ਅੰਮ੍ਰਿਤਸਰ, 26 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਸਰਕਾਰੀ ਆਈ.ਟੀ.ਆਈ ਰਣਜੀਤ ਐਵਨਿਊ ਵਿਖੇ ਅੱਜ ਪੰਜਾਬ ਸਰਕਾਰ ਦੇ ਨਿਰਦੇਸ਼ਾਂਅਨੁਸਾਰ ‘ਵਣ ਮਹਾ ਉਤਸਵ’ ਮਨਾਇਆ ਗਿਆ।ਜਿਸ ਦੌਰਾਨ ਵੱਖ-ਵੱਖ ਕਿਸਮਾਂ ਦੇ 50 ਪੌਦੇ ਲਗਾਏ ਗਏ।ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਪੰਜਾਬ ਗਊ ਸੇਵਾ ਬੋਰਡ ਦੇ ਉਪ ਚੇਅਰਮੈਨ ਅਤੇ ‘ਆਪ’ ਪਾਰਟੀ ਅੰਮ੍ਰਿਤਸਰ ਦੇ ਪ੍ਰਧਾਨ ਮਨੀਸ਼ ਅਗਰਵਾਲ ਹਾਜ਼ਰ ਸਨ।ਸੰਸਥਾ ਦੇ ਪ੍ਰਿੰਸੀਪਲ ਇੰਜੀ. ਸੰਜੀਵ ਸ਼ਰਮਾ ਅਤੇ ਅੰਮ੍ਰਿਤਸਰ ਜਿਲ੍ਹੇ ਦੀਆਂ ਅਲ਼ੱਗ-ਅਲ਼ੱਗ ਆਈ.ਟੀ.ਆਈ ਸੰਸਥਾਵਾਂ ਦੇ ਪ੍ਰਿੰਸੀਪਲ, ਇੰਜੀ. ਜਤਿੰਦਰ ਸਿੰਘ ਪ੍ਰਿੰਸੀਪਲ ਆਈ.ਟੀ.ਆਈ ਲੋਪੋਕੇ, ਨਵਜੋਤ ਸਿੰਘ ਧੂਤ ਪ੍ਰਿੰਸੀਪਲ ਆਈ.ਟੀ.ਆਈ (ਲੜਕੀਆਂ) ਬੇਰੀ ਗੇਟ, ਬਰਿੰਦਰਜੀਤ ਸਿੰਘ ਜੀ.ਆਈ.ਜੀ.ਟੀ, ਜੁਗਰਾਜ ਸਿੰਘ ਪੰਨੂ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।ਮਨੀਸ਼ ਅਗਰਵਾਲ ਨੇ ਕਿਹਾ ਕਿ ਇਹ ਸੰਸਥਾ ਪੰਜਾਬ ਦੀਆਂ ਵਧੀਆ ਸੰਸਥਾਵਾਂ ਵਿੱਚੋਂ ਇੱਕ ਹੈ ਅਤੇ ਇਥੋਂ ਦੇ ਸਿਖਿਆਰਥੀਆਂ ਨੂੰ ਦੇਸ਼ ਦੀਆਂ ਬਹੁਤ ਵੱਡੀਆਂ ਕੰਪਨੀਆਂ ਨੌਕਰੀਆਂ ਲਈ ਲੈ ਕੇ ਜਾਂਦੀਆਂ ਹਨ।ਸੰਸਥਾ ਦੇ ਪ੍ਰਿੰਸੀਪਲ ਦੇ ਸਮਾਜ ਭਲਾਈ ਅਤੇ ਸੰਸਥਾ ਦੀ ਬੇਹਤਰੀ ਵਾਸਤੇ ਕੰਮ ਕਰਵਾਏ ਜਾਂਦੇ ਹਨ।ਅੱਜ ਵੀ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬੂਟੇ ਲਗਾਏ ਜਾ ਰਹੇ ਹਨ।
ਇਸ ਮੌਕੇ ਰੈਫਰਿਜਰੇਸ਼ਨ/ਏ.ਸੀ ਇੰਸਟਰਕਟਰ ਰਵਿੰਦਰ ਸਿੰਘ, ਦੀਪਕ ਕੁਮਾਰ ਤੇ ਮਨਦੀਪ ਸਿੰਘ, ਵੈਲਡਰ ਨਿਰਦੇਸ਼ਕ ਨਵਦੀਪ ਸਿੰਘ, ਫਿਟਰ ਇੰਸਟਰਕਟਰ ਗੁਰਦੇਵ ਸਿੰਘ, ਅਮਰੀਕ ਸਿੰਘ ਤੇ ਗੁਰਮੀਤ ਸਿੰਘ, ਅਤੇ ਸਟੋਰ ਇੰਚਾਰਜ਼ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …