ਨਵੀਂ ਦਿੱਲੀ. 6 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਬੀਤੇ ਦਿਨੀ ਪੰਜਾਬੀ ਸਾਹਿਤ ਅਤੇ ਮਾਂ ਬੋਲੀ ਦੀ ਉਮਰ ਭਰ ਸੇਵਾ ਕਰਨ ਵਾਲੇ ਉੱਘੇ ਲਿਖਾਰੀ ਹਰਭਜਨ ਸਿੰਘ ਨਿਰਦੋਸ਼ ਅਤੇ ਉੱਘੇ ਕਵੀ ਮਹਿੰਦਰ ਸਿੰਘ ਬਾਵਾ ਦੇ ਅਕਾਲ ਚਲਾਨੇ ਤੇ ਗਹਿਰੇ ਸ਼ੋਕ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬੀ ਸਾਹਿਤ ਸਭਾ ਦੇ ਲਾਈਫ ਟਾਈਮ ਮੈਂਬਰ ਅਤੇ ਪੰਜਾਬੀ ਸਾਹਿਤ ਸੰਮੇਲਨ ਦੇ ਬਾਣੀ ਸੰਸਥਾਪਕਾਂ ਵਿੱਚ ਸ਼ਾਮਿਲ ਨਿਰਦੋਸ਼ ਨੂੰ ਕਮੇਟੀ ਪ੍ਰਬੰਧਕਾਂ ਨੇ ਸਮਾਜ ਸੇਵੀ, ਲਿਖਾਰੀ ਤੇ ਪੱਤਰਕਾਰ ਹੋਣ ਦੇ ਨਾਲ ਹੀ ਸਟੇਜ ਦਾ ਵੀ ਧਣੀ ਦੱਸਿਆ ਹੈ। ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਨਿਰਦੋਸ਼ ਵੱਲੋਂ ਕੌਮੀ ਕਵੀ ਦਰਬਾਰਾਂ ਵਿੱਚ ਕੀਤੀ ਗਈ ਸ਼ਿਰਕਤ ਨੂੰ ਵੀ ਪ੍ਰਬੰਧਕਾਂ ਨੇ ਯਾਦ ਕੀਤਾ।
ਮਹਿੰਦਰ ਸਿੰਘ ਬਾਵਾ ਨੂੰ ਕਵੀ ਦਰਬਾਰਾਂ ਦੀ ਸ਼ਾਨ ਦੱਸਦੇ ਹੋਏ ਜੀ.ਕੇ. ਨੇ ਭਵਿੱਖ ਵਿੱਚ ਹੋਣ ਵਾਲੇ ਕੌਮੀ ਅਤੇ ਕੌਮਾਂਤਰੀ ਕਵੀ ਦਰਬਾਰਾਂ ਦੌਰਾਨ ਉਨ੍ਹਾਂ ਦੀ ਕਮੀ ਮਹਿਸੂਸ ਹੋਣ ਦਾ ਵੀ ਦਾਅਵਾ ਕੀਤਾ ਹੈ। ਮਾਂ ਬੋਲੀ ਅਤੇ ਪੰਜਾਬੀ ਸਾਹਿਤ ਦੀ ਕੀਤੀ ਗਈ ਸੇਵਾਵਾਂ ਲਈ ਨਿਰਦੋਸ਼ ਅਤੇ ਬਾਵਾ ਨੂੰ ਦਿੱਲੀ ਕਮੇਟੀ ਵੱਲੋਂ ਪੰਥ ਦੀ ਮਹਾਨ ਸ਼ਖਸੀਅਤਾਂ ਵੀ ਕਰਾਰ ਦਿੱਤਾ ਗਿਆ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …