Friday, March 6, 2026

ਚੇਅਰਮੈਨ ਸ. ਰਾਣਾ ਨੇ ਧਰਮ ਪ੍ਰਚਾਰ ਨਾਲ ਵਿਭਾਗਾਂ ਦੇ ਸਟਾਫ-ਮੈਂਬਰਾਂ ਦੀਆਂ ਸਮਸਿਆਵਾਂ ਸੁਣੀਆਂ

PPN0501201515

ਨਵੀਂ ਦਿੱਲੀ, 5 ਜਨਵਰੀ (ਅੰਮ੍ਰਿਤ ਲਾਲ ਮੰਨਣ) – ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰ. ਕਮੇਟੀ) ਦੇ ਚੇਅਰਮੈਨ ਸ. ਪਰਮਜੀਤ ਸਿੰਘ ਰਾਣਾ ਨੇ ਧਰਮ ਪ੍ਰਚਾਰ ਨਾਲ ਸੰਬੰਧਤ ਪ੍ਰਕਾਸ਼ਨਾ, ਰਾਗੀ, ਧਰਮ ਪ੍ਰਚਾਰ, ਪ੍ਰੈਸ ਅਤੇ ਕੰਪਿਊਟਰ ਡਿਜ਼ਾਇਨਿੰਗ ਆਦਿ ਵਿਭਾਗਾਂ ਦੇ ਸਟਾਫ-ਮੈਂਬਰਾਂ ਦੀਆਂ ਸਮਸਿਆਵਾਂ ਆਦਿ ਬਾਰੇ ਵਿਚਾਰ ਕਰਨ ਲਈ, ਉਨ੍ਹਾਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ, ਜਿਸ ਵਿੱਚ ਗੁਰਦੁਆਰਾ ਕਮੇਟੀ ਦੇ ਜਨਰਲ ਮੈਨੇਜਰ ਤੋਂ ਇਲਾਵਾ ਸਾਰੇ ਵਿਭਾਗਾਂ ਦੇ ਮੈਨੇਜਰ ਤੇ ਇੰੰਚਾਰਜ ਵੀ ਸ਼ਾਮਲ ਹੋਏ। ਇਸ ਬੈਠਕ ਵਿੱਚ ਸ. ਪਰਮਜੀਤ ਸਿੰਘ ਰਾਣਾ ਨੇ ਖੁੱਲ੍ਹੇ ਦਿਲ ਨਾਲ ਗੱਲ ਕਰਦਿਆਂ, ਉਨ੍ਹਾਂ ਦੀਆਂ ਸਮਸਿਆਵਾਂ ਨੂੰ ਸੁਣਿਆ ਅਤੇ ਉਨ੍ਹਾਂ ਦਾ ਛੇਤੀ ਹਲ ਕਰਵਾਏ ਜਾਣ ਦਾ ਭਰੋਸਾ ਦੁਆਇਆ। ਸ. ਰਾਣਾ ਨੇ ਉਨ੍ਹਾਂ ਪੁਰਾਣੇ ਮੁਲਾਜ਼ਮਾਂ, ਜਿਨ੍ਹਾਂ ਦੀ ਸੇਵਾ 10 ਸਾਲ ਤੋਂ ਵੱਧ ਹੋ ਗਈ ਹੈ ਤੇ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਕੋਈ ਤਰੱਕੀ ਨਹੀਂ ਮਿਲੀ, ਨੂੰ ਵਿਸ਼ਵਾਸ ਦੁਆਇਆ ਕਿ ਉਨ੍ਹਾਂ ਦੇ ਕੇਸਾਂ ਵਲ ਉਚੇਚਾ ਧਿਆਨ ਦਿੱਤਾ ਜਾਇਗਾ। ਸ. ਰਾਣਾ ਨੇ ਕਿਹਾ ਕਿ ਜੇ ਕਿਸੇ ਮੁਲਾਜ਼ਮ ਨੂੰ ਕੋਈ ਸ਼ਿਕਾਇਤ ਹੋਵੇ ਤਾਂ ਉਹ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ। ਇਸ ਬੈਠਕ ਵਿੱਚ ਧਾਰਮਕ ਸਾਹਿਤ ਅਤ ਕਕਾਰਾਂ ਆਦਿ ਦੀ ਵਿਕਰੀ ਵਧਾਉਣ ਦੇ ਉਦੇਸ਼ ਨੂੰ ਮੁੱਖ ਰਖਦਿਆਂ, ਧਾਰਮਿਕ ਸਾਹਿਤ ਤੇ ਕਕਾਰਾਂ ਦੇ ਸਟੋਰ, ਕਾਉਂਟਰਾਂ ਤੇ ਸੇਵਾ ਨਿਭਾ ਰਹੇ ਮੁਲਾਜ਼ਮਾਂ ਨੂੰ ਵਿਕਰੀ ਦਾ 2% ਕਮਿਸ਼ਨ ਵਜੋਂ ਦਿਤੇ ਜਾਣ ਦਾ ਫੈਸਲਾ ਵੀ ਕੀਤਾ ਗਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply