ਸੰਗਰੂਰ, 27 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਚੀਮਾ ਵਿਖੇ ਚੱਲ ਰਹੀਆਂ 68ਵੀਆਂ ਜ਼ੋਨ ਖੇਡਾਂ ਮੁਤਾਬਿਕ ਬੀਚ-ਵਾਲੀਬਾਲ ਖੇਡ ਦਾ ਆਯੋਜਨ
ਕੀਤਾ ਗਿਆ।ਚੀਮਾ ਜੋਨ ਦੇ ਚਾਰ ਸਕੂਲਾਂ ਸਰਕਾਰੀ ਸਕੂਲ ਧਰਮਗੜ, ਅਕਾਲ ਅਕੈਡਮੀ ਚੀਮਾ (ਅੰਗਰੇਜ਼ੀ ਤੇ ਪੰਜਾਬੀ ਮਾਧਿਅਮ) ਅਤੇ ਐਸ.ਯੂ.ਐਸ ਸਕੂਲ ਭੀਖੀ ਦੀਆਂ ਉਮਰ ਵਰਗ ਦੇ 14, 17, 19 ਦੀਆਂ ਟੀਮਾਂ ਸਨ।ਉਮਰ ਵਰਗ-19 ਮੁੰਡੇ ਵਿੱਚ ਅਕਾਲ ਅਕੈਡਮੀ ਚੀਮਾ ਅੰਗਰੇਜ਼ੀ ਮਾਧਿਅਮ ਨੇ ਪਹਿਲੀ ਪੁਜੀਸ਼ਨ, ਦੂਸਰੀ ਪੁਜੀਸ਼ਨ ਸਰਕਾਰੀ ਸਕੂਲ ਧਰਮਗੜ ਅਤੇ ਉਮਰ ਵਰਗ-17 ਮੁੰਡੇ ਵਿੱਚ ਸਰਕਾਰੀ ਸਕੂਲ ਚੀਮਾ ਨੇ ਪਹਿਲਾ ਸਥਾਨ ਅਤੇ ਦੂਸਰਾ ਸਥਾਨ ਸਰਕਾਰੀ ਸਕੂਲ ਧਰਮਗੜ ਅਤੇ ਤੀਸਰਾ ਅਕਾਲ ਅਕੈਡਮੀ ਚੀਮਾ ਪੰਜਾਬੀ ਮਾਧਿਅਮ ਨੇ ਹਾਸਿਲ ਕੀਤਾ।ਉਮਰ ਵਰਗ-14 ਮੁੰਡੇ ਵਿੱਚ ਟੀਮਾਂ ਦੇ ਟਰਾਇਲ ਲਏ ਗਏ ਸਨ।ਇਹ ਟੂਰਨਾਮੈਂਟ ਸਫਲਤਾ ਪੂਰਵਕ ਨੇਪਰੇ ਚੜ੍ਹਿਆ।ਇਸ ਮੌਕੇ ਪ੍ਰਿੰਸੀਪਲ ਨੀਨਾ ਸ਼ਰਮਾ ਅਕਾਲ ਅਕੈਡਮੀ ਚੀਮਾ ਅੰਗਰੇਜ਼ੀ ਮਾਧਿਅਮ, ਪ੍ਰਿੰਸੀਪਲ ਗੁਰਪ੍ਰੀਤ ਕੌਰ ਅਕਾਲ ਅਕੈਡਮੀ ਚੀਮਾ ਪੰਜਾਬੀ ਮਾਧਿਅਮ, ਜੋਨ ਸਕੱਤਰ ਡਾ. ਕੁਲਦੀਪ ਸਿੰਘ, ਦੋਵਾਂ ਅਕੈਡਮੀਆਂ ਦੇ ਡੀ.ਪੀ ਅਤੇ ਸਮੂਹ ਸਟਾਫ ਮੌਜ਼ੂਦ ਸੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media