
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਸਰਬੰਸਦਾਨੀ ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸੇਵਕ ਸਭਾ, ਸ੍ਰੀ ਅੰਮ੍ਰਿਤਸਰ ਵਲੋਂ ਹਰ ਸਾਲ ਦੀ ਤਰਾਂ੍ਹ 10 ਜਨਵਰੀ ਦਿਨ ਸ਼ਨੀਵਾਰ ਨੂੰ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਜਾਵੇਗਾ।
ਪ੍ਰਧਾਨ ਅਵਤਾਰ ਸਿੰਘ ਮਿਨਹਾਸ ਨੇ ਦੱਸਿਆ ਕਿ ਇਹ ਨਗਰ ਕੀਰਤਨ ਗਲੀ ਨੰ: 1 ਕੋਟ ਹਰਨਾਮਦਾਸ ਤੋਂ ਆਰੰਭ ਹੋਕੇ ਹਬੀਬਪੁਰਾ, ਸੁਲਤਾਨਵਿੰਡ ਰੋਡ, ਸਰਵਰਪੁਰਾ, ਚੌਂਕ ਟਾਹਲੀ ਵਾਲਾ, ਸੰਤ ਚੰਨਣ ਸਿੰਘ ਕਲੋਨੀ, ਮੇਨ ਬਜਾਰ ਅੰਤਰਯਾਮੀ ਕਲੋਨੀ, ਗੁਰਦੁਆਰਾ ਕਲਗੀਧਰ, ਮੇਨ ਬਜਾਰ ਸ਼ਹੀਦ ਉਧਮ ਸਿੰਘ ਨਗਰ, ਰੋਜੀ ਮਾਡਰਨ ਹਾਈ ਸਕੂਲ, ਗੁਰਦੁਆਰਾ ਮੀਰੀ-ਪੀਰੀ ਕੋਟ ਆਤਮਾ ਰਾਮ, ਤੇਜ ਨਗਰ, ਕੋਟ ਕਰਨੈਲ ਸਿੰਘ ਤੋਂ ਕੋਟ ਹਰਨਾਮਦਾਸ ਵਿਖੇ ਸਮਾਪਤ ਹੋਵੇਗਾ। ਜਿਸ ਵਿਚ ਸਕੂਲਾਂ ਦੇ ਬੱਚੇ, ਸ਼ਬਦੀ ਜਥੇ, ਬੀਬੀਆਂ ਦੇ ਕੀਰਤਨੀ ਜਥੇ, ਗਤਕਾਂ ਪਾਰਟੀਆਂ, ਬੈਂਡ ਵਾਜੇ ਅਤੇ ਸੰਗਤਾਂ ਸ਼ਾਮਿਲ ਹੋਣਗੀਆਂ।ਉਨਾਂ੍ਹ ਦੇ ਨਾਲ ਨਿਰਵੈਰ ਸਿੰਘ ਰੰਧਾਵਾ, ਅਮਰ ਸਿੰਘ, ਕ੍ਰਿਪਾਲ ਸਿੰਘ, ਗੁਰਦਰਸ਼ਨ ਸਿੰਘ ਵਸੀਕਾ, ਮਹਿੰਦਰਪਾਲ ਸਿੰਘ, ਬਲਵਿੰਦਰ ਸਿੰਘ (ਗਲੋਬ), ਅਮਰੀਕ ਸਿੰਘ, ਭੁਪਿੰਦਰ ਸਿੰਘ, ਮਨਿੰਦਰ ਸਿੰਘ ਬੰਟੀ ਆਦਿ ਹਾਜਿਰ ਸਨ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media