Monday, June 16, 2025
Breaking News

 ਅਕਾਲੀਆਂ ਦੀ ਰੈਲੀ ਖਿਲਾਫ ਕਾਂਗਰਸੀਆਂ ਕੀਤੀ ਰੈਲੀ – ਪੁੱਤਲੇ ਫੂਕੇ

ਨਸ਼ਾ ਤੱਸਕਰੀ, ਦੇਸ਼ ਧ੍ਰੋਹ ਦੇ ਮਾਮਲੇ ਦਰਜ ਕਰਨ ਦੀ ਕਾਂਗਰਸੀਆਂ ਕੀਤੀ ਮੰਗ

PPN0501201501

PPN0501201502

ਛੇਹਰਟਾ, 5 ਜਨਵਰੀ (ਕੁਲਦੀਪ ਸਿੰਘ ਨੋਬਲ) – ਇਕ ਪਾਸੇ ਜਿੱਥੇ ਸੱਤਾਧਾਰੀ ਅਕਾਲੀ ਦਲ ਵਲੋਂ ਸਰੱਹਦੋਂ ਪਾਰ ਤੋਂ ਹੋ ਰਹੀ ਨਸ਼ਾ ਤੱਸਕਰੀ ਦੇ ਮਾਮਲੇ ਨੂੰ ਲੈ ਕੇ ਜਿੱਥੇ ਬਾਰਡਰ ਸਕਿਊਰਟੀ ਫੋਰਸਾਂ ਦੀ ਕਾਰਜਸ਼ੈਲੀ ਤੇ ਉਂਗਲੀ ਚੁੱਕਦਿਆਂ ਅਟਾਰੀ ਵਿਖੇ ਬੇਮਿਸਾਲ ਇੱਕਠ ਵਾਲੀ ਰੈਲੀ ਕੀਤੀ ਗਈ, ਉੱਥੇ ਕਾਂਗਰਸੀ ਨੇ ਅਕਾਲੀ ਦਲ ਦੀ ਇਸ ਕਾਰਵਾਈ ਨੂੰ ਬੀਐਸਐਫ ਦੇ ਹੋਂਸਲੇ ਕਮਜੌਰ ਕਰਨ ਤੇ ਮੁੱਖ ਮਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮਤਰੀ ਸੁਖਬੀਰ ਸਿੰਘ ਬਾਦਲ ਦੀ ਇਸ ਕਾਰਵਾਈ ਜਮਹੂਰੀ ਕਦਰਾਂ ਕੀਮਤਾਂ ਤੋਂ ਲਾਂਭੇ ਦੱਸਦਿਆਂ ਛੇਹਰਟਾ ਬਾਇਪਾਸ ਸਥਿਤ ਇੰਡੀਆ ਗੇਟ ਵਿਖੇ ਸੀਨੀਅਰ ਨੌਜਵਾਨ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਂਠ ਰਿਕਾਰਡ ਤੌੜ ਇਕੱਠ ਕਰਕੇ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ।ਇਸ ਮੋਕੇ ਹਾਕਮ ਧਿਰ ਦੇ ਆਗੂਆਂ ਖਿਲ਼ਾਫ ਰੌਸ਼ ਪ੍ਰਦਰਸ਼ਨ ਕਰਦੇ ਹੌਏ ਜੰਮ ਕੇ ਨਾਅਰੇਬਾਜੀ ਕੀਤੀ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਬਾਦਲ, ਭਾਜਪਾ ਪੰਜਾਬ ਪ੍ਰਧਾਨ ਕਮਲ ਸ਼ਰਮਾ, ਬਿਕਰਮਜੀਤ ਸਿੰਘ ਮਜੀਠੀਆ, ਇੰਦਰਬੀਰ ਸਿੰਘ ਬੁਲਾਰੀਆਂ, ਵਿਰਸਾ ਸਿੰਘ ਵਲਟੋਹਾ, ਸਰਵਣ ਸਿੰਘ ਫਿਲੌਰ, ਹਰਮੀਤ ਸਿੰਘ ਸੰਧੂ ਆਦਿ ਅਕਾਲੀ ਆਗੂਆਂ ਦੇ ਪੁੱਤਲੇ ਸਾੜੇ।ਇਸ ਮੋਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਅੰਮ੍ਰਿਤਸਰ ਮਾਮਲਿਆਂ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਸੀਬੀਆ ਨੇ ਅਕਾਲੀ ਆਗੂਆਂ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਇੰਨਾਂ ਹਾਕਮ ਧਿਰਾਂ ਦੀਆਂ ਨੱਕ ਤਲੇ ਗਲੀਆਂ ਬਜਾਰਾਂ ਵਿਚ ਹੁੰਦਾ ਰਿਹਾ ਹੈ ਤੇ ਨਸ਼ੇ ਨੂੰ ਇਕ ਜਗ੍ਹਾਂ ਤੋਂ ਦੂਜੀ ਜਗ੍ਹਾਂ ਸਮਗਲਿੰਗ ਕਰਨ ਦੇ ਮੰਤਵ ਨਾਲ ਲਾਲ ਬੱਤੀਆਂ ਵਾਲੀਆਂ ਗੱਡੀਆਂ ਦਾ ਇਸਤੇਮਾਲ ਹੁੰਦਾ ਰਿਹਾ ਹੈ।ਸੀਬੀਆ ਨੇ ਕਿਹਾ ਕਿ ਈ.ਡੀ ਕੌਲ ਜਿਹੜੇ ਆਗੂਆਂ ਦੇ ਵੀ ਨਾਂ ਨਸ਼ਾ ਤੱਸਕਰੀ ਲਈ ਪਹੁੰਚੇ ਹਨ, ਉਨਾਂ ‘ਤੇ ਮਾਮਲੇ ਦਰਜ ਹੋਣੇ ਚਾਹੀਦੇ ਹਨ।ਉਨਾਂ ਕਿਹਾ ਕਿ ਅਕਾਲੀ ਰਾਜ ਵਿਚ ਸਿਵਲ ਤੇ ਪੁਲਸ ਪ੍ਰਸ਼ਾਸਨ ਸਰਕਾਰ ਦੇ ਹੱਥਾਂ ਦੀ ਕੱਠਪੁਤਲੀ ਬਣ ਕੇ ਰਹਿ ਗਏ ਹਨ।

ਇਸ ਮੋਕੇ ਸਾਬਕਾ ਚੇਅਰਮੈਨ ਤੇ ਨੌਜਵਾਨ ਸੀਨੀਅਰ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਨਸ਼ਾਖੌਰੀ ਤੇ ਨਸ਼ਾ ਤੱਸਕਰੀ ਦੇ ਮਾਮਲੇ ਤੇ ਕਾਂਗਰਸ ਦਾ ਸਟੈਂਡ ਬੜਾ ਸਾਫ ਤੇ ਸਪੱਸ਼ਟ ਹੈ।ਉਨਾਂ ਕਿਹਾ ਕਿ ਹੁਕਮਰਾਨ ਪਾਰਟੀ ਦੇ ਜਿਹੜੇ-ਜਿਹੜੇ ਆਗੂ ਇਸ ਵਿਚ ਸ਼ਾਮਿਲ ਪਾਏ ਗਏ ਹਨ ਉਨਾਂ ਖਿਲਾਫ ਸੰਵਿਧਾਨ ਦੀ ਧਾਰਾ 124 ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।ਉਨਾਂ ਕਿਹਾ ਕਿ ਬੀਐਸਐਫ ਸਾਫ ਸੁੱਥਰੇ ਅਕਸ਼ ਵਾਲੀ ਅਰਧ ਸੈਨਿਕ ਫੌਜ ਹੈ, ਹੁਕਮਰਾਨਾਂ ਵਲੋਂ ਬੀਐਸਐਫ ਦੇ ਖਿਲਾਫ ਚਿੱਕੜ ਸੁੱਟਣਾ ਦੇਸ਼ ਧ੍ਰੌਹੀ ਹੈ।ਇਸ ਰੈਲੀ ਨੂੰ ਹੌਰਨਾਂ ਤੋਂ ਇਲਾਵਾ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ, ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ, ਸਾਬਕਾ ਮੰਤਰੀ ਸਰਦੂਲ ਸਿੰਘ ਬੰਡਾਲਾ, ਸਾਬਕਾ ਮੰਤਰੀ ਸੁਖਦੇਵ ਸਿੰਘ ਸ਼ਹਿਬਾਜਪੁਰੀ, ਮੇਜਰ ਰਾਜਬੀਰ ਸਿੰਘ ਅਜਨਾਲਾ, ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆਂ, ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ, ਹਰਪਾਲ ਸਿੰਘ ਖਾਨੂੰਵਾਲ, ਰਮਿੰਦਰ ਸਿੰਘ ਰੰਮੀ ਆਦਿ ਨੇ ਵੀ ਸੰਬੌਧਨ ਕੀਤਾ

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply