ਭਿੱਖੀਵਿੰਡ, 5 ਜਨਵਰੀ (ਕੁਲਵਿੰਦਰ ਸਿੰਘ ਕੰਬੋਕੇਫ਼ਲਖਵਿੰਦਰ ਸਿੰਘ ਗੋਲਣ) ਸ਼ੌਮਣੀ ਅਕਾਲੀ ਦਲ (ਬ) ਵਲੋਂ ਨਸ਼ਿਆਂ ਖਿਲਾਫ ਦਿੱਤੇ ਗਏ ਵਿਸ਼ਾਲ ਧਰਨੇ ਵਿੱਚ ਸ਼ਾਮਲ ਹੋਣ ਲਈ ਅੱਡਾ ਭਿੱਖੀਵਿਡ ਨੇੜਲੇ ਪਿੰਡ ਕੰਬੋਕੇ ਤੋਂ ਸਰਪੰਚ ਪਲਵਿੰਦਰ ਸਿੰਘ ਕੰਬੋਕੇ ਅਤੇ ਅਕਾਲੀ ਦਲ (ਬ) ਦੇ ਜਿਲਾ ਮੀਤ ਪ੍ਰਧਾਨ ਪੰਜਾਬ ਸਿੰਘ ਕੰਬੋਕੇ ਦੀ ਅਗਵਾਈ ਹੇਠ ਇੱਕ ਵੱਡਾ ਜਥਾ ਸ਼ਾਮਲ ਹੋਇਆ।ਜਥੇ ਦੇ ਰਵਾਨਾ ਹੋਣ ਮੌਕੇ ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਸ਼ਾਂਝੇ ਬਿਆਨ ਵਿੱਚ ਕਿਹਾ ਕਿ ਪੰਜਾਬ ਵਿੱਚ ਜਿਸ ਤਰਾਂ ਨਸ਼ੇ ਵਸ਼ਧ ਰਹੇ ਹਨ, ਇੰਨਾਂ ਵੱਲ ਜੇਕਰ ਧਿਆਨ ਨਾ ਦਿੱਤਾ ਗਿਆ ਤਾਂ, ਆਉਣ ਵਾਲੀ ਜਵਾਨੀ ਨਸ਼ਿਆਂ ਦੀ ਦਲ-ਦਲ ਵਿੱਚ ਫਸ ਕੇ ਬਰਬਾਦ ਹੋ ਜਾਵੇਗੀ।ਇਸ ਮੌਕੇ ਉਨਾਂ ਦੇ ਨਾਲ ਮਾਸਟਰ ਬੇਅੰਤ ਸਿੰਘ, ਬਲਬੀਰ ਸਿੰਘ, ਜਥੇ: ਸੰਪੂਰਨ ਸਿੰਘ, ਮੈਂਬਰ ਸੁਖਦੇਵ ਸਿੰਘ, ਮਾਸਟਰ ਤਾਰਾ ਸਿੰਘ, ਕਾਬਲ ਸਿੰਘ, ਗੁਰਮੁੱਖ ਸਿੰਘ, ਅੰਗ੍ਰੇਜ ਸਿੰਘ, ਨੰਬਰਦਾਰ ਬੂਟਾ ਸਿੰਘ, ਸਤਨਾਮ ਸਿੰਘ ਆੜਤੀਆ, ਬਲਦੇਵ ਸਿੰਘ, ਗੋਰਾ ਸਿੰਘ ਆਦਿ ਵੀ ਮੌਜੂਦ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …