Sunday, February 22, 2026

10ਵੇਂ ਆਈਸੀਏ ਕੱਪ ਤੇ ਰਾਜਸਥਾਨ ਦੀ ਟੀਮ ਨੇ ਕਬਜਾ ਕੀਤਾ

PPN0601201512

PPN0601201513

ਫਾਜ਼ਿਲਕਾ 6 ਜਨਵਰੀ (ਵਿਨੀਤ ਅਰੋੜਾ) – ਇੰਡੀਅਨ ਟੀ-20 ਕ੍ਰਿਕੇਟ ਫਡਰੂੇਨ ਵੱਲੋਂ ਲਾਲਸੋਂਤ ਵਿੱਚ ਕਰਵਾਇਆ ਜਾ ਰਿਹਾ 10ਵੇਂ ਆਈ.ਸੀ.ਏ ਕੱਪ ਤੇ ਰਾਜਸਥਾਨ ਦੀ ਟੀਮ ਨੇ ਕਬਜਾ ਕਰ ਲਿਆ।ਅੱਜ ਦਾ ਫਾਈਨਲ ਮੁਕਾਬਲਾ ਰਾਜਸਥਾਨ ਤੇ ਕਿੰਗ ਕੋਬਰਾ ਵਿਚਕਾਰ ਹੋਇਆ। ਜਿਸ ਵਿੱਚ ਕਿੰਗ ਕੋਬਰਾ ਨੇ ਟਾਸ ਜਿੱਤ ਕੇ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਪਰ ਰਾਜਸਥਾਨ ਦੀ ਟੀਮ ਨੇ 10ਵੇਂ ਓਵਰ ਵਿੱਚ ਹੀ ਸਿਰਫ 61 ਦੌੜਾਂ ਕਿੰਗ ਕੋਬਰਾ ਦੇ 3 ਖਿਡਾਰੀਆਂ ਨੂੰ ਆਓਟ ਕਰ ਦਿੱਤਾ।ਇਸ ਤੋਂ ਬਾਅਦ ਕਿੰਗ ਕੋਬਰਾ ਦੇ ਰਾਜਵੀਰ ਨੇ 50 ਤੇ ਮਿੱਠਾਲਾਲ ਨੇ 59 ਦੌੜਾਂ ਬਨਾ ਕੇ ਟੀਮ ਨੂੰ ਇੱਕ ਵਾਰ ਫਿਰ ਮੁਕਾਬਲੇ ਵਿੱਚ ਲੈ ਆਂਦਾ। ਜਿਸ ਵਿੱਚ ਰਾਜਵੀਰ ਨੇ ਸਿਰਫ 20 ਗੇਂਦਾ ਖੇਡ ਕੇ ਆਪਣਾ ਅਰਧਸ਼ਤਕ ਬਨਾਇਆ।ਜਿਸ ਦੇ ਚਲਦਿਆਂ ਕਿੰਗ ਕੋਬਰਾ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ 165 ਦੌੜਾਂ ਬਨਾ ਸਕੀ। ਜਿਸ ਵਿੱਚ ਰਾਜਸਥਾਨ ਦੇ ਪਵਨ ਤੇ ਰਵਿੰਦਰ ਨੇ ਕਿੰਗ ਕੋਬਰਾ ਦੇ 2?2 ਖਿਡਾਰੀਆਂ ਨੂੰ ਆਓਟ ਕੀਤਾ। 166 ਦੌੜਾਂ ਦੇ ਟਿੱਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਦੀ ਟੀਮ ਦੇ ਓਪਨਰ ਅਤੁਲ ਨੇ 44 ਗੇਂਦਾ ਖੇਡ ਕੇ ਨਾਬਾਦ 95 ਦੌੜਾਂ ਬਨਾਈਆਂ। ਜਿਸ ਵਿੱਚ ਅਤੁਲ ਨੇ 11 ਚੌਕੇ ਤੇ 3 ਛੱਕੇ ਅਤੇ ਰਵਿੰਦਰ ਨੇ 17 ਦੌੜਾਂ, ਮੋਂਟੀ ਨੇ 23, ਸੁਮਿਤ ਖਤਰੀ ਨੇ 26 ਦੌੜਾਂ ਬਨਾਈਆਂ ਅਤੇ 12.4 ਓਵਰਾਂ ਵਿੱਚ ਹੀ ਮੈਚ ਜਿੱਤ ਲਿਆ। ਵੱਧੀਆ ਖੇਡਣ ਲਈ ਅਤੁਲ ਨੂੰ ਮੈਨ ਆਫ ਦਾ ਮੈਚ ਦਿੱਤਾ ਗਿਆ।ਜਿਸ ਵਿੱਚ ਇੱਕ ਘੜੀ ਤੇ ਮਯੂਜਿਕ ਸੈਟ ਦਿੱਤਾ ਗਿਆ।ਇਸ ਮੌਕੇ ਆਈਸੀਏ ਦੇ ਡਾਇਰੈਕਟਰ ਨਰੂੇ ਗਿਰਧਰ ਤੇ ਰਾਜਸਥਾਨ 20?20 ਕ੍ਰਿਕੇਟ ਐਸੋਸਇੂੇਨ ਦੇ ਜਰਨਲ ਸਿਕੱਤਰ ਰਵੀ ਸੋਨੀ ਤੇ ਸੁਸ਼ੀਲ ਜੈਨ ਵੱਲੋਂ ਜੇਤੂ ਟੀਮ ਨੂੰ ਆਈਸੀਏ ਕੱਪ ਤੇ 41,000 ਰੁਪਏ ਨਗਦ ਇਨਾਮ ਤੇ ਉਪ-ਜੇਤੂ ਕਿੰਗ ਕੋਬਰਾ ਨੂੰ 31,000 ਰੁਪਏ ਨਗਦ ਇਨਾਮ। ਅੱਜ ਦਾ ਫਾਈਨਲ ਮੁਕਾਬਲਾ ਵੇਖਣ ਲਈ ਲਾਲਸੋਂਤ ਸਟੇਡਿਅਮ ਵਿੱਚ ਹਂਾਰਾਂ ਦੀ ਭੀੜ ਪੁੱਜੀ। ਜਿਸ ਕਰਕੇ ਲਾਲਸੋਂਤ ਦੇ ਬਜਾਰਾ ਵਿੱਚ ਸੱਨਾਟਾ ਰਿਹਾ।

Check Also

ਸਫਰ-ਏ-ਸ਼ਹਾਦਤ ਪ੍ਰੋਗਰਾਮ ਤਹਿਤ ਸ਼ਹੀਦੀ ਸਪਤਾਹ ਮਨਾਇਆ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ …

Leave a Reply