Thursday, July 18, 2024

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਤੁਲਸੀ ਵੰਡ ਸਮਾਗਮ ਦਾ ਆਯੋਜਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਭਾਰਤ ਵਿਕਾਸ ਪ੍ਰੀਸ਼ਦ (ਐਸ.ਯੂ.ਐਸ) ਵਲੋਂ ਸਾਬਕਾ ਪ੍ਰਧਾਨ ਪ੍ਰਭਾਤ ਜ਼ਿੰਦਲ ਦੇ ਸਹਿਯੋਗ ਨਾਲ ਰਾਮੇਸ਼ਵਰ ਮੰਦਰ, ਰਾਮ ਨਗਰ ਇੰਦਰਾ ਬਸਤੀ, ਸੁਨਾਮ ਵਿਖੇ ਤੁਲਸੀ ਵੰਡਣ ਦਾ ਪ੍ਰੋਗਰਾਮ ਕਰਵਾਇਆ ਗਿਆ।ਵਾਤਾਵਰਨ ਵਿਭਾਗ ਦੇ ਸੂਬਾ ਪ੍ਰਧਾਨ ਗੋਪਾਲ ਸ਼ਰਮਾ ਅਤੇ ਸੁਨਾਮ ਵਾਤਾਵਰਨ ਮੁਖੀ ਐਡਵੋਕੇਟ ਸਾਹਿਲ ਬਾਂਸਲ ਹਾਜ਼ਰ ਸਨ।ਕਲੱਬ ਦੇ ਪ੍ਰਧਾਨ ਅਨਿਲ ਜੈਨ ਅਤੇ ਜਨਰਲ ਸਕੱਤਰ ਜਤਿੰਦਰ ਜੈਨ ਨੇ ਮਾਂ ਤੁਲਸੀ ਦੀ ਪੂਜਾ ਕਰਨ ਦੀ ਮਹੱਤਤਾ ਬਾਰੇ ਦੱਸਿਆ।ਇਸ ਤੁਲਸੀ ਵੰਡ ਸਮਾਗਮ ਵਿੱਚ ਰਾਕੇਸ਼ ਕੁਮਾਰ ਸਕੱਤਰ, ਦਿਨੇਸ਼ ਗੁਪਤਾ ਵਿੱਤ ਸਕੱਤਰ, ਸੰਜੀਵ ਜਿੰਦਲ ਸੰਯੁਕਤ ਵਿੱਤ ਸਕੱਤਰ, ਬਲਵਿੰਦਰ ਭਾਰਦਵਾਜ, ਮਾਸਟਰ ਰਾਜੀਵ ਕੁਮਾਰ, ਪ੍ਰੇਮ ਸਿੰਗਲਾ, ਸ਼ਿਵ ਜਿੰਦਲ, ਰਮਨ ਕੁਮਾਰ, ਵੇਦ ਕਪੂਰ, ਰਵਿੰਦਰ ਹੈਪੀ, ਅਨਿਰੁਧ ਵਸ਼ਿਸ਼ਟ, ਵਰਿੰਦਰ ਸ਼ਰਮਾ, ਕੇਵਲ ਕ੍ਰਿਸ਼ਨ, ਸ਼ਸ਼ੀ ਬਾਲਾ ਗਰਗ, ਸੀਮਾ ਰਾਣੀ, ਮਮਤਾ ਰਾਣੀ, ਸੰਤੋਸ਼ ਰਾਣੀ, ਪ੍ਰੇਮ ਅਗਰਵਾਲ, ਗੁਰਮੀਤ ਸ਼ਰਮਾ ਹਾਜ਼ਰ ਸਨ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …