ਸੰਗਰੂਰ, 27 ਜੁਲਾਈ (ਜਗਸੀਰ ਲੌਂਗੋਵਾਲ) – ਪਿਛਲੇ ਸੈਸ਼ਨ ਦੌਰਾਨ ਇੰਡੀਅਨ ਟੈਲੈਂਟ ਓਲੰਪੀਆਡ ਵਲੋਂ ਕਰਵਾਏ ਗਏ ਵਿਦਿਅਕ ਮੁਕਾਬਲਿਆਂ ਵਿੱਚ
ਐਸ.ਏ.ਐਸ ਇੰਟਰਨੈਸ਼ਨਲ ਸਕੂਲ ਚੀਮਾ ਦੇ ਵਿਦਿਆਰਥੀਆਂ ਨੇ ਵਧੀਆ ਪੁਜੀਸ਼ਨਾਂ ਹਾਸਲ ਕੀਤੀਆਂ।ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਦੱਸਿਆ ਕਿ ਗੁਰਜੋਤ ਸਿੰਘ (ਤੀਸਰੀ), ਗੁਰਮਨਜੋਤ ਸਿੰਘ (ਚੌਥੀ) ਅਤੇ ਸਿਮਰਨ ਕੌਰ (ਅੱਠਵੀਂ) ਨੇ ਆਪਣੀ-ਆਪਣੀ ਸ਼੍ਰੇਣੀ ਵਿਚੋਂ ਟਾਪ ਕੀਤਾ।ਇਸੇ ਤਰ੍ਹਾਂ ਪ੍ਰਭਨੂਰ ਕੌਰ ਸ਼੍ਰੇਣੀ ਤੀਸਰੀ, ਨਵਦੀਪ ਕੌਰ ਸ਼੍ਰੇਣੀ ਸੱਤਵੀਂ ਨੂੰ ਐਕਸਲੈਂਸ ਐਵਾਰਡ ਅਤੇ ਗੁਰਮਨਜੋਤ ਸਿੰਘ ਸ਼੍ਰੇਣੀ ਚੌਥੀ ਨੂੰ ਸਟੇਟ-ਟਾਪਰ ਦਾ ਐਵਾਰਡ ਮਿਲਿਆ।ਵਿਦਿਆਰਥੀਆਂ ਦੀ ਵਧੀਆ ਕਾਰਜ਼ਕਾਰੀ ਤੇ ਸਕੂਲ ਮਨੇਜਮੈਂਟ ਵਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਵਾਇਸ ਪ੍ਰਿੰਸੀਪਲ ਬਲਵਿੰਦਰ ਸਿੰਘ, ਐਚ.ਓ.ਡੀ ਹਰਭਵਨ ਕੌਰ ਸਮੇਤ ਸਮੂਹ ਸਕੂਲ ਸਟਾਫ ਮੈਂਬਰ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ
ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …
Punjab Post Daily Online Newspaper & Print Media