Thursday, March 5, 2026

ਵਿਧਾਨ ਸਭਾ ਹਲਕਾ ਕਾਲਕਾ ਜੀ ਵਿਖੇ ਕਾਰਕੁੰਨਾਂ ਨੂੰ ਜ਼ਿਮੇਵਾਰੀਆਂ ਸੌਂਪੀਆਂ

PPN0501201516

ਨਵੀਂ ਦਿੱਲੀ, 5 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਅਤੇ ਕਾਲਕਾ ਜੀ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਕਾਲਕਾ ਵੱਲੋਂ ਹਲਕੇ ਵਿੱਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਨਿੱਘੇ ਲੈਵਲ ਤੇ ਮਜਬੂਤ ਕਰਨ ਵਾਸਤੇ ਕਾਲਕਾ ਜੀ ਵਿਖੇ ਕਾਰਕੂੰਨਾਂ ਦੀ ਮਹਾਂਸਭਾ ਦੇ ਰੂਪ ਵਿੱਚ ਪੰਨਾ ਪ੍ਰਮੁੱਖ ਸੰਮੇਲਨ ਕਰਵਾਇਆ ਗਿਆ।ਜਿਸ ਵਿਚ ਵਿਧਾਨ ਸਭਾ ਹਲਕੇ ਦੇ ਚਾਰਾਂ ਮੰਡਲਾ ਦੇ ਸੈਂਕੜੇ ਕਾਰਕੂੰਨ ਆਪਣੀ ਜ਼ਿਮੇਵਾਰੀ ਨੂੰ ਆਉਂਦੀਆਂ ਦਿੱਲੀ ਵਿਧਾਨਸਭਾ ਚੋਣਾਂ ਵਿੱਚ ਕਿਸ ਪ੍ਰਕਾਰ ਵਧੀਆਂ ਤਰੀਕੇ ਨਾਲ ਨਿਭਾ ਸਕਦੇ ਹਨ ਉਸ ਬਾਰੇ ਜ਼ਰੂਰੀ ਦਿਸ਼ਾ ਨਿਰਦੇਸ਼ ਮੁੱਖ ਮਹਿਮਾਨ ਮੇਵਾਰਾਮ ਆਰਿਆ ਅਤੇ ਜ਼ਿਲਾ ਤੇ ਮੰਡਲ ਪ੍ਰਧਾਨਾਂ ਵੱਲੋਂ ਕਾਰਕੁੰਨਾ ਨੂੰ ਦਿੱਤੇ ਗਏ।
60 ਤੋਂ ਵੱਧ ਵੋਟਾਂ ਤੇ ਇਕ ਕਾਰਕੁੰਨ ਨੂੰ ਪੰਨਾ ਪ੍ਰਮੁੱਖ ਬਨਾਉਣ ਦੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਉਲੀਕੀ ਗਈ ਮੁਹਿੰਮ ਦੇ ਤਹਿਤ ਇਸ ਪ੍ਰੋਗਰਾਮ ਦੇ ਆਯੋਜਨ ਦੀ ਗੱਲ ਕਰਦੇ ਹੋਏ ਕਾਲਕਾ ਨੇ ਦਾਅਵਾ ਕੀਤਾ ਕਿ ਇਸ ਮੁਹਿੰਮ ਨਾਲ ਜਿੱਥੇ ਪਾਰਟੀ ਦੀ ਵਿਚਾਰਧਾਰਾ ਤੇ ਉਮੀਦਵਾਰ ਵੱਲੋਂ ਕੀਤੇ ਗਏ ਕਾਰਜਾਂ ਨੂੰ ਸਿੱਧਾ ਪਹੁੰਚਣ ਨੂੰ ਤਾਕਤ ਮਿਲੇਗੀ ਉਥੇ ਨਾਲ ਹੀ ਗਲੀ ਮੁਹੱਲੇ ਦੇ ਕਾਰਕੂੰਨਾ ਵੱਲੋਂ ਉਮੀਦਵਾਰ ਦੇ ਹੱਕ ਵਿੱਚ ਕੀਤੀ ਗਈ ਪੈਰਵੀ ਵੋਟਰਾਂ ਨੂੰ ਸਿੱਧੇ ਤੌਰ ਤੇ ਪਾਰਟੀ ਦੇ ਹੱਕ ਵਿੱਚ ਪ੍ਰਭਾਵਿਤ ਕਰੇਗੀ।
ਸੈਂਕੜੇ ਦੀ ਤਾਦਾਤ ਵਿੱਚ ਜੁਟੇ ਪਾਰਟੀ ਕਾਰਕੁੰਨਾ ਨੂੰ ਸੰਬੋਧਨ ਕਰਦੇ ਹੋਏ ਕਾਲਕਾ ਨੇ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੀ ਸਾਂਝੀ ਸਰਕਾਰ ਬਨਣ ਦਾ ਵੀ ਦਾਅਵਾ ਕੀਤਾ। ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਵੱਲੋਂ ਪਿੱਛਲੀ ਚੋਣਾਂ ਵਿੱਚ ਸਵਰਾਜ, ਜਨਲੋਕਪਾਲ, ਮਹਿਲਾ ਕਮਾਂਡੋ ਫੋਰਸ ਸਣੇ ਕਈ ਮਸਲਿਆਂ ਤੇ ਇਨ੍ਹਾਂ ਚੋਣਾਂ ਦੌਰਾਨ ਕੇਜਰੀਵਾਲ ਵੱਲੋਂ ਚੁੱਪੀ ਧਾਰਣ ਕਰਨ ਤੇ ਵੀ ਕਾਲਕਾ ਨੇ ਸਵਾਲ ਖੜੇ ਕੀਤੇ। ਰਾਜ ਖਾਤਿਰ ਸਿਧਾਤਾਂ ਨੂੰ ਤਿਆਗਣ ਦਾ ਦੋਸ਼ ਵੀ ਕਾਲਕਾ ਨੇ ਆਮ ਆਦਮੀ ਪਾਰਟੀ ਤੇ ਲਾਇਆ। ਦਿੱਲੀ ਵਿੱਚ ਕਾਂਗਰਸ ਪਾਰਟੀ ਦਾ ਸੁਪੜਾ ਸਾਫ ਹੋਣ ਦਾ ਵੀ ਕਾਲਕਾ ਨੇ ਸੰਭਾਵਨਾ ਜਤਾਈ। ਇਸ ਮੌਕੇ ਜ਼ਿਲਾ ਪ੍ਰਧਾਨ ਛੋਟੇ ਰਾਮ, ਸੰਗਠਨ ਮੰਤਰੀ, ਅਸ਼ੋਕ ਜੈਨ, ਮੰਡਲ ਪ੍ਰਧਾਨ ਮਦਨ ਮੋਹਨ ਤਨੇਜਾ, ਜੇ.ਕੇ. ਖਮਾਨੀ, ਰਾਜਪਾਲ ਸਿੰਘਲ, ਰੋਸ਼ਨ ਚੌਹਾਨ, ਜ਼ਿਲਾ ਆਫਿਸ ਸਕੱਤਰ, ਪੱਨਾ ਲਾਲ ਗਰਗ ਤੇ ਰਾਜਪਾਲ ਸਿੰਘ ਅਤੇ ਜ਼ਿਲਾ ਜਰਨਲ ਸਕੱਤਰ ਅਸ਼ਵਣੀ ਸ਼ਰਮਾ ਸਣੇ ਸੈਂਕੜੇ ਕਾਰਕੂੰਨ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply