
ਅੰਮ੍ਰਿਤਸਰ, 5 ਜਨਵਰੀ (ਦੀਪ ਦਵਿੰਦਰ ਸਿੰਘ) ਪੰਜਾਬੀ ਰੰਗਮੰਚ ‘ਚ ਨਿਰੰਤਰ ਕਾਰਜ਼ਸ਼ੀਲ ਦਾ ਥੀਏਟਰ ਪਰਸਨ ਅੰਮ੍ਰਿਤਸਰ ਵੱਲੋਂ ਬੇਹਤਰੀਨ ਅਦਾਕਾਰ ਜੋੜੀ ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਦੀ ਅਗਵਾਈ ਵਿੱਚ ਪੰਜਾਬ ਨਾਟਸ਼ਾਲਾ ਨਾਰਥ ਜੋਨ ਕਲਚਰ ਸੈਂਟਰ ਅਤੇ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਅਠਵੇਂ ਪੰਜਾਬ ਥੀਏਟਰ ਫੈਸਟੀਵਲ ‘ਚ ਅੱਜ ਹਾਸਰਸ ਨਾਟਕ ‘ਮਾਈ ਹਾਊਸ ਇਨ ਟ੍ਰਬਲ’ ਦਾ ਮੰਚਨ ਕੀਤਾ ਗਿਆ। ਨੌਜਵਾਨ ਨਿਰਦੇਸ਼ਕ ਗੁਰਿੰਦਰ ਸਿੰਘ ਦੀ ਨਿਰਦੇਸ਼ਨਾਂ ‘ਚ ਰਜਿੰਦਰ ਕੁਮਾਰ ਦੇ ਲਿਖੇ ਨਾਟਕ ਦੀ ਕਹਾਣੀ ਤਿੰਨਾਂ ਪਰਿਵਾਰਾਂ ‘ਚ ਪਨਪੀਆਂ ਵੱਖ ਵੱਖ ਇਲਾਮਤਾਂ ਜਿਨਾਂ ‘ਚ ਸ਼ਰਾਬ, ਕੰਜੂਸੀ, ਅਤੇ ਲਾਈ ਲੱਗ ਹੋਣ ਵਰਗੀਆਂ ਪ੍ਰਸਤੀਥਿਆਂ ਬਣਦੀਆਂ ਹਨ। ਜਿੰਨਾਂ ਨੂੰ ਦੂਰ ਕਰਨ ਲਈ ਪਰਿਵਾਰ ਦੇ ਜੀਅ ਕਈ ਤਰਾਂ ਦੇ ਢੰਗ ਤਰੀਕੇ ਲੱਭਣ ਦੀ ਕੋਸ਼ਿਸ਼ ‘ਚ ਕਈਆਂ ਹੋਰਨਾਂ ਉਲਝਣਾਂ ‘ਚ ਉਲਝੇ ਵਿਖਾਈ ਦਿੰਦੇ ਹਨ। ਸੈਟ ਡਿਜ਼ਾਇਨ, ਰੋਸ਼ਨੀ ਅਤੇ ਸੰਵਾਦ ਦੇ ਜਰੀਏ ਨਾਟਕ ਜਿਥੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦਾ ਹੈ ਉਥੇ ਆਪਣਾ ਨਿੱਗਰ ਸੁਨੇਹਾ ਵੀ ਛੱਡਦਾ ਹੈ। ਨਾਟਕ ਵਿੱਚਲੇ ਕਿਰਦਾਰਾਂ ਵਿੱਚ ਗੁਰਿੰਦਰ ਸਿੰਘ, ਗੁਰਜੀਤ ਸਿੰਘ, ਰੂਪ ਸੰਧੂ, ਗੁਰਮੀਤ ਕੌਰ, ਮੁਸਕਾਨ ਸ਼ਾਹੀ, ਚੇਤਨ ਸ਼ਰਮਾ, ਦਵਿੰਦਰ ਗਿੱਲ, ਅਮਨ ਭਾਰਦਵਾਜ਼ ਆਦਿ ਕਲਾਕਾਰਾਂ ਵੱਲੋਂ ਆਪਣੀ ਅਦਾਕਾਰੀ ਦੇ ਰਾਹੀਂ ਦਰਸ਼ਕਾਂ ਤੇ ਅਮਿਟ ਸ਼ਾਪ ਛੱਡੀ।
ੀੲਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਨਾਟਸ਼ਾਲਾ ਦੇ ਡਾਇਰੈਕਟਰ ਸ੍ਰੀ ਜਤਿੰਦਰ ਬਰਾੜ, ਡਾ. ਅਮਨਦੀਪ, ਡਾ. ਅਵਤਾਰ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ‘ਚ ਨਾਟ ਪ੍ਰੇਮੀ ਹਾਜ਼ਰ ਸਨ। ਅਠਵੇਂ ਪੰਜਾਬ ਥੀਏਟਰ ਫੈਸਟੀਵਲ ਦੇ ਪੀ.ਆਰ.ਓ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੱਲ ਸ਼ਾਮ 6.00 ਵਜੇਂ ਸੁਖਜੀਤ ਦੀ ਕਹਾਣੀ ਤੇ ਅਧਾਰਿਤ ਹਰਦੀਪ ਗਿੱਲ ਦਾ ਲਿਖਿਆ ਅਤੇ ਅਨੀਤਾ ਦੇਵਗਨ ਦੀ ਨਿਰਦੇਸ਼ਨਾਂ ਵਿੱਚ ਨਾਟਕ ‘ਡਮਰੂ’ ਦੀ ਪੇਸ਼ਕਾਰੀ ਕੀਤੀ ਜਾਵੇਗੀ।
Punjab Post Daily Online Newspaper & Print Media