Monday, June 16, 2025
Breaking News

ਲੱਖਾਂ ਪੰਜਾਬੀਆਂ ਵਲੋਂ ਅੰਤਰਰਾਸ਼ਟਰੀ ਸਰਹੱਦ ‘ਤੇ ਧਰਨਾ ਦੇ ਕੇ ਪੂਰੀ ਕੌਮ ਵਿਰੁੱਧ ਬਦਨਾਮੀ ਮੁਹਿੰਮ ਬੰਦ ਕਰਨ ਦੀ ਮੰਗ

ਸੁਖਬੀਰ ਵਲੋਂ ਪ੍ਰਧਾਨ ਮੰਤਰੀ ਨੂੰ ਬਜਟ ‘ਚ ਪਾਕਿ ਨੇੜੇ ਸਰਹੱਦ ‘ਤੇ ਨਿਗਰਾਨੀ ਵਧਾਉਣ ਲਈ ਵਿਸ਼ੇਸ਼ ਫੰਡ ਦੇਣ ਦੀ ਮੰਗ

PPN0501201503 PPN0501201504

ਅਟਾਰੀ (ਅੰਮ੍ਰਿਤਸਰ), 5 ਜਨਵਰੀ (ਕੁਲਦੀਪ ਸਿੰਘ ਨੋਬਲ/ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕੜਾਕੇ ਦੀ ਠੰਢ ਦੌਰਾਨ ਲੱਖਾਂ ਲੋਕਾਂ ਅੱਜ ਸਰਹੱਦ ਨੇੜੇ ਅਟਾਰੀ ਵਿਖੇ ਕੀਤੀ ਲਾਮਿਸਾਲ ਰੈਲੀ ਵਿਚ ਪੰਜਾਬੀਆਂ ਦੀ ਅਣਖ ਦੀ ਰਾਖੀ ਤੇ ਅਕਾਲੀ ਦਲ ਦੀ ਨਸ਼ਿਆਂ ਵਿਰੁੱਧ ਲੜਾਈ ਦਾ ਡਟਵਾਂ ਸਮਰਥਨ ਕਰਨ ਦਾ ਅਹਿਦ ਲਿਆ ਗਿਆ। ਇਸ ਤੋਂ ਇਲਾਵਾ ਸਰਹੱਦ ਪਾਰੋਂ ਨਸ਼ਾ ਤਸਕਰੀ ਰੋਕਣ ਅਤੇ ਮੱਧ ਪ੍ਰਦੇਸ਼ ਤੇ ਰਾਜਸਥਾਨ ਵਿਖੇ ਨਸ਼ੇ ਦੀ ਖੇਤੀ ‘ਤੇ ਵੀ ਰੋਕ ੨ਲਾਏ ਜਾਣ ਦੀ ਮੰਗ ਕੀਤੀ ਗਈ।
ਅੱਜ ਇੱਥੇ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਪੁੱਜੇ ਅਕਾਲੀ ਵਰਕਰਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਕੋਲੋਂ ਮੰਗ ਕੀਤੀ ਕਿ ਸਰਹੱਦ ਰਾਹੀਂ ਨਸ਼ਾ ਤਸਕਰੀ ਰੋਕਣ ਲਈ ਅਮਰੀਕਾ-ਮੈਕਸੀਕੋ ਦੀ ਸਰਹੱਦ ਦੀ ਤਰਜ਼ ‘ਤੇ ਸੀਲ ਕੀਤਾ ਜਾਵੇ ਅਤੇ ਬੀ.ਐਸ.ਐਫ. ਨੂੰ ਤਕਨੀਕੀ ਤੌਰ ‘ਤੇ ਹੋਰ ਸਮਰੱਥ ਬਣਾਉਣ ਲਈ ਇਕ ਵੱਖਰਾ ਫੰਡ ਕਾਇਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਹੱਦ ‘ਤੇ ਅਤਿ ਆਧੁਨਿਕ ਤਕਨੀਕਾਂ ਜਿਵੇਂ ਕਿ ਸੈਂਸਰ ਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਨਿਗਰਾਨੀ ਰੱਖੀ ਜਾਵੇ। ਇਸ ਤੋਂ ਇਲਾਵਾ ਸ. ਬਾਦਲ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸਰਹੱਦ ਪਾਰ ਨਸ਼ੇ ਦੇ ਉਤਪਾਦਨ ਰੋਕਣ ਲਈ ਪਾਕਿਸਤਾਨ ਤੇ ਅਫਗਾਨਿਸਤਾਨ ਸਰਕਾਰ ਨਾਲ ਗੱਲਬਾਤ ਕਰਨ।
ਸ. ਬਾਦਲ ਨੇ ਗੁਆਂਢੀ ਰਾਜਾਂ ਵਿਚ ਅਫੀਮ ਤੇ ਪੋਸਤ ਦੀ ਕਾਸ਼ਤ ਤੇ ਵਿਕਰੀ ‘ਤੇ ਰੋਕ ੨ਲਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਕ ਦੇਸ਼ ਵਿਚ ਦੋ ਕਾਨੂੰਨ ਕਿਵੇਂ ਹੋ ਸਕਦੇ ਹਨ ਕਿ ਇਕ ਰਾਜ ਅਨਾਜ ਪੈਦਾ ਕਰੇ ਜਦਕਿ ਦੂਜੇ ਰਾਜ ਨਸ਼ੇ ਦੀ ਖੇਤੀ ਕਰਕੇ ਮਾਲੀਆ ਇਕੱਤਰ ਕਰਨ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਤੇ ਰਾਜਸਥਾਨ ਸਾਲਾਨਾ ਅਫੀਮ ਤੇ ਭੱਕੀ ਦੇ ਠੇਕਿਆਂ ਤੋਂ 100 ਤੋਂ 115 ਕਰੋੜ ਰੁਪੈ ਕਮਾਉਂਦੇ ਹਨ ਜਦਕਿ ਉਹੀ ਨਸ਼ੇ ਪੰਜਾਬ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਨੁਕਸਾਨ ਕਰ ਰਹੇ ਹਨ। ਉਨ੍ਹਾਂ ਅਫਸੋਸ ਪ੍ਰਗਟਾਇਆ ਕਿ ਕਈ ਰਾਜਾਂ ਵਿਚ ਜੋ ਆਪਣੀਆਂ ਰੇਵ ਪਾਰਟੀਆਂ ਲਈ ਮਸ਼ਹੂਰ ਹਨ ਵਿਖੇ ਨਸ਼ਿਆਂ ਦੀ ਆਸਾਨੀ ਨਾਲ ਉਪਲਬਧਤਾ ਹੈ। ਉਨ੍ਹਾਂ ਕਿਹਾ ਕਿ ਗੋਆ ਵਿਚ ਐਨ.ਡੀ.ਪੀ.ਐਸ. ਕਾਨੂੰਨ ਤਹਿਤ ਸਾਲ 2013 ਤਹਿਤ ਸਿਰਫ 55 ਗ੍ਰਿਫਤਾਰੀਆਂ ਹੋਈਆਂ। ਉਨ੍ਹਾਂ ਕਿਹਾ ਕਿ ਕੀ ਇਹ ਇਕ ਮਜਾਕ ਨਹੀਂ? ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਿਛਲੇ ਸਾਲ ਦੌਰਾਨ 25000 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਤੇ ਸਭ ਤੋਂ ਵੱਧ ਬਰਾਮਦਗੀ ਕੀਤੀ ਗਈ।
ਇਸ ਮੌਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ 5 ਤੋਂ 6 ਘੰਟੇ ਦਾ ਸਫਰ ਕਰਕੇ ਪਹੁੰਚੇ ਪੰਜਾਬੀਆਂ ਦੇ ਉਤਸ਼ਾਹ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿਰੁੱਧ ਸਮੁੱਚਾ ਕੂੜ ਪ੍ਰਚਾਰ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਆਪਣੇ ਇਕ ਦੌਰੇ ਦੌਰਾਨ ਇਹ ਝੂਠਾ ਦਾਅਵਾ ਕੀਤੇ ਜਾਣ ਕਿ ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ਾਈ ਹਨ ਨਾਲ ਸ਼ੁਰੂ ਹੋਇਆ ਸੀ। ਉਨ੍ਹਾਂ ਕਿਹਾ ਕਿ ਅਸਲੀਅਤ ਇਹ ਸੀ ਕਿ ਉਹ ਅਧਿਐਨ ਇਕ ਹਜ਼ਾਰ ਨਸ਼ੇੜੀਆਂ ਉਪਰ ਕੀਤਾ ਗਿਆ ਸੀ ਜਿਨ੍ਹਾਂ ਵਿਚੋਂ 70 ਫੀਸਦੀ ਨੌਜਵਾਨ ਸਨ। ਸ. ਬਾਦਲ ਨੇ ਕਿਹਾ ਕਿ ਗਾਂਧੀ ਪਰਿਵਾਰ ਦੀ ਪੰਜਾਬ ਵਿਰੋਧੀ ਸੋਚ ਕਾਰਨ ਉਸਨੇ ਹਮੇਸ਼ਾ ਪੰਜਾਬੀਆਂ ਨੂੰ ਬਦਨਾਮ ਕੀਤਾ ਹੈ ਜਿਸ ਤਹਿਤ ਪਹਿਲਾਂ ਸਾਨੂੰ ਅੱਤਵਾਦੀ ਤੇ ਵੱਖਵਾਦੀ ਤੇ ਹੁਣ ਨਸ਼ੇੜੀ ਕਹਿਕੇ ਭੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਮਦਰਾਸ ਤੇ ਕੋਲਕਾਤਾ ਜਾ ਕੇ ਵੀ ਵੱਡੇ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕੀਤਾ ਹੈ ਅਤੇ ਇਸ ਬੁਰਾਈ ਦੇ ਖਿਲਾਫ ਜੰਗ ਜਾਰੀ ਰਹੇਗੀ ਕਿਉਂਕਿ ਅਸੀਂ ਬਹਾਦਰ ਪੰਜਾਬੀਆਂ ਨੂੰ ਕਿਸੇ ਵੀ ਕੀਮਤ ‘ਤੇ ਬਦਨਾਮ ਨਹੀਂ ਹੋਣ ਦੇ ਸਕਦੇ।
ਸ. ਬਾਦਲ ਨੇ ਇਸ ਮੌਕੇ ਇਹ ਵੇਰਵੇ ਵੀ ਦਿੱਤੇ ਕਿ ਪੰਜਾਬ ਕਾਂਗਰਸ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਕਿਸ ਤਰ੍ਹਾਂ ਨਸ਼ੇ ਦੋ ਸੌਦਾਗਰ ਭੋਲੇ ਨੂੰ ਕਾਨੂੰਨ ਦੇ ਸ਼ਿਕੰਜੇ ਤੋਂ ਬਚਾਇਆ। ਉਨ੍ਹਾਂ ਕਿਹਾ ਕਿ ਬਾਜਵਾ ਨੇ ਭੋਲੇ ਵਿਰੁੱਧ ਪੁਲਿਸ ਜਾਂਚ ਨੂੰ ਦੂਜੇ ਜਿਲ੍ਹੇ ਵਿਚ ਤਬਦੀਲ ਕਰਵਾਇਆ । ਉਨ੍ਹਾਂ ਕਾਂਗਰਸ ਵਿਧਾਨਕਾਰ ਦਲ ਦੇ ਆਗੂ ਸੁਨੀਲ ਜਾਖੜ ਦੇ ਇਸ ਦਾਅਵੇ ਦੀ ਕਿ ਅੱਜ ਦੀ ਰੈਲੀ ਵਿਚ ਨਸ਼ੇੜੀ ਭਾਗ ਲੈਣਗੇ ਦੀ ਕਰੜੀ ਨਿਖੇਧੀ ਕੀਤੀ ਤੇ ਕਿਹਾ ਕਿ ਅਜਿਹਾ ਬਿਆਨ ਇਕ ਵੇਲਾ ਵਿਹਾਅ ਚੁੱਕਿਆ ਆਗੂ ਹੀ ਦੇ ਸਕਦਾ ਹੈ। ਸ. ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਬਾਰੇ ਕੀਤੇ ਜਾ ਰਹੈ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ ਤੇ ਨਸ਼ਿਆਂ ਵਿਰੁੱਧ ਲੜਾਈ ਲਈ ਇਕਜੁੱਟ ਹੋਣ।
ਇਸ ਤੋਂ ਪਹਿਲਾਂ ਬੋਲਦਿਆਂ ਪੰਜਾਬ ਦੇ ਮਾਲ ਮੰਤਰੀ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਾਨੂੰ ਨਸ਼ੇੜੀ ਕਹਿਕੇ ਸਾਡੀ ਅਣਖ ਨੂੰ ਵੰਗਾਰਿਆ ਗਿਆ ਹੈ ਜਿਸਦਾ ਅੱਜ ਦੇ ਇਕੱਠ ਨੇ ਢੁੱਕਵਾਂ ਉੱਤਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਈ ਕਿਵੇਂ ਭੁੱਲ ਸਕਦਾ ਹੈ ਕਿ ਕੇਵਲ 2 ਫੀਸਦੀ ਪੰਜਾਬੀਆਂ ਨੇ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹੋਣ। ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਔਖੀ ਘੜੀ ਵੇਲੇ ਸੁਰੱਖਿਆ ਏਜੰਸੀਆਂ ਦਾ ਸਾਥ ਦਿੱਤਾ ਹੈ ਪਰ ਕੁਝ ਸੁਆਰਥੀ ਲੋਕਾਂ ਵਲੋਂ ਇਸਨੂੰ ਬੀ.ਐਸ.ਐਫ. ਵਿਰੁੱਧ ਧਰਨਾ ਕਹਿਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਕਾਂਗਰਸ ਦੇ ਇਸਦੇ ਪੰਜਾਬ ਦੇ ਮੁਖੀ ਵਲੋਂ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਸਾਜਿਸ਼ ਰਚੀ ਗਈ। ਉਨ੍ਹਾਂ ਕਿਹਾ ਕਿ ਭੋਲਾ ਜਿਸਨੇ ਉਨ੍ਹਾਂ ਵਿਰੁੱਧ ਦੋਸ਼ ੨ਲਾਏ ਹਨ ਨੂੰ ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ ਨਾ ਕਿ ਕਿਸੇ ਕੇਂਦਰੀ ਏਜੰਸੀ ਵਲੋਂ। ਉਨ੍ਹਾਂ ਕਿਹਾ ਕਿ ਭੋਲਾ ਤੇ ਪ੍ਰਤਾਪ ਸਿੰਘ ਬਾਜਵਾ ਦੀ ਇਕੋ ਬੋਲੀ ਬਾਜਵਾ ਦੀ ਇਸ ਸਾਜਿਸ਼ ਵਿਚ ਸ਼ਮੂਲੀਅਤ ਨੂੰ ਤਸਦੀਕ ਕਰਦੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਬਾਜਵਾ ਪਰਿਵਾਰ ਦੇ ਪੇਸ਼ੇ ਨੂੰ ਹਰ ਕੋਈ ਜਾਣਦਾ ਹੈ ਤੇ ਇਹ ਇਕ ਤੱਥ ਹੈ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਪਿਤਾ ਸਤਨਾਮ ਸਿੰਘ ਬਾਜਵਾ ਦੇ ਭੋਗ ਮੌਕੇ ਸਾਬਕਾ ਕਾਂਗਰਸੀ ਆਗੂ ਚੌਧਰੀ ਸੁੰਦਰ ਸਿੰਘ ਨੇ ਉਸਨੂੰ ਤਸਕਰ ਦੱਸਿਆ ਸੀ। ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ਨੂੰ ਆਪਣਾ ਡੋਪ ਟੈਸਟ ਕਰਵਾਉਣ ਦੀ ਵੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਮਨਾਂ ਵਿਚ ਬੀ.ਐਸ.ਐਫ. ਤੇ ਫੌਜ ਪ੍ਰਤੀ ਪੂਰਨ ਸਤਿਕਾਰ ਹੈ ਤੇ ਇਹ ਕਾਂਗਰਸ ਪਾਰਟੀ ਹੀ ਹੈ ਜੋ ਪੰਜਾਬੀਆਂ ਨੂੰ ਬਦਨਾਮ ਕਰਨ ੨ਲਈ ਗੱਲਾਂ ਨੂੰ ਤੋੜ ਮਰੋੜ ਰਹੀ ਹੈ।
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਲੋਕਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਨਸ਼ੇ ਦੇ ਤਸਕਰਾਂ ਨੂੰ ਬੇਪਰਦ ਕਰਨ ਤੇ ਖੁਦ ਕਿਸੇ ਤਰ੍ਹਾਂ ਦਾ ਨਸ਼ਾ ਨਾ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪੋ ਆਪਣੇ ਇਲਾਕੇ ਵਿਚ ਕਿਸੇ ਤਰ੍ਹਾਂ ਦੀ ਸਰਗਰਮੀ ਦਾ ਪਤਾ ਲੱਗਣ ‘ਤੇ ਮਾਮਲਾ ਪ੍ਰਸ਼ਾਸ਼ਨ ਦੇ ਧਿਆਨ ਵਿਚ ਲਿਆਉਣਾ ਚਾਹੀਦਾ ਹੈ।
ਰੈਲੀ ਨੂੰ ਅਜੀਤ ਸਿੰਘ ਕੋਹਾੜ, ਡਾ. ਦਲਜੀਤ ਸਿੰਘ ਚੀਮਾ, ਸ. ਗੁਲਜਾਰ ਸਿੰਘ ਰਣੀਕੇ, ਸ. ਬਲਵੰਤ ਸਿੰਘ ਰਾਮੂਵਾਲੀਆ, ਬੀਬੀ ਜਗੀਰ ਕੌਰ, ਸ. ਸੁੱਚਾ ਸਿੰਘ ਲੰਗਾਹ, ਸ. ਸੇਵਾ ਸਿੰਘ ਸੇਖਵਾਂ, ਸ. ਨਿਰਮਲ ਸਿੰਘ ਕਾਹਲੋਂ, ਸ.ਵੀਰ ਸਿੰਘ ਲੋਪੋਕੇ ਤੇ ਇੰਦਰਬੀਰ ਸਿੰਘ ਬੁਲਾਰੀਆ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸਾਬਕਾ ਮੰਤਰੀ ਸ੍ਰੀਮਤੀ ਉਪਿੰਦਰਜੀਤ ਕੌਰ, ਸ੍ਰੀ ਐਨ,ਕੇ ਸ਼ਰਮਾ, ਸ੍ਰੀ ਵਿਰਸਾ ਸਿੰਘ ਵਲਟੋਹਾ, ਸ.ੰਘ ਬੋਨੀ ਅਜਨਾਲਾ, ਸ. ਗੁਰਬਚਨ ਸਿੰਘ ਬੱਬੇਹਾਲੀ, ਰਾਜਮਹਿੰਦਰ ਸਿੰਘ ਮਜੀਠਾ, ਸ.ਉਪਕਾਰ ਸਿੰਘ ਸੰਧੂ, ਸ. ਗੁਰਚਰਨ ਸਿੰਘ ਚੰਨੀ, ਸ. ਰਜਿੰਦਰ ਸਿੰਘ ਮਹਿਤਾ, ਸ. ਜਰਨੈਲ ਸਿੰਘ ਮਾਹਲ, ਰਾਜੂ ਖੰਨਾ, ਸ. ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰਾ, ਸ. ਰਵੀਕਰਨ ਸਿੰਘ ਕਾਹਲੋਂ, ਸ. ਗੁਰਵਿੰਦਰ ਸਿੰਘ ਰਣੀਕੇ, ਸ. ਜਗਰੂਪ ਸਿੰਘ ਸੇਖਵਾਂ, ਸ. ਸੁਖਜਿੰਦਰ ਸਿੰਘ ਲੰਗਾਹ ਸ. ਲਖਬੀਰ ਸਿੰਘ ਲੋਧੀਨੰਗਲ, ਦੁਆਬਾ ਜ਼ੋਨ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ, ਮਨਜੀਤ ਸਿੰਘ ਮੰਨਾ, ਬੀਬੀ ਸਤਵੰਤ ਕੌਰ ਸੰਧੂ, ਸੁਰਿੰਦਰ ਸਿੰਘ ਠੇਕੇਦਾਰ, ਕਿਰਨਪ੍ਰੀਤ ਸਿੰਘ ਮੋਨੀ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply