
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠਿਆ ਵੱਲੋਂ ਏਅਰਪੋਰਟ ਰੋਡ ‘ਤੇ ਗਰਿੱਲਾਂ ਦੇ ਲਗਾਏ ਜਾਣ ਦੇ ਦਿੱਤੇ ਗਏ ਭਰੋਸੇ ਦੇ ਬਾਵਜੂਦ ਮੁੜ ਏਅਰਪੋਰਟ ਰੋਡ ਉੱਤੇ ਗਰਿੱਲਾਂ ਲਗਾਉਣ ਦਾ ਕੰਮ ਸ਼ੁਰੂ ਕੀਤੇ ਜਾਣ ਦੀ ਤਿਆਰੀ ਉੱਤੇ ਏਅਰਪੋਰਟ ਰੋਡ ਬਚਾਓ ਸੰਘਰਸ਼ ਕਮੇਟੀ ਨੇ ਤਿੱਖੇ ਤੇਵਰ ਦਿਖਾਂਦੇ ਹੋਏ ਕਿਹਾ ਹੈ ਕਿ ਕੱਲ ਤੋਂ ਸਵੇਰੇ 11 ਵਜੇ ਏਅਰਪੋਰਟ ਰੋਡ ਉੱਤੇ ਸਾਰੀਆਂ ਦੁਕਾਨਾਂ ਨੂੰ ਬੰਦ ਰੱਖ ਕੇ ਜਿੱਥੇ ਏਅਰਪੋਰਟ ਰੋਡ ਉੱਤੇ ਧਰਨਾ ਲਗਾ ਕੇ ਇਸਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ ਉਥੇ ਹੀ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਹੋਵੇਗੀ। ਅੱਜ ਜਿੱਥੇ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੇ ਅਗਵਾਈ ਵਿੱਚ ਇਕੱਠੇ ਹੋਏ ਏਅਰਪੋਰਟ ਰੋਡ ਬਚਾਓ ਸੰਘਰਸ਼ ਕਮੇਟੀ ਨੇ ਕਿਹਾ ਹੈ ਕੌਂਸਲਰ ਅਮਨਪ੍ਰੀਤ ਸਿੰਘ ਅੰਮੂ ਗੁੰਮਟਾਲਾ ਅਤੇ ਕੌਂਸਲਰ ਰਮਨਦੀਪ ਕੌਰ ਦੇ ਪਤੀ ਏਅਰਪੋਰਟ ਰੋਡ ਬਚਾਉਣ ਦੀ ਬਜਾਏ ਲਾਪਤਾ ਹੋ ਗਏ ਹਨ ਅਤੇ ਉਨ੍ਹਾਂ ਦੀ ਸਮੱਸਿਆ ਦੀ ਸਾਰ ਲੈਣ ਦੀ ਬਜਾਏ ਤਮਾਸ਼ਾ ਵੇਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠਿਆ ਦੇ ਭਰੋਸੇ ਦੇ ਬਾਅਦ ਏਅਰਪੋਰਟ ਰੋਡ ਬਚਾਓ ਸੰਘਰਸ਼ ਕਮੇਟੀ ਵੱਲੋਂ ਧਰਨਾ ਚੁੱਕਿਆ ਗਿਆ ਸੀ ਪਰ ਫਿਰ ਤੋਂ ਕੰਮ ਸ਼ੁਰੂ ਕੀਤੇ ਜਾਣ ਨਾਲ ਦੁਕਾਨਦਾਰਾਂ ਵਿੱਚ ਰੋਸ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਧਰਨਾ ਹੁਣ ਅਣਮਿੱਥੇ ਸਮੇਂ ਤਕ ਚਲਣ ਵਾਲਾ ਹੈ ਅਤੇ ਹੁਣ ਇਹ ਉਦੋਂ ਖ਼ਤਮ ਹੋਵੇਗਾ ਜਦੋਂ ਤੱਕ ਗਰਿੱਲਾਂ ਲਗਾਉਣ ਦਾ ਫੈਸਲਾ ਵਾਪਸ ਨਹੀਂ ਲੈ ਲਿਆ ਜਾਂਦਾ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media