ ਹੇਠ ਰੈਡ
ਕਰਾਸ ਨੇ ਬੀਤੀ ਦਿਨੀਂ ਮੀਰਾਂਕੋਟ ਚੌਂਕ ਵਿੱਚ ਅੱਗ ਲੱਗਣ ਕਾਰਨ ਸੜੇ 6 ਖੋਖਿਆਂ ਦੇ ਮਾਲਕਾਂ ਨੂੰ 10-10 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈਕ ਦਿੱਤੇ।ਘਨਸ਼ਾਮ ਥੋਰੀ ਨੇ ਪੀੜ੍ਹਤ ਪਰਿਵਾਰਾਂ ਦੇ ਮੁਖੀਆਂ ਸ੍ਰੀਮਤੀ ਸੁਨੀਤਾ ਦੇਵੀ, ਸਾਜਨ ਰਾਏ, ਸ੍ਰੀਮਤੀ ਮੁੰਨਾ ਦੇਵੀ, ਕਿਸ਼ਨ ਵਿਸਵਾਸ਼, ਨੰਨੇ ਲਾਲ ਅਤੇ ਸ੍ਰੀਮਤੀ ਰਸ਼ਿਦਾ ਖਾਤੂਨ ਨੂੰ ਇਹ ਚੈਕ ਸੌਂਪੇ।ਉਨਾਂ ਇਸ ਘਟਨਾ ਲਈ ਅਫਸੋਸ ਜਾਹਿਰ ਕਰਦੇ ਕਿਹਾ ਕਿ ਰੈਡ ਕਰਾਸ ਨੇ ਹਮੇਸ਼ਾਂ ਲੋੜਵੰਦਾਂ ਦੀ ਬਾਂਹ ਫੜ੍ਹੀ ਹੈ ਅਤੇ ਅੱਜ ਵੀ ਅੰਮ੍ਰਿਤਸਰ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਨਾਂ ਪੀੜ੍ਹਤ ਪਰਿਵਾਰਾਂ ਦੀ ਸਹਾਇਤਾ ਕਰਕੇ ਸੁਕੂਨ ਮਿਲਿਆ ਹੈ।ਉਨਾਂ ਕਿਹਾ ਕਿ 13 ਜੂਨ ਦੀ ਰਾਤ ਨੂੰ ਅੱਗ ਲੱਗਣ ਕਾਰਨ 6 ਖੋਖੇ ਪੂਰੀ ਤਰ੍ਹਾਂ ਸੜ੍ਹ ਗਏ ਸਨ।ਰੈਡ ਕਰਾਸ ਨੇ ਆਪਣੀ ਜਾਂਚ ਵਿੱਚ ਇਨਾਂ 6 ਲੋਕਾਂ ਨੂੰ ਮੁਆਵਜ਼ਾ ਦੇ ਕੇ ਅਗਾਂਹ ਕੰਮ ਕਰ ਸਕਣ ਲਈ ਸਹਾਇਤਾ ਕੀਤੀ ਹੈ।
ਇਸ ਮੌਕੇ ਸੈਕਟਰੀ ਰੈਡ ਕਰਾਸ ਸੈਮਸਨ ਮਸੀਹ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਥੋਰੀ ਨੇ ਅਖਬਾਰ ਵਿੱਚ ਲੱਗੀ ਖ਼ਬਰ ਪੜ੍ਹ ਕੇ ਇਸ ਕੇਸ ਦੀ ਜਾਂਚ ਲਈ ਉਨਾਂ ਦੀ ਡਿਊਟੀ ਲਗਾਈ ਸੀ।ਜਿਥੋਂ ਸੱਚ ਪਤਾ ਲੱਗਣ ‘ਤੇ ਡਿਪਟੀ ਕਮਿਸ਼ਨਰ ਨੇ ਤੁਰੰਤ ਰੈਡ ਕਰਾਸ ਵਲੋਂ ਮੁਆਵਜ਼ਾ ਦੇਣ ਦੀ ਹਦਾਇਤ ਕਰ ਦਿੱਤੀ ਸੀ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media