Monday, March 16, 2026

ਗੁਰਦੁਆਰਾ ਬੰਗਲਾ ਸਾਹਿਬ ਵਿਖੇ ਭਾਈ ਅਮਰੀਕ ਸਿੰਘ ਚੰਡੀਗੜ੍ਹ ਦੀ ਕਥਾ 12 ਜਨਵਰੀ ਨੂੰ

Rana Paramjit Singh
ਨਵੀਂ ਦਿੱਲੀ. 6 ਜਨਵਰੀ (ਅੰਮ੍ਰਿਤ ਲਾਲ ਮੰਨਣ) – ਸ. ਪਰਮਜੀਤ ਸਿੰਘ ਰਾਣਾ ਚੇਅਰਮੈਨ, ਧਰਮ ਪ੍ਰਚਾਰ ਕਮੇਟੀ (ਦਿੱਲ਼ੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਇੱਕ ਬਿਆਨ ਰਾਹੀਂ ਦੱਸਿਆ ਕਿ ਪੰਥ ਦੇ ਵਿਦਵਾਨ ਪ੍ਰਚਾਰਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਸੋਮਵਾਰ, 12 ਜਨਵਰੀ (28 ਪੋਹ ਸੰਮਤ ਨਾਨਕਸ਼ਾਹੀ 546) ਤੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਘਰ ਦੇ ਅਨਿੰਨ ਸੇਵਕ ਅਤੇ ਕੀਰਤਨੀਏ ਭਾਈ ਬਲਵੰਡਿ ਅਤੇ ਭਾਈ ਸਤੈ ਰਚਿਤ ‘ਰਾਮਕਲੀ ਕੀ ਵਾਰ ਰਾਇ ਬਲਵੰਡਿ ਤਤਾ ਸਤੈ ਡੂਮਿ ਆਖੀ’ ਦੀ ਅਰਥਾਂ ਅਤੇ ਵਿਆਖਿਆ ਸਹਿਤ ਕਥਾ ਦੀ ਅਰੰਭਤਾ ਕਰਨਗੇ, ਜੋ ਵੀਰਵਾਰ 22 ਜਨਵਰੀ (9 ਮਾਘ ਸਮੰਤ ਨਾਨਾਕਸ਼ਾਹੀ 546) ਤਕ ਚਲੇਗੀ। ਸ. ਰਾਣਾ ਨੇ ਦਸਿਆ ਕਿ ਇਸ ਕਥਾ ਦਾ ਸਿੱਧਾ ਪ੍ਰਸਾਰਣ ਹਮੇਸ਼ਾਂ ਵਾਂਗ ਸਵੇਰੇ 7.30 ਤੋਂ 8.30 ਤਕ ਚੜ੍ਹਦੀ ਕਲਾ ਟਾਈਮ ਟੀਵੀ ਂ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਵੇੱਬਸਾਈਟ ਾਾਾ.ਬੳੳਨ.ਿਨੲਟ ਪੁਰ ਹੋਵੇਗਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply