ਅੰਮ੍ਰਿਤਸਰ, 8 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਦੱਸਿਆ ਕਿ ਸਰਹੱਦ ‘ਤੇ ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਦਾ ਜੋ ਮੁਆਵਜ਼ਾ ਸਰਕਾਰ ਵਲੋਂ ਦਿੱਤਾ ਜਾਂਦਾ ਹੈ, ਉਸ ਲਈ ਯੋਗ ਕਿਸਾਨ ਆਪਣੇ ਐਸ.ਡੀ.ਐਮ ਦਫਤਰ ਨਾਲ ਤੁਰੰਤ ਸੰਪਰਕ ਕਰਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਹੱਦ ‘ਤੇ ਪੈਂਦੀਆਂ ਇਨਾਂ ਜ਼ਮੀਨਾਂ ‘ਚ ਖੇਤੀ ਕਰਨ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਰੁਕਾਵਟਾਂ ਆਉਂਦੀਆਂ ਹਨ, ਜਿਸ ਦੀ ਭਰਪਾਈ ਸਰਕਾਰ ਮੁਆਵਜ਼ਾ ਦੇ ਕੇ ਕਰਦੀ ਹੈ।ਉਹਨਾਂ ਕਿਹਾ ਕਿ ਮੁਆਵਜ਼ੇ ਦੀ ਇਹ ਰਾਸ਼ੀ ਆ ਚੁੱਕੀ ਹੈ ਅਤੇ ਜਿਸ ਵੀ ਕਿਸਾਨ ਦੀ ਜ਼ਮੀਨ ਕੰਡਿਆਲੀ ਤਾਰ ਤੋਂ ਪਾਰ ਹੈ, ਉਹ ਉਸ ਜ਼ਮੀਨ ਦਾ ਰਿਕਾਰਡ, ਬੈਂਕ ਦੀ ਕਾਪੀ ਅਤੇ ਆਧਾਰ ਕਾਰਡ ਦੀ ਕਾਪੀ ਲੈ ਕੇ ਆਪਣੇ ਆਪਣੇ ਐਸ.ਡੀ.ਐਮ ਦਫਤਰ ਨਾਲ ਤੁਰੰਤ ਸੰਪਰਕ ਕਰਨ।ਉਹਨਾਂ ਦੱਸਿਆ ਕਿ ਇਹ ਮੁਆਵਜ਼ਾ ਲੈਣ ਦਾ ਇਸ ਸੈਸ਼ਨ ਦਾ ਆਖਰੀ ਮੌਕਾ ਹੈ।ਇਸ ਲਈ ਕੋਈ ਵੀ ਕਿਸਾਨ ਲਾਪਰਵਾਹੀ ਨਾ ਕਰਦਾ ਹੋਇਆ ਤੁਰੰਤ ਆਪਣੇ ਆਪਣੇ ਐਸ.ਡੀ.ਐਮ ਨਾਲ ਸੰਪਰਕ ਜਰੂਰ ਕਰਨ।ਉਨਾਂ ਸਬੰਧਿਤ ਐਸ.ਡੀ.ਐਮ ਨੂੰ ਵੀ ਹਦਾਇਤ ਕੀਤੀ ਕਿ ਉਹ ਸਰਹੱਦ ‘ਤੇ ਇਹਨਾਂ ਪਿੰਡਾਂ ਵਿੱਚ ਗੁਰਦੁਆਰਿਆਂ ਰਾਹੀਂ ਅਨਾਊਂਸਮੈਂਟ ਅਤੇ ਮਨਿਆਦੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ੇ ਬਾਰੇ ਜਾਣਕਾਰੀ ਦੇਣ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …